ਇੰਡੋਨੇਸ਼ੀਆ, 30 ਜੂਨ (ਪੀ. ਟੀ.)- ਇੰਡੋਨੇਸ਼ੀਆ ਦਾ ਇ¤ਕ ਮਿਲਟਰੀ ਟਰਾਂਸਪੋਰਟ ਜਹਾਜ਼ ਮੰਗਲਵਾਰ ਨੂੰ ਉਡਾਣ ਭਰਨ ਤੋਂ ਕੁ¤ਝ ਦੇਰ ਬਾਅਦ ਹੀ ਸੁਮਾਤਰਾ ਆਈਸਲੈਂਡ ਦੇ ਮੇਡਾਨ ਸਿਟੀ ‘ਚ ਕਰੈਸ਼ ਹੋ ਗਿਆ। ਹਾਦਸੇ ‘ਚ 38 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਲਟਰੀ ਜਹਾਜ਼ ਦੇ ਕਰੈਸ਼ ਹੋਣ ਤੋਂ ਬਾਅਦ ਘਟਨਾ ਸਥਲ ‘ਤੇ ਧਏ ਦਾ ਗ਼ੁਬਾਰ ਉ¤ਠਿਆ ਤੇ ਆਸਪਾਸ ਦੀ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਹਨ। ਮਿਲਟਰੀ ਬੁਲਾਰੇ ਫੁਆਦ ਬਾਸਿਆ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਜਹਾਜ਼ ‘ਚ ਕਿੰਨੇ ਲੋਕ ਸਵਾਰ ਸਨ ਤੇ ਕਿੰਨੇ ਲੋਕਾਂ ਦੀ ਮੌਤ ਹੋ ਗਈ ਹੈ।


