Skip to content
Independent perspectives. Global stories.
BREAKING

ਗੁਰਦੁਆਰਾ ਅਕਾਲੀ ਫੂਲਾ ਸਿੰਘ ਵਿਖੇ ਕਾਰਸੇਵਾ ਸ਼ੁਰੂ

Share this story

ਮੂਨਕ, 6 ਜੁਲਾਈ (ਕੁਲਵੰਤ ਦੇਹਲਾ)- ਇਤਿਹਾਸਕ ਪਿੰਡ ਦੇਹਲਾ ਸੀਹਾਂ ਵਿਖੇ ਕਾਰ ਸੇਵਾ ਸੰਸਥਾ ਵੱਲੋਂ ਅੱਜ ਗੁਰਦੁਆਰਾ ਆਕਾਲੀ ਬਾਬਾ ਫੂਲਾ ਸਿੰਘ ਦੇ ਜਨਮ ਅਸਥਾਨ ਵਿਖੇ ਕਮਰੇ ਦੀ ਰਹਿੰਦੀ ਕਾਰ ਸੇਵਾ ਮਕੁੰਮਲ ਕਰਨ ਲਈ ਸੇਵਾ ਸ਼ੁਰੂ ਕੀਤੀ ਗਈ। ਇਸ ਸਮੇਂ ਕਾਰ ਸੇਵਾ ਦੇ ਜਥੇਦਾਰ ਬਾਬਾ ਚਰਨਜੀਤ ਸਿੰਘ ਨਹਿੰਗ ਜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ 20 ਦਿਨਾਂ ‘ਚ ਇਹ ਕਮਰੇ ਬਣਕੇ ਸੰਗਤਾਂ ਦੀ ਸਹੂਲਤ ਲਈ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਯਾਤਰਾ ਕਰਨ ਵਾਲੀ ਸੰਗਤਾਂ ਨੂੰ ਰਾਤ ਨੂੰ ਰਹਿਣ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਕਮੇਟੀ ਦੇ ਸਾਬਕਾ ਖ਼ਜਾਨਚੀ ਭਾਈ ਸੁਖਵਿੰਦਰ ਸਿੰਘ, ਧੰਨਾ ਸਿੰਘ ਆਦਿ ਹਾਜ਼ਰ ਸਨ।

WRITTEN BY