ਅੰਮ੍ਰਿਤਸਰ, 25 ਜੂਨ- ਸਥਾਨਕ ਚਾਟੀਵਿੰਡ ਰੋਡ ’ਤੇ ਨਿੱਜੀ ਤੌਰ ’ਤੇ ਚੱਲ ਰਹੇ ਇੱਕ ਅਨਾਥ ਆਸ਼ਰਮ ਦੀ ਤਰਸਯੋਗ ਹਾਲਤ ਬਾਰੇ ਪਤਾ ਚੱਲਣ ’ਤੇ ‘ਪੰਜਾਬ ਟਾਇਮਜ਼’ ਦੀ ਟੀਮ ਨੇ ਉਥੇ ਜਾ ਕੇ ਦੇਖਿਆ ਤਾਂ ਅਨਾਥ ਆਸ਼ਰਮ ਵਿਚ ਮੂਲ ਸਹੂਲਤਾਂ ਦੀ ਵੀ ਕਮੀ ਹੈ ਜਿਥੇ ਮਾਸੂਮ ਬ¤ਚਿਆਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਹੈ। ਅਨਾਥ ਆਸ਼ਰਮ ਵਿਚ ਬਿਜਲੀ, ਪਾਣੀ, ਰਹਿਣ-ਸਹਿਣ, ਭੋਜਨ, ਮੈਡੀਕਲ ਅਤੇ ਸੁਖ-ਸਹੂਲਤਾਂ ਜਿਵੇਂ ਹਵਾ ਲਈ ਪੱਖੇ, ਸੌਣ ਲਈ ਬੈ¤ਡ, ਬਿਸਤਰ ਦਾ ਕੋਈ ਪ੍ਰਬੰਧ ਨਹੀਂ ਹੈ। ਨਾ ਹੀ ਬ¤ਚਿਆਂ ਦੀ ਪੜ੍ਹਾਈ, ਲਿਖਾਈ ਅਤੇ ਖੇਡਣ ਦਾ ਕੋਈ ਪ੍ਰਬੰਧ ਹੈ। ਅਨਾਥ ਆਸ਼ਰਮ ’ਚ ਕਿਸੇ ਕਿਸਮ ਦੀ ਕੋਈ ਮੂਲ ਸਹੂਲਤ ਨਜ਼ਰ ਨਹੀਂ ਆਈ। ਅਨਾਥ ਆਸ਼ਰਮ ਦੀ ਇਮਾਰਤ ਦੀ ਹਾਲਤ ਵੀ ਤਰਸਯੋਗ ਹੈ। ਅਨਾਥ ਆਸ਼ਰਮ ਦੀ ਰਿਸੈਪਸ਼ਨ ’ਤੇ ਬੈਠੀ ਲੜਕੀ ਰਾਜਬੀਰ ਕੌਰ ਨੇ ਦ¤ਸਿਆ ਕਿ ਅਨਾਥ ਆਸ਼ਰਮ ਨੂੰ ਬੀਬੀ ਕਰਮਜੀਤ ਕੌਰ ਚਲਾ ਰਹੇ ਹਨ। ਜਦੋਂ ਉਨ੍ਹਾਂ ਨਾਲ ਮੋਬਾਇਲ ’ਤੇ
ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਸੇ ਵੀ ਕਿਸਮ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿ¤ਤਾ। ਮਿਲਣ ਲਈ ਪੁ¤ਛਣ ’ਤੇ ਉਨ੍ਹਾਂ ਨੇ ਟਾਲ-ਮਟੋਲ ਕਰਨੀ ਸ਼ੁਰੂ ਕਰ ਦਿ¤ਤੀ ਅਤੇ ਅਨਾਥ ਆਸ਼ਰਮ ਦੇ ਮੈਂਬਰ ਹਰਨੇਕ ਸਿੰਘ ਨਾਲ ਗ¤ਲ ਕਰਵਾਈ। ਹਰਨੇਕ ਸਿੰਘ ਨੇ ਕਿਹਾ ਕਿ ਅਸੀਂ ਬਾਹਰ ਹਾਂ ਅੰਮ੍ਰਿਤਸਰ ਪਹੁੰਚ ਕੇ ਤੁਹਾਨੂੰ ਅਨਾਥ ਆਸ਼ਰਮ ਦੇ ਚੈਅਰਮੈਨ ਮਨਜੀਤ ਸਿੰਘ ਖਾਲਸਾ ਦੀ ਕੋਠੀ ਬੁਲਾ ਲਵਾਂਗੇ। ਇਸ ਸਬੰਧੀ ਜਦੋਂ ਮਨਜੀਤ ਸਿੰਘ ਖਾਲਸਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਕ ਨਿਜੀ ਐਨਜੀਓ ਚਲਾਉਂਦੇ ਹਨ ਤੇ ਅਨਾਥ ਆਸ਼ਰਮ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਉਹ ਖੁਦ ਆਪਣੀ ਐਨਜੀਓ ਚਲਾਉਂਦੇ ਹਨ ਤੇ ਟੀਮ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿ¤ਤੀਆਂ ਅਤੇ ਆਪਣੀ ਪਹੁੰਚ ਦੀ ਧੌਂਸ ਜਮਾਉਣੀ ਸ਼ੁਰੂ ਕਰ ਦਿ¤ਤੀ। ਸਵਾਲ ਇਹ ਉਠਦਾ ਹੈ ਕਿ ਅਨਾਥ ਆਸ਼ਰਮ ਦਾ ਇਕ ਮੈਂਬਰ ਮਨਜੀਤ ਸਿੰਘ ਖਾਲਸਾ ਨੂੰ ਆਪਣਾ ਚੈਅਰਮੈਨ ਦ¤ਸਦਾ ਹੈ ਅਤੇ ਮਨਜੀਤ ਸਿੰਘ ਖਾਲਸਾ ਉਸਨੂੰ ਨਕਾਰਦਾ ਹੈ ਇਸਦਾ ਕੀ ਕਾਰਨ ਹੋ ਸਕਦਾ ਹੈ।ਸੋ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਪੰਜਾਬ ਵਿਚ ਅਜਿਹੀਆਂ ਅਨੇਕਾਂ ਸੰਸਥਾਵਾਂ, ਅਨਾਥ ਆਸ਼ਰਮ, ਵਿਧਵਾ ਆਸ਼ਰਮ, ਬਿਰਧ ਘਰ, ਐਨਜੀਓ ਚ¤ਲ ਰਹੇ ਹਨ ਜੋ ਕਿ ਸਿਰਫ ਤੇ ਸਿਰਫ ਆਪਣੇ ਨਿਜੀ ਸੁਆਰਥ ਲਈ ਚਲਾਏ ਜਾਂਦੇ ਹਨ। ਆਮ ਜਨਤਾ ਨੂੰ ਚਾਹੀਦਾ ਹੈ ਕਿ ਦਾਨ ਦੇਣ ਤੋਂ ਪਹਿਲਾਂ ਸੰਸਥਾ ਬਾਰੇ ਚੰਗੀ ਤਰ੍ਹਾਂ ਪਤਾ ਕੀਤੇ ਜਾਵੇ ਅਤੇ ਬਾਅਦ ਵਿੱਚ ਦਾਨ ਦਿ¤ਤਾ ਜਾਵੇ ਤਾਂ ਕਿ ਦਿੱਤਾ ਗਿਆ ਦਾਨ ਸਹੀ ਹੱਥਾਂ ਵਿਚ ਜਾਵੇ ਅਤੇ ਕਿਸੇ ਬੇਸਹਾਰਾ ਦਾ ਸਹਾਰਾ ਬਣੇ। ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਇਨ੍ਹਾਂ ਚੱਲ ਰਹੀਆਂ ਸੰਸਥਾਵਾਂ ਉ¤ਤੇ ਨਕੇਲ ਕੱਸੇ, ਜੋ ਆਪਣੇ ਨਿਜੀ ਸੁਆਰਥ ਲਈ ਹੀ ਸੰਸਥਾ ਚਲਾਉਂਦੇ ਹਨ ਅਤੇ ਆਮ ਲੋਕਾਂ ਤੋਂ ਹਰ ਰੋਜ਼ ਦਾਨ ਇਕੱਠਾ ਕਰਦੇ ਹਨ ਅਤੇ ਉਸ ਦਾਨ ਨੂੰ ਆਪਣੇ ਨਿਜੀ ਸੁਆਰਥਾਂ ਲਈ ਵਰਤਦੇ ਹਨ।
ਵਿਸ਼ੇਸ਼ ਰਿਪੋਰਟ : ਨਿਰਮਲ ਸਿੰਘ



