Skip to content
Independent perspectives. Global stories.
BREAKING

ਲਲਿਤ-ਗੇਟ ’ਤੇ ਮੌਨ ਵਰਤ ਤੋੜਨ ਪ੍ਰਧਾਨ ਮੰਤਰੀ : ਕਾਂਗਰਸ

Share this story

ਨਵੀਂ ਦਿੱਲੀ, 28 ਜੂਨ (ਪੀ.ਟੀ.)- ਲਲਿਤ ਮੋਦੀ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੂੰਘੀ ਚੁੱਪੀ ’ਤੇ ਵਿਅੰਗ ਕਰਦੇ ਹੋਏ ਕਾਂਗਰਸ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਘੱਟ ਤੋਂ ਘੱਟ ਆਪਣੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਆਪਣੇ ਮੌਨ ਵਰਤ ਨੂੰ ਤੋੜਨਾ ਚਾਹੀਦਾ ਹੈ।ਕਾਂਗਰਸ ਦਾ ਕਹਿਣਾ ਹੈ ਕਿ ਜੇਕਰ ਉਹ ਇਸ ਮਾਮਲੇ ’ਤੇ ਚੁੱਪ ਰਹਿੰਦੇ ਹਨ ਅਤੇ ਸਬੰਧਿਤ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਦੇ ਤਾਂ ਲੋਕਾਂ ਨੂੰ ਉਨ੍ਹਾਂ ਦਾ ਅਸਤੀਫਾ ਮੰਗਣ ਲਈ ਮਜਬੂਰ ਹੋਣਾ ਪਵੇਗਾ। ਇਸ ਦੌਰਾਨ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮੰਨੂੰ ਸਿੰਘਵੀ ਨੇ ਕਿਹਾ ਕਿ ‘ਮਨ ਕੀ ਬਾਤ’ ਨੂੰ ਚੁੱਪ ਦੀ ਬਾਤ ਨਹੀਂ ਕਿਹਾ ਜਾ ਸਕਦਾ ਹੈ। ਇਹ ਚੁੱਪੀ ਮੌਨ ਵਰਤ ਤੋਂ ਵੀ ਵੱਧ ਭੈੜੀ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਇਹ ਉਮੀਦ ਜਤਾਈ ਕਿ ਸੰਭਵ ਹੈ ਕਿ ਮੋਦੀ ਇਸ ਮਸਲੇ ’ਤੇ ਆਪਣੀ ਚੁੱਪੀ ਤੋੜਨਗੇ।

WRITTEN BY