ਨਵੀਂ ਦਿ¤ਲੀ, 6 ਜੁਲਾਈ (ਪੀ. ਟੀ.)- ਸਰਵਉ¤ਚ ਅਦਾਲਤ ਨੇ ਅ¤ਜ ਇ¤ਕ ਔਰਤ ਦੀ ਅਰਜ਼ੀ ’ਤੇ ਇਤਿਹਾਸਿਕ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਕਿਸੇ ਵੀ ਕਵਾਰੀ ਮਾਂ ਲਈ ਆਪਣੇ ਬ¤ਚੇ ਦੇ ਸਰਪਰਸਤ ਦੇ ਰੂਪ ਵਿ¤ਚ ਪਿਤਾ ਦਾ ਨਾਮ ਸ਼ਾਮਲ ਕਰਨਾ ਲਾਜ਼ਮੀ ਨਹੀਂ ਹੈ। ਹੁਣ ਸਿਰਫ਼ ਮਾਂ ਵੀ ਬ¤ਚੇ ਦੀ ਪੂਰਨ ਵਿਧਾਨਿਕ ਸਰਪਰਸਤ ਬਣ ਸਕਦੀਆਂ ਹਨ। ਉਨ੍ਹਾਂ ਨੂੰ ਇਸਦੇ ਲਈ ਬ¤ਚੇ ਦੇ ਪਿਤਾ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਕੁਆਰੀਆਂ ਮਾਂਵਾਂ ਨੂੰ ਆਪਣੇ ਬ¤ਚੇ ਦੇ ਸਕੂਲ ਵਿ¤ਚ ਨਾਮਾਂਕਨ ਜਾਂ ਹੋਰ ਜ਼ਰੂਰੀ ਕੰਮਾਂ ‘ਚ ਬ¤ਚੇ ਦੇ ਪਿਤਾ ਦਾ ਨਾਮ ਦ¤ਸਣ ਲਈ ਲਾਜ਼ਮੀ ਨਹੀਂ ਕੀਤਾ ਜਾ ਸਕੇਗਾ।



