ਫਿਰੋਜ਼ਪੁਰ, 29 ਜੂਨ (ਵਿਨੇ ਹਾਂਡਾ, ਵਿਜੇ ਕੱਕੜ)- ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐਸ. ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਜੋਨ, ਸ੍ਰੀ ਅਮਰ ਸਿੰਘ ਚਹਿਲ ਆਈ.ਪੀ.ਐਸ. ਡੀ.ਆਈ.ਜੀ. ਫ਼ਿਰੋਜ਼ਪੁਰ ਰੇਂਜ ਅਤੇ ਸ੍ਰੀ ਹਰਦਿਆਲ ਸਿੰਘ ਮਾਨ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਨੇ ਪ੍ਰੈਸ ਕਾਨਫਰੰਸ ਦੌਰਾਨ ਦ¤ਸਿਆ ਕਿ ਫਿਰੋਜਪੁਰ ਪੁਲਿਸ ਵ¤ਲੋਂ ਮੁਕ¤ਦਮਾ ਨੰਬਰ 42 ਮਿਤੀ 15 ਮਾਰਚ 2015 ਅ/ਧ 465/468/471 ਭ.ਦ., 25/54/59 ਅਸਲਾ ਐਕਟ ਥਾਣਾ ਗੁਰੂਹਰਸਹਾਏ ਜਿਸ ਵਿ¤ਚ ਪਿਛਲੇ ਦਿਨੀਂ ਸ੍ਰੀ ਸੁਲ¤ਖਣ ਸਿੰਘ ਡੀ.ਐਸ.ਪੀ. ਗੁਰੂਹਰਸਹਾਏ ਦੇ ਅਗਵਾਈ ਹੇਠ ਐਸ.ਆਈ. ਸ਼ਿੰਦਰ ਸਿੰਘ, ਮੁ¤ਖ ਅਫਸਰ ਥਾਣਾ ਗੁਰੂਹਰਸਹਾਏ, ਇੰਸ. ਕਿ¤ਕਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਦੀ ਪੁਲਿਸ ਪਾਰਟੀ ਵ¤ਲੋਂ ਭਜਨ ਗੰਨ ਹਾਉਸ ਦੇ ਮਾਲਕ ਹਰਭਜਨ ਲਾਲ ਪੁ¤ਤਰ ਲਛਮਣ ਮੰਡੀ ਗੁਰੂਹਰਸਹਾਏ ਉਸ ਦੇ ਮੈਨੇਜਰ ਅਰਵਿੰਦਰ
ਸਿੰਘ ਪੁ¤ਤਰ ਜੋਗਿੰਦਰ ਸਿੰਘ, ਕੋਟਕਪੂਰਾ ਗੰਨ ਹਾਊਸ ਦੇ ਮਾਲਕ ਗੁਰਬਚਨ ਸਿੰਘ ਪੁ¤ਤਰ ਰਾਮ ਸਿੰਘ ਵਾਸੀ ਹਰਨਾਮ ਪੁਰਾ ਮੁਹ¤ਲਾ ਕੋਟਕਪੂਰਾ ਅਤੇ ਫੌਜੀ ਗੰਨ ਹਾਊਸ ਜਲਾਲਾਬਾਦ ਦੇ ਮਾਲਕ ਵਰਿੰਦਰ ਕੁਮਾਰ ਪੁ¤ਤਰ ਗੁਰਦਾਸ ਰਾਏ ਵਾਸੀ ਅਬੋਹਰ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 08 ਰਿਵਾਲਵਰ ਅਤੇ 01 ਪਿਸਟਲ, 250 ਰੌਂਦ 32 ਬੋਰ ਰਿਵਾਲਵਰ , 17 ਰੌਂਦ 32 ਬੋਰ ਪਿਸਟਲ, 20 ਰੌਂਦ 315 ਬੋਰ ਸਮੇਤ 04 ਮੈਗਜ਼ੀਨ 32 ਬੋਰ ਪਿਸਟਲ ਬ੍ਰਾਮਦ ਕੀਤੇ ਗਏ ਸਨ
ਉਨ੍ਹਾਂ ਦ¤ਸਿਆ ਕਿ ਉਕਤ ਮੁਕ¤ਦਮੇ ਦੀ ਤਫ਼ਤੀਸ਼ ਦੀ ਲੜੀ ਵਿ¤ਚ ਅ¤ਗੇ ਕਾਰਵਾਈ ਕਰਦੇ ਹੋਏ ਫਿਰੋਜਪੁਰ ਪੁਲਿਸ ਵ¤ਲੋਂ ਆਲ ਇੰਡੀਆ ਦੇ ਜਾਅਲੀ ਲਾਇਸੰਸ ਤਿਆਰ ਕਰਕੇ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਸਲਾ ਐਮੂਨੇਸ਼ਨ ਸਪਲਾਈ ਕਰਨ ਵਾਲੇ ਇਸ ਗਿਰੋਹ ਦੇ 5 ਹੋਰ ਮੈਂਬਰਾਂ 1 ਕਮਲ ਕਾਂਤ ਪੁ¤ਤਰ ਮਹੇਸ਼ ਚੰਦਰ ਕੌਮ ਸੁਨਿਆਰਾ ਵਾਸੀ ਮਕਾਨ ਨੰਬਰ 32, ਗਲੀ ਨੰ. 3 ਗੁੜੀਆ ਮੁਹ¤ਲਾ ਥਾਣਾ ਕੋਤਵਾਲੀ ਜ਼ਿਲ੍ਹਾ ਉੜੀਆ, ਯੂ.ਪੀ, 2 ਅਮਰਦੀਪ ਉਰਫ ਮੋਨੂੰ ਪੁ¤ਤਰ ਨਰੇਸ਼ ਕੁਮਾਰ ਕੌਮ ਜਾਟ ਵਾਸੀ ਖਲਵਾੜੀਂ ਥਾਣਾ ਬੜੋਤ ਜ਼ਿਲ੍ਹਾ ਬਾਗਪਤ , ਯੂ.ਪੀ, 3 ਦਿਨੇਸ਼ ਪਲਟਾ ਪੁ¤ਤਰ ਸੀਤਾ ਰਾਮ ਕੌਮ ਖ¤ਤਰੀ ਵਾਸੀ ਕੀਰਤੀ ਨਗਰ ਫਿਰੋਜਪੁਰ ਸ਼ਹਿਰ, 4 ਸੰਤ ਰਾਮ ਉਰਫ ਸ¤ਤੂ ਪੁ¤ਤਰ ਡੋਜੀ ਰਾਮ ਕੌਮ ਵਾਲਮੀਕੀ ਵਾਸੀ ਮੀਟ ਮਾਰਕੀਟ ਵਾਲੀ ਗਲੀ ਫਿਰੋਜਪੁਰ ਕੈਂਟ ਅਤੇ 5 ਓਮ ਪ੍ਰਕਾਸ਼ ਪੁ¤ਤਰ ਬਿਲਾਸ ਰਾਜ ਕੌਮ ਕਪੂਰ ਵਾਸੀ 306, ਸੈਕਟਰ 12, ਪਾਨੀਪਤ ਨੂੰ ਗ੍ਰਿਫ਼ਤਾਰ ਕੀਤਾ ਗਿਆ । ਇਸ ਗਿਰੋਹ ਦੇ ਗ੍ਰਿਫ਼ਤਾਰ ਕੀਤੇ ਮੈਂਬਰਾਂ ਪਾਸੋਂ ਹੁਣ ਤ¤ਕ 53 ਨਜਾਇਜ ਹਥਿਆਰ ਵਿ¤ਚ 17 ਰਾਈਫਲਾਂ 315 ਬੋਰ, 01 ਰਾਈਫਲ 30 ਬੋਰ, 12 ਬੰਦੂਕਾਂ 12 ਬੋਰ, 15 ਰਿਵਾਲਵਰ 32 ਬੋਰ, 02 ਰਿਵਾਲਵਰ 22 ਬੋਰ, 06 ਪਿਸਟਲ 32 ਬੋਰ, ਵ¤ਖ-ਵ¤ਖ ਕਿਸਮ ਦੇ 287 ਕਾਰਤੂਸ, 04 ਮੈਗਜ਼ੀਨ, 16 ਨਵੇਂ ਜਾਅਲੀ ਅਸਲਾ ਲਾਇਸੰਸ, 13 ਖਾਲੀ ਕਾਪੀਆਂ ਅਸਲਾ ਲਾਇਸੰਸ, ਫਾਰਮ ਐਨ.ਓ.ਸੀ., ਜਾਅਲੀ ਅਥਾਰਟੀ ਲੈਟਰ ਅਤੇ ਵ¤ਖ-ਵ¤ਖ ਸਟੇਟਾਂ ਜੰਮੂ ਕਸ਼ਮੀਰ, ਪੰਜਾਬ, ਉਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਜਿਲ੍ਹਾ ਮੈਜਿਸਟ੍ਰੇਟਾਂ ਦੀਆਂ 17 ਜਾਅਲੀ ਮੋਹਰਾਂ ਬ੍ਰਾਮਦ ਕਰਨ ਵਿ¤ਚ ਸਫਲਤਾ ਹਾਸਲ ਕੀਤੀ
ਉਨ੍ਹਾਂ ਨੇ ਅ¤ਗੇ ਦ¤ਸਿਆ ਕਿ ਭਜਨ ਗੰਨ ਹਾਉਸ ਗੁਰੂਹਰਸਹਾਏ ਦੇ ਮਾਲਿਕ ਹਰਭਜਨ ਲਾਲ ਅਤੇ ਉਸ ਦਾ ਲੜਕਾ ਕਪਿਲ ਦੇਵ ਜੋ ਸਾਲ 2011 ਤੋਂ ਜਾਅਲੀ ਅਸਲਾ ਲਾਇਸੰਸ ਵਿਨੀਤ ਦਾਬੜਾ (ਜਿਸ ਦੀ ਹੁਣ ਮੌਤ ਹੋ ਚੁ¤ਕੀ ਹੈ) ਪਾਸੋਂ ਤਿਆਰ ਕਰਵਾਉਂਦੇ ਸੀ ਅਤੇ ਉਨ੍ਹਾਂ ਜਾਅਲੀ ਲਾਇਸੰਸਾਂ ਉਪਰ ਗੈਰ ਕਾਨੂੰਨੀ ਹਥਿਆਰ 315 ਬੋਰ ਰਾਇਫਲਾ, 12 ਬੋਰ ਬੰਦੂਕਾਂ, 32 ਬੋਰ ਪਿਸਟਲ/ ਰਿਵਾਲਵਰ ਅਤੇ ਐਮੋਨਿਸ਼ਨ ਖਰੀਦ ਕੇ ਅ¤ਗੇ ਹਰਿਆਣਾ, ਰਾਜਸਥਾਨ, ਯੂ.ਪੀ. ਵਿ¤ਚ ਵੇਚਦੇ ਸਨ ਇਸ ਤਰਾ ਹਰਭਜਨ ਲਾਲ ਅਤੇ ਉਸਦੇ ਲੜਕੇ ਕਪਿਲ ਦੇਵ ਦੇ ਯੂ.ਪੀ., ਹਰਿਆਣਾ ਤੇ ਰਾਜਸਥਾਨ ਦੇ ਹਥਿਆਰ ਸਮਗਲਰਾਂ ਨਾਲ ਸਬੰਧ ਬਣ ਗਏ ਸਨ। ਵਿਨੀਤ ਦਾਬੜਾ ਦੀ ਮੌਤ ਤੋਂ ਬਾਅਦ ਹਰਭਜਨ ਲਾਲ ਅਤੇ ਉਸ ਦਾ ਲੜਕਾ ਕਪਿਲ ਦੇਵ, ਦਿਨੇਸ਼ ਪਲਟਾ ਵਾਸੀ ਕੀਰਤੀ ਨਗਰ ਫਿਰੋਜਪੁਰ, ਜੋ ਕਿ ਜਾਅਲੀ ਅਸਲਾ ਲਾਇਸੰਸ ਤਿਆਰ ਕਰਦਾ ਸੀ ਨਾਲ ਮਿਲ ਕੇ ਇਸ ਧੰਦੇ ਨੂੰ ਜਾਰੀ ਰ¤ਖਿਆ ਅਤੇ ਉ¤ਤਰ ਪ੍ਰਦੇਸ ਵਾਸੀ ਕਮਲ ਕਾਂਤ ਉਕਤ ਅਮਰਦੀਪ ਉਰਫ ਮੋਨੂੰ, ਇਸਲਾਮ ਪ੍ਰਧਾਨ ਆਦਿ ਨਾਲ ਤਾਲਮੇਲ ਕਰਕੇ ਜਾਅਲੀ ਅਸਲਾ ਲਾਇਸੰਸਾਂ 315 ਬੋਰ ਰਾਈਫਲਾਂ, 12 ਬੋਰ ਬੰਦੂਕਾਂ, 32 ਬੋਰ ਪਿਸਟਲ/ਰਿਵਾਲਵਰ, 22 ਬੋਰ ਰਿਵਾਲਵਰ ਵ¤ਖ-ਵ¤ਖ ਲੋਕਾਂ ਨੂੰ ਜਾਅਲੀ ਅਸਲਾ ਲਾਇਸੰਸਾਂ ਪਰ ਦਰਜ ਕਰਕੇ ਅ¤ਗੇ ਵੇਚੇ ਹਨ। ਉਨ੍ਹਾਂ ਕਿਹਾ ਕਿ ਇਹ ਅਸਲਾ ਇਨ੍ਹਾਂ ਨੇ ਵ¤ਖ-ਵ¤ਖ ਗੰਨ ਹਾਊਸਾਂ ਤੋ ਜਾਅਲੀ ਫਾਰਮ ਨੰਬਰ 16 ਪਰਚੇਜ ਪਰਮਿਟ ਰਾਹੀ ਖ੍ਰੀਦ ਕੇ ਅ¤ਗੇ ਵੇਚ ਦਿ¤ਤੇ ਅਤੇ ਉਨ੍ਹਾਂ ਦੇ ਬਿ¤ਲਾਂ ਨੂੰ ਖ਼ੁਰਦ-ਬੁਰਦ ਕਰ ਦਿ¤ਤਾ। ਕਮਲ ਕਾਂਤ ਜਿਸ ਨੂੰ ਪਹਿਲਾ ਵੀ ਜਿਲ੍ਹਾ ਮਾਨਸਾ ਵਿ¤ਚ ਜਾਅਲੀ ਅਸਲਾ ਲਾਇਸੰਸ ਦੇ ਸਬੰਧ ਵਿ¤ਚ ਗ੍ਰਿਫ਼ਤਾਰ ਕੀਤਾ ਗਿਆ ਸੀ ਪਾਸੋਂ 350 ਡੀ. ਵੈਪਨ ਜੋ ਮੰਗੇਰ ਅਤੇ ਯੂ.ਪੀ. ਗੰਗਾ ਕਿਨਾਰੇ ਲ¤ਗੀਆਂ ਹੋਈਆਂ ਜਾਅਲੀ ਫੈਕਟਰੀਆਂ ਵਿ¤ਚ ਤਿਆਰ ਕਰਦੇ ਸੀ ਜਿੰਨਾਂ ਉਪਰ ਵੈਬਲੇ ਸਕੋਟ ਅਤੇ ਹੋਰ ਵ¤ਖ-ਵ¤ਖ ਮਾਰਕੇ ਅਤੇ ਨੰਬਰ ਲਗਾ ਕੇ ਅਸਲਾ ਲਾਇਸੰਸਾਂ ਪਰ ਦਰਜ ਕਰਵਾਏ ਹੋਏ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਕਮਲ ਕਾਂਤ ਅਤੇ ਕਪਿਲ ਦੇਵ ਅਤੇ ਅਨਿਲ ਮਿ¤ਡਾ (ਮਾਲਕ ਸਿਰਸਾ ਗੰਨ ਹਾਊਸ) ਨੂੰ ਸਿਰਸਾ ਪੁਲਿਸ ਵ¤ਲੋਂ ਇ¤ਕ ਪਿਸਟਲ ਡੀ. ਵੈਪਨ, 2 ਰਾਈਫਲਾਂ 315 ਬੋਰ ਅਤੇ 2000 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹਨਾਂ ਦਾ ਸਾਥੀ ਦਿਨੇਸ਼ ਪਲਟਾ ਜੋ ਇਸੇ ਹੀ ਮੁਕ¤ਦਮਾ ਵਿ¤ਚ ਅਦਾਲਤ ਵ¤ਲੋਂ ਪੀ.ਓ. ਕਰਾਰ ਦਿ¤ਤਾ ਗਿਆ ਹੈ। ਕਮਲ ਕਾਂਤ ਜੋ ਯੂ.ਪੀ. ਤੋ ਡੀ. ਵੈਪਨ ਪਿਸਟਲ/ਰਿਵਾਲਵਰ 20,000/ਰੁ: ਵਿ¤ਚ ਖ੍ਰੀਦ ਕੇ ਅ¤ਗੇ ਕਪਿਲ ਦੇਵ ਨੂੰ 40,000/ਰੁ: ਵਿ¤ਚ ਵੇਚਦਾ ਸੀ ਕਪਿਲ ਦੇਵ ਅ¤ਗੇ ਲੋਕਾਂ ਨੂੰ 80,000/ਰੁ: ਤੋ 1 ਲ¤ਖ ਰੁਪਏ ਵਿ¤ਚ ਜਾਅਲੀ ਬਿ¤ਲ ਕਟਾ ਕੇ ਅਸਲਾ ਲਾਇਸੰਸ ਪਰ ਦਰਜ ਕਰਵਾ ਕੇ ਦਿੰਦਾ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਪੁ¤ਛ-ਗਿ¤ਛ ਜਾਰੀ ਹੈ ਅਤੇ ਇਹਨਾਂ ਪਾਸੋਂ ਜਾਅਲੀ ਤਿਆਰ ਕੀਤੇ ਗਏ ਅਸਲਾ ਲਾਇਸੰਸਾਂ, ਜਾਅਲੀ ਮੋਹਰਾਂ, ਜਾਅਲੀ ਐਨ.ਓ.ਸੀ. ਫਾਰਮ ਅਤੇ ਜਾਅਲੀ ਅਥਾਰਟੀ ਲੈਟਰਾਂ ਬਾਰੇ ਪੁ¤ਛ-ਗਿ¤ਛ ਜਾਰੀ ਹੈ ਅਤੇ ਇਨ੍ਹਾਂ ਪਾਸੋਂ ਭਾਰੀ ਮਾਤਰਾ ਵਿ¤ਚ ਅਸਲਾ ਐਮੂਨੇਸ਼ਨ, ਜਾਲਸਾਜੀ ਨਾਲ ਤਿਆਰ ਕੀਤੇ ਗਏ ਅਸਲਾ ਲਾਇਸੰਸਾਂ ਬਰਾਮਦ ਹੋਣ ਦੀ ਸੰਭਾਵਨਾ ਹੈ।



