ਗੁਹਾਟੀ, 28 ਜੂਨ (ਪੀ.ਟੀ.)- ਅਸਮ ਦੀ ਰਾਜਧਾਨੀ ਗੁਹਾਟੀ ਸਮੇਤ ਪੂਰਾ ਰਾਜ ਅੱਜ ਸਵੇਰੇ ਛੇ ਵੱਜ ਕੇ 35 ਮਿੰਟ ’ਤੇ ਰਿਕਟਰ ਪੈਮਾਨੇ ’ਤੇ ਆਏ 5. 6 ਤੀਬਰਤਾ ਵਾਲੇ ਭੁਚਾਲ ਨਾਲ ਕੰਬ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਮੂਲੀ ਤੀਬਰਤਾ ਦੇ ਇਸ ਭੁਚਾਲ ਦਾ ਕੇਂਦਰ ਕੋਕਰਾਝਾਰ ਦੇ ਨੇੜੇ ਲਗਭਗ 10 ਕਿਮੀ ਦੀ ਗਹਿਰਾਈ ‘ਤੇ 26.5 ਡਿਗਰੀ ਉੱਤਰੀ ਅਕਸ਼ਾਂਸ਼ ਤੇ 90.1 ਡਿਗਰੀ ਦੇਸ਼ਾਂਤਰ ‘ਚ ਸੀ।



