Skip to content
Independent perspectives. Global stories.
BREAKING

ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਪੁਸ਼ਕਰ ਮੇਲੇ ’ਚ ਭਾਜੜ ਪੈਣ ਕਾਰਨ 29 ਮੌਤਾਂ

Share this story

ਰਾਜਾਮੁੰਦਰੀ, 14 ਜੁਲਾਈ (ਪੀ. ਟੀ.)- ਪੁਸ਼ਕਰਮ ਉਤਸਵ ਦੇ ਪਹਿਲੇ ਹੀ ਦਿਨ ਅ¤ਜ ਇਥੇ ਗੋਦਾਵਰੀ ਨਦੀ ਦੇ ਤੱਟ ’ਤੇ ਭਾਜੜ ਪੈਣ ਕਾਰਨ 29 ਸ਼ਰਧਾਲੂਆਂ ਦੀ ਮੌਤ ਹੋ ਗਈ। ਸਾਬਕਾ ਗੋਦਾਵਰੀ ਜ਼ਿਲ੍ਹਾ ਕਲੈਕਟਰ ਅਰੁਣ ਕੁਮਾਰ ਨੇ ਦ¤ਸਿਆ ਕਿ ਇਸ ਤ੍ਰਾਸਦੀ ’ਚ 29 ਲੋਕਾਂ ਦੀ ਮੌਤ ਹੋ ਗਈ। ਵ¤ਡੀ ਗਿਣਤੀ ’ਚ ਲੋਕ ਗੋਦਾਵਰੀ ਨਦੀ ‘ਚ ਇਸ਼ਨਾਨ ਲਈ ਘਾਟ ਵ¤ਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜੜ ਪੈਣ ਕਾਰਨ ਹੋਈਆਂ ਮੌਤਾਂ ’ਤੇ ਗਹਿਰਾ ਦੁ¤ਖ ਪ੍ਰਗਟ ਕੀਤਾ ਹੈ।ਇਹ ਮੇਲਾ ਅ¤ਜ ਸ਼ੁਰੂ ਹੋਇਆ ਜੋ 144 ਸਾਲਾਂ ’ਚ ਇਕ ਵਾਰ ਆਉਂਦਾ ਹੈ। ਬਾਰ੍ਹਾਂ ਸਾਲ ’ਚ ਇੱਕ ਵਾਰ ਮਨਾਏ ਜਾਣ ਵਾਲੇ ਪੁਸ਼ਕਰਾਲੂ ਨੂੰ ਇਸ ਵਾਰ ਖਗੋਲੀ ਦ੍ਰਿਸ਼ਟੀਕੋਣ ਤੋਂ ਬੇਹ¤ਦ ਸ਼ੁ¤ਭ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਮਹਾਂ

ਪੁਸ਼ਕਰਾਲੂ ਹੈ ਜੋ 144 ਸਾਲ ਬਾਅਦ ਆਉਂਦਾ ਹੈ। ਮ੍ਰਿਤਕਾਂ ਵਿੱਚ ਜ਼ਿਆਦਾਤਰ ਔਰਤਾਂ ਸ਼ਾਮਿਲ ਹਨ। ਕਈ ਵਿਅਕਤੀ ਜ਼ਖਮੀ ਹਨ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਜ਼ਖਮੀਆਂ ਦਾ ਹਾਲ ਪੁੱਛਣ ਲਈ ਹਸਪਤਾਲ ਪੁੱਜੇ। ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

WRITTEN BY