ਹੰਗਾਮੇ ਦੌਰਾਨ ਸਰਕਾਰ ਵੱਲੋਂ ਵੈਟ ਸੋਧ ਬਿੱਲ ਪਾਸ
ਨਵੀਂ ਦਿੱਲੀ, 30 ਜੂਨ (ਪੀ. ਟੀ. ਲਾਇਵ)- ਦਿੱਲੀ ਵਿਧਾਨ ਸਭਾ ਵਿੱਚ ਭਾਜਪਾ ਦੇ ਤਿੰਨ ਵਿਧਾਇਕਾਂ ਨੇ ਅੱਜ ਜ਼ਬਰਦਸਤ ਹੰਗਾਮਾ ਕੀਤਾ। ਸਪੀਕਰ ਨੇ ਹੰਗਾਮਾ ਕਰ ਰਹੇ ਵਿਧਾਇਕਾਂ ਨੂੰ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਵਿਧਾਇਕ ਨਹੀਂ ਮੰਨੇ। ਇਸ ਤੋਂ ਬਾਅਦ ਸਪੀਕਰ ਨੇ ਤਿੰਨੇ ਭਾਜਪਾ ਵਿਧਾਇਕਾਂ ਦੇ ਡੈਸਕ ਉ¤ਪਰ ਲੱਗੇ ਮਾਈਕ ਬੰਦ ਕਰਨ ਦੇ ਆਦੇਸ਼ ਦਿੱਤੇ। ਜਦ ਇਨ੍ਹਾਂ ਮਾਈਕਾਂ ਨੂੰ ਬੰਦ ਕੀਤਾ ਗਿਆ ਤਾਂ ਭਾਜਪਾ ਵਿਧਾਇਕ ਹੋਰ ਭੜਕ ਉਠੇ। ਵਿਧਾਇਕ ਓਪੀ ਸ਼ਰਮਾ ਨੇ ਡੈਸਕ ਉ¤ਪਰ ਲੱਗੇ ਮਾਈਕ ਤੋੜ ਦਿੱਤੇ। ਫਿਰ ਵੀ ਇਸ ਹੰਗਾਮੇ ਦੇ ਦੌਰਾਨ ਕੇਜਰੀਵਾਲ ਸਰਕਾਰ ਨੇ ਵੈਟ ਸੋਧ ਬਿੱਲ ਪਾਸ ਕਰਵਾ ਲਿਆ। ਭਾਜਪਾ ਵਿਧਾਇਕਾਂ ਨੇ ਸਰਕਾਰ ਦੇ ਮਤੇ ਦੀ ਕਾਪੀ ਵੀ ਪਾੜ ਦਿੱਤੀ। ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਹੰਗਾਮਾ ਕਰਦੇ ਹੋਏ ਸਪੀਕਰ ਦੀ ਕੁਰਸੀ ਕੋਲ ਬਣੀ ਸਟੇਜ ਉ¤ਪਰ ਚੜ੍ਹ ਗਏ ਅਤੇ ਵੈਟ ਸੋਧ ਮਤੇ ਦੀ ਕਾਪੀ ਪਾੜ
ਕੇ ਸਦਨ ਵਿੱਚ ਟੁਕੜੇ-ਟੁਕੜੇ ਕਰਕੇ ਬਿਖੇਰ ਦਿੱਤੀ। ਇਸ ਦੇ ਬਾਅਦ ਭਾਜਪਾ ਵਿਧਾਇਕ ਸਦਨ ’ਚੋਂ ਵਾਕਆਊਟ ਕਰ ਗਏ।
ਜ਼ਿਕਰਯੋਗ ਹੈ ਕਿ ਪਿਛਲੇ ਮੰਗਲਵਾਰ ਤੋਂ ਸ਼ੁਰੂ ਹੋਏ ਦਿੱਲੀ ਵਿਧਾਨ ਸਭਾ ਬਜਟ ਸਮਾਗਮ ਦੇ ਦੌਰਾਨ ਭਾਜਪਾ ਵਿਧਾਇਕਾਂ ਨੂੰ ਦੋ ਵਾਰ ਮਾਰਸ਼ਲਾਂ ਦੀ ਮਦਦ ਨਾਲ ਬਾਹਰ ਕੱਢਿਆ ਜਾ ਚੁੱਕਾ ਹੈ। ਇੱਕ ਵਾਰ ਤਾਂ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੂੰ ਆਪਣੇ ਮੋਢਿਆਂ ’ਤੇ ਚੁੱਕ ਕੇ ਬਾਹਰ ਦਾ ਰਸਤਾ ਦਿਖਾ ਚੁੱਕੇ ਹਨ।
ਦੂਜੇ ਪਾਸੇ ਸਰਕਾਰ ਵੱਲੋਂ ਅੱਜ ਵੈਟ ਸਬੰਧੀ ਪਾਸ ਕੀਤੇ ਗਏ ਮਤੇ ਦੇ ਬਾਅਦ ਕੌਮੀ ਰਾਜਧਾਨੀ ਦਿੱਲੀ ਵਿਖੇ ਪੈਟਰੋਲ ਦੀਆਂ ਕੀਮਤਾਂ ਘੱਟ ਤੋਂ ਘੱਟ 5 ਰੁਪਏ ਵਧ ਜਾਣਗੀਆਂ। ਹਾਲੇ ਦਿੱਲੀ ਵਿੱਚ ਪੈਟਰੋਲ 66.93 ਪੈਸੇ ਪ੍ਰਤੀ ਲੀਟਰ ਦੀ ਕੀਮਤ ’ਤੇ ਮਿਲਦਾ ਹੈ, ਪਰ 30 ਫੀਸਦੀ ਵੈਟ ਲੱਗਣ ਨਾਲ ਪੈਟਰੋਲ ਦੀਆਂ ਕੀਮਤਾਂ ਵਧ ਕੇ 72 ਰੁਪਏ 49 ਪੈਸੇ ਪ੍ਰਤੀ ਲੀਟਰ ਹੋ ਜਾਣਗੀਆਂ। ਇਸ ਤੋਂ ਇਲਾਵਾ ਵੈਟ ਵਿੱਚ ਵਾਧੇ ਨਾਲ 5000 ਰੁਪਏ ਤੋਂ ਜ਼ਿਆਦਾ ਮੁੱਲ ਦੀਆਂ ਘੜੀਆਂ, ਹਵਾਈ ਤੇਲ ਅਤੇ ਵਿਦੇਸ਼ੀ ਬ੍ਰਾਂਡ ਦੀ ਸ਼ਰਾਬ ਲਈ ਵੀ ਪਹਿਲਾਂ ਤੋਂ ਜ਼ਿਆਦਾ ਕੀਮਤ ਚੁਕਾਉਣੀ ਪਵੇਗੀ। ਵੈਟ ਵਿੱਚ ਵਾਧੇ ਦਾ ਅਸਰ ਦਿੱਲੀ ਦੇ ਨਾਲ ਹੀ ਲਗਦੇ ਹੋਰ ਗੁਆਂਢੀ ਰਾਜਾਂ ਵਿੱਚ ਵੀ ਦਿਖਾਈ ਦੇਵੇਗਾ, ਕਿਉਂਕਿ ਹੁਣ ਤੱਕ ਇਨ੍ਹਾਂ ਰਾਜਾਂ ਦੀ ਤੁਲਨਾ ਵਿੱਚ ਦਿੱਲੀ ਵਿੱਚ ਪੈਟਰੋਲ ਸਸਤਾ ਮਿਲ ਜਾਂਦਾ ਸੀ।



