ਨਵੀਂ ਦਿ¤ਲੀ, 8 ਜੁਲਾਈ (ਪੀ. ਟੀ.)- ਆਈ.ਪੀ.ਐਲ. ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਦੀ ਮਦਦ ਨੂੰ ਲੈ ਕੇ ਰਾਜਸਥਾਨ ਦੀ ਮੁ¤ਖ ਮੰਤਰੀ ਵਸੁੰਧਰਾ ਇਕ ਵਾਰ ਫਿਰ ਨਵੇਂ ਵਿਵਾਦ ’ਚ ਫਸਦੀ ਹੋਈ ਦਿਖਾਈ ਦੇ ਰਹੀ ਹੈ। ਰਿਪੋਰਟਾਂ ਮੁਤਾਬਿਕ ਰਾਜਸਥਾਨ ਖੇਡ ਪ੍ਰੀਸ਼ਦ ਨੇ ਲਲਿਤ ਮੋਦੀ ਨੂੰ ਪਦਮ ਸਨਮਾਨ ਦੇਣ ਦੀ ਸਿਫਾਰਿਸ਼ ਕੀਤੀ ਸੀ। ਵਸੁੰਧਰਾ ਦੀ ਸਰਕਾਰ ਨੇ ਦੋ ਤਰ੍ਹਾਂ ਨਾਲ ਲਲਿਤ ਮੋਦੀ ਦਾ ਨਾਮ ਸ਼ਾਮਲ ਕੀਤਾ ਸੀ। ਇਸ ‘ਚ ਪਹਿਲਾ ਸਿਰਫ ਲਲਿਤ ਮੋਦੀ ਦਾ ਨਾਮ ਸ਼ਾਮਲ ਸੀ ਜਦਕਿ ਦੂਸਰੇ ‘ਚ ਲਲਿਤ ਮੋਦੀ ਦੇ ਨਾਲ ਇਕ ਹੋਰ ਨਾਮ ਜੋੜਿਆ ਗਿਆ ਸੀ।



