Skip to content
Independent perspectives. Global stories.
BREAKING

ਜ਼ਰੂਰਤ ਪਈ ਤਾਂ ਭਾਰਤ ਵਿਰੁੱਧ ਵਰਤਾਂਗੇ ਐਟਮ ਬੰਬ : ਪਾਕਿ ਰੱਖਿਆ ਮੰਤਰੀ

Share this story

ਇਸਲਾਮਾਬਾਦ, 8 ਜੁਲਾਈ (ਪੀ. ਟੀ. ਲਾਇਵ)- ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਇਸ਼ਾਰਿਆਂ ਵਿੱਚ ਭਾਰਤ ਨੂੰ ਧਮਕੀ ਭਰੇ ਲਹਿਜ਼ੇ ਵਿੱਚ ਕਿਹਾ ਹੈ ਕਿ ਜੇਕਰ ਜ਼ਰੂਰਤ ਪਈ ਤਾਂ ਪਾਕਿਸਤਾਨ ਭਾਰਤ ਵਿਰੁੱਧ ਐਟਮੀ ਹਥਿਆਰਾਂ ਦਾ ਇਸਤੇਮਾਲ ਕਰ ਸਕਦਾ ਹੈ। ਖਵਾਜ਼ਾ ਆਸਿਫ ਨੇ ਜਿਓ ਟੀਵੀ ਦੇ ‘ਜਿਰਗਾ’ ਪ੍ਰੋਗਰਾਮ ਦੇ ਦੌਰਾਨ ਕਿਹਾ, ‘‘ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਇੱਕ ਬਦਲ ਹੈ। ਇਨ੍ਹਾਂ ਨੂੰ ਸਜਾ ਕੇ ਨਹੀਂ ਰੱਖਿਆ ਗਿਆ ਹੈ।’’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਈ ਨੇਤਾ ਭਾਰਤ ਵਿਰੁੱਧ ਐਟਮੀ ਹਥਿਆਰ ਦੇ ਇਸਤੇਮਾਲ ਦੀ ਧਮਕੀ ਦੇ ਚੁੱਕੇ ਹਨ।
ਟੀਵੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਆਸਿਫ ਨੇ ਇਹ ਵੀ ਕਿਹਾ ਕਿ ਅਸੀਂ ਦੁਆ ਕਰਦੇ ਹਾਂ ਕਿ ਸਾਨੂੰ ਅਜਿਹੀ ਜ਼ਰੂਰਤ ਨਾ ਪਵੇ, ਪਰ ਜੇਕਰ ‘ਖੁਦ ਦੀ ਹਿਫਾਜ਼ਤ’ ਦੀ ਗੱਲ ਆਏਗੀ ਤਾਂ ਅਸੀਂ ਇਸ ਦਾ ਇਸਤੇਮਾਲ ਜ਼ਰੂਰ ਕਰਾਂਗੇ। ਇਸ ਮੌਕੇ ਉਨ੍ਹਾਂ ਨੇ ਭਾਰਤ ਉ¤ਤੇ ਅੱਤਵਾਦ ਨੂੰ ਸ਼ਹਿ ਦੇ ਕੇ ਪਾਕਿਸਤਾਨ ਦੇ ਵਿਰੁੱਧ ਲੁਕਵੀਂ ਜੰਗ ਲੜਣ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੀ ਹਿਫਾਜ਼ਤ ਖੁਦ ਕਰਨ ਦੀ ਕਾਬਲੀਅਤ ਰੱਖਦਾ ਹੈ।

WRITTEN BY