Skip to content
Independent perspectives. Global stories.
BREAKING

ਬਾਰਿਸ਼ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ, ਫਸਲਾਂ ਚਹਿਕੀਆਂ

Share this story

ਭਗਤਾ ਭਾਈ ਕਾ, 30 ਜੂਨ (ਸਵਰਨ ਸਿੰਘ)- ਬੀਤੀ ਰਾਤ ਅਤੇ ਕੱਲ ਸਥਾਨਕ ਇਲਾਕੇ ਅੰਦਰ ਮੌਲੇਧਾਰ ਬਾਰਿਸ਼ ਹੋਈ ਜਿਸ ਨਾਲ ਲੋਕਾਂ ਨੇ ਪਿਛਲੇ ਦਿਨਾਂ ਤੋ ਪੈ ਰਹੀ ਅੱਤ ਦੀ ਗਰਮੀ ਤੋ ਰਾਹਤ ਮਹਿਸੂਸ ਕੀਤੀ ਹੈ ਉਥੇ ਕਿਸਾਨਾਂ ਦੇ ਚਿਹਰਿਆਂ ਤੇ ਵੀ ਰੌਣਕ ਦੇਖਣ ਨੂੰ ਮਿਲੀ ਹੈ। ਬਾਰਿਸ਼ ਕਾਰਨ ਜਿੱਥੇ ਮਨੁੱਖਾਂ, ਪਸ਼ੂ, ਪੰਛੀਆਂ ਅਤੇ ਬਨਸਪਤੀ ਨੇ ਰਾਹਤ ਪ੍ਰਾਪਤ ਕੀਤੀ ਹੈ ਉਥੇ ਗਰਮੀ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਕੁੱਝ ਰਾਹਤ ਮਿਲੇਗੀ। ਅੱਜਕੱਲ ਝੋਨੇ ਦੀ ਲਵਾਈ ਜ਼ੋਰਾਂ ’ਤੇ ਹੈ ਇਸ ਮੀਂਹ ਨਾਲ ਕਿਸਾਨਾਂ ਅਤੇ ਝੋਨਾ ਲਗਾਉਣ ਵਾਲੇ ਮਜ਼ਦੂਰਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ ਕਿਉਂਕਿ ਕਿਸਾਨਾਂ ਨੂੰ ਪਾਣੀ ਲਈ ਡੀਜ਼ਲ ਘੱਟ ਫੂਕਣਾ ਪਵੇਗਾ ਅਤੇ ਮਜ਼ਦੂਰਾਂ ਨੂੰ ਤਪਦੀ ਲੋਅ ਤੋਂ ਰਾਹਤ ਮਿਲੇਗੀ ਅਤੇ ਝੋਨੇ ਦੀ ਫਸਲ ਨੂੰ ਵੀ ਲਾਭ ਪ੍ਰਾਪਤ ਹੋਵੇਗਾ। ਇਸ ਦੇ ਨਾਲ-ਨਾਲ ਇਸ ਬਾਰਿਸ਼ ਨਾਲ ਨਰਮਾ ਪਾਲਣ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਹਨ ਕਿਉਂਕਿ ਪੈ ਰਹੀ ਅੱਤ ਦੀ ਗਰਮੀ ਅਤੇ ਲੋਅ

ਸੜ ਰਹੇ ਨਰਮੇ ਦੀ ਫਸਲ ਵੀ ਚਹਿਕਣ ਲੱਗ ਜਾਵੇਗੀ ਅਤੇ ਪਸ਼ੂਆਂ ਦਾ ਚਾਰਾ ਅਤੇ ਹੋਰ ਫਸਲਾਂ ਵੀ ਵਧਣ ਫੁਲਣਗੀਆਂ। ਇਸ ਸਬੰਧੀ ਕਿਸਾਨ ਜਰਨੈਲ ਸਿੰਘ ਖਾਲਸਾ, ਚਰਨਜੀਤ ਸਿੰਘ ਖਾਲਸਾ ਅਤੇ ਕੇਵਲ ਸਿੰਘ ਆਦਿ ਨੇ ਦੱਸਿਆਂ ਕਿ ਇਸ ਬਾਰਿਸ਼ ਨਾਲ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ ਅਤੇ ਇਸ ਬਾਰਿਸ਼ ਨਾਲ ਕਿਸਾਨਾਂ ਦਾ ਹਜਾਰਾਂ ਦਾ ਡੀਜਲ ਬਚਿਆ ਅਤੇ ਬਿਜਲੀ ਦੀ ਬੱਚਤ ਵੀ ਹੋਈ ਹੈ ਇਸ ਬਾਰਸ ਨਾਲ ਪਸੂ ਪਾਲਕਾਂ ਨੂੰ ਵੀ ਫਾਇਦਾ ਹੋਵੇਗਾ ਕਿਉਕਿ ਜਿਆਦਾ ਗਰਮੀ ਅਤੇ ਲੋ ਨਾਲ ਦੁਧਾਰੂ ਪਸੂਆਂ ਦੇ ਦੁੱਧ ਵਿੱਚ ਵੀ ਗਿਰਾਵਟ ਆਉਦੀ ਹੈ ਹੁਣ ਮੀਹ ਨਾਲ ਪਸੂਆਂ ਦਾ ਦੁੱਧ ਵੀ ਵਧੇਗਾ।

WRITTEN BY