ਤਪਾ ਮੰਡੀ, 27 ਜੂਨ (ਸੁਨੀਲ ਸ਼ੀਲਾ)- ਐਸ. ਐਨ. ਆਰੀਆ ਹਾਈ ਸਕੂਲ ਤਪਾ ਦੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਪ੍ਰਮੋਦ ਕਾਂਸਲ ਨੂੰ ਕਮੇਟੀ ’ਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ ਅੰਤਰੰਗ ਬੋਰਡ ਦੇ ਮੈਂਬਰ ਸੀ. ਮਾਰਕੰਡਾ ਨੇ ਦੱਸਿਆ ਕਿ ਉਸ ਵਿਰੁੱਧ ਬਰਨਾਲਾ ਪੁਲਿਸ ਨੇ, 420, 406, 120ਬੀ ਅਤੇ 506 ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪ੍ਰਮੋਦ ਕਾਂਸਲ ਇੱਕ ਚਿੱਟ ਫੰਡ ਕੰਪਨੀ ਦਾ ਪ੍ਰਮੋਟਰ ਸੀ ਜਿਸ ਨੇ ਵੱਧ ਵਿਆਜ ਦਾ ਝਾਂਸਾ ਦੇਕੇ ਖ਼ਪਤਕਾਰਾਂ ਤੋਂ ਲੱਖਾਂ ਰੁਪਏ ਬਟੋਰਕੇ ਕੰਪਨੀ ਵਿਚ ਜਮਾਂ ਕਰਵਾਏ ਅਤੇ ਵਾਪਸੀ ਸਮੇਂ ਪੈਸੇ ਵਾਪਿਸ ਕਰਨ ਤੋਂ ਇਨਕਾਰ ਕਰ ਦਿੱਤਾ। ਪਬਲਿਕ ਨਾਲ ਧੋਖ਼ਾ ਧੜੀ ਦੇ ਦੋਸ਼ ਕਾਰਨ ਉਸ ਨੂੰ ਸਕੂਲ ਕਮੇਟੀ ਦੇ ਅਹੁਦੇ ਅਤੇ ਆਰੀਆ ਸਮਾਜ ਦੀ ਮੁੱਢਲੀ ਮੈਂਬਰਸ਼ਿਪ ਤੋਂ ਖ਼ਾਰਜ ਕਰ ਦਿੱਤਾ ਹੈ।



