ਪਠਾਨਕੋਟ, 30 ਜੂਨ (ਅਜੇ ਸੈਣੀ, ਸੁਰੇਸ਼ ਸੈਣੀ)- ਪਠਾਨਕੋਟ ਦੀ ਪੁਲਿਸ ਆਏ ਦਿਨ ਸੁਰਖੀਆਂ ਵਿੱਚ ਹੀ ਬਣੀ ਰਹਿੰਦੀ ਹੈ ਇਸ ਦਾ ਨਜ਼ਾਰਾ ਅ¤ਜ ਫਿਰ ਉਸ ਸਮੇਂ ਪਠਾਨਕੋਟ ਦੀ ਟਰੈਫਿਕ ਪੁਲਿਸ ਦਾ ਦੇਖਣ ਨੂੰ ਮਿਲਿਆ ਜਦੋਂ ਉਹ ਪਹਿਲਾਂ ਤਾਂ ਨਸ਼ੇ ਦੀ ਹਾਲਤ ਵਿ¤ਚ ਜਗ੍ਹਾ-ਜਗ੍ਹਾ ਡਿਗਦੇ ਹੋਏ ਨਜ਼ਰ ਆਏ ਅਤੇ ਜਦੋਂ ਉਨ੍ਹਾਂ ਵੱਲੋਂ ਪ¤ਤਰਕਾਰਾਂ ਨੂੰ ਉਨ੍ਹਾਂ ਦੀ ਇਸ ਹਰਕਤ ਨੂੰ ਕੈਮਰੇ ਵਿ¤ਚ ਕੈਦ ਕਰਦੇ ਹੋਏ ਦੇਖਿਆ ਤਾਂ ਉਹ ਅਪਣੇ ਆਪ ਨੂੰ ਕੈਮਰੇ ਤੋਂ ਬਚਾਉਂਦੇ ਹੋਏ ਭੱਜਦੇ ਨਜ਼ਰ ਆਏ ਪਰ ਜਦੋਂ ਪ¤ਤਰਕਾਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਪਠਾਨਕੋਟ ਦੇ ਬ¤ਸ ਅ¤ਡੇ ਕੋਲ ਕੁਝ ਹੋਰ ਨਜ਼ਾਰਾ ਇਨ੍ਹਾਂ ਟਰੈਫਿਕ ਪੁਲਿਸ ਵਾਲਿਆਂ ਦਾ ਦੇਖਣ ਨੂੰ ਮਿਲਿਆ ਉਥੇ ਵੀ ਇਹ ਪੁਲਿਸ ਵਾਲੇ ਸ਼ਰਾਬ ਦੇ ਨਸ਼ੇ ਵਿੱਚ ਵਾਹਨ ਚਾਲਕਾਂ ਕੋਲੋਂ ਜ਼ਬਰਦਸਤੀ ਨਜਾਇਜ਼ ਵਸੂਲੀ ਕਰ ਰਹੇ ਸਨ ਪਰ ਜਦੋਂ ਆਮ ਪਬਲਿਕ ਵੱਲੋਂ ਇਨ੍ਹਾਂ ਨੂੰ ਰੋਕਣ ਦੀ ਕੋਸਿਸ਼ ਕੀਤੀ ਗਈ ਤਾਂ ਇਹ ਪੁਲਿਸ ਵਾਲੇ ਉਨ੍ਹਾਂ ਨਾਲ ਧ¤ਕਾ ਮੁ¤ਕੀ
ਕਰਦੇ ਹੋਏ ਭ¤ਜਣ ਵਿੱਚ ਸਫਲ ਹੋ ਗਏ ਮੌਕੇ ’ਤੇ ਵਾਹਨ ਚਾਲਕ ਗਗਨਦੀਪ ਸਿੰਘ ਨੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦੇ ਹੋਏ ਕਿਹਾ ਇਨ੍ਹਾਂ ਸ਼ਰਾਬੀ ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਕੋਲੋਂ ਵੀ ਧ¤ਕੇ ਨਾਲ 300 ਰੁਪਏ ਖੋਹ ਲੈ ਹਨ ਪਰ ਜਦੋਂ ਉਨ੍ਹਾਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਭ¤ਜ ਗਏ।ਦੂਜੇ ਪਾਸੇ ਮੌਕੇ ’ਤੇ ਪੁ¤ਜੇ ਟਰੈਫਿਕ ਪੁਲਿਸ ਦੇ ਏ.ਐਸ.ਆਈ. ਜਗਤਾਰ ਸਿੰਘ ਨੇ ਕਿਹਾ ਕੀ ਉਨ੍ਹਾਂ ਵੱਲੋਂ ਇਨ੍ਹਾਂ ਪੁਲਿਸ ਵਾਲਿਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ।



