Skip to content
Independent perspectives. Global stories.
BREAKING

ਲਲਿਤ ਮੋਦੀ ਵਿਵਾਦ : ਸਰਕਾਰ ਕਾਨੂੰਨ ਮੁਤਾਬਿਕ ਕੰਮ ਕਰੇਗੀ : ਜੇਤਲੀ

Share this story

ਸੈਨ ਫਰਾਂਸਿਸਕੋ, 24 ਜੂਨ (ਪੀ. ਟੀ.)- ਲਲਿਤ ਮੋਦੀ ਵਿਵਾਦ ‘ਤੇ ਵਿਰੋਧੀ ਧਿਰ ਦੁਆਰਾ ਜਾਰੀ ਹਮਲੇ ਵਿਚਕਾਰ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਰਕਾਰ ਕਾਨੂੰਨ ਮੁਤਾਬਿਕ ਕੰਮ ਕਰੇਗੀ ਤੇ ਯਕੀਨੀ ਬਣਾਏਗੀ ਕਿ ਉੱਚ ਮਾਪਦੰਡਾਂ ਦਾ ਪਾਲਨ ਹੋਵੇ। ਜੇਤਲੀ ਨੇ ਇਹ ਵੀ ਕਿਹਾ ਕਿ ਇਸ ਮੁੱਦੇ ‘ਤੇ ਸਰਕਾਰ ਦੇ ਸਹਿਮ ਜਾਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਕਿਉਂਕਿ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੈ। ਜੇਤਲੀ ਨੇ ਕਿਹਾ ਕਿ ਸਰਕਾਰ ਕਾਨੂੰਨ ਮੁਤਾਬਿਕ ਕੰਮ ਕਰੇਗੀ। ਲਲਿਤ ਮੋਦੀ ਪ੍ਰਕਰਨ ‘ਤੇ ਸੰਸਦ ਦੇ ਮਾਨਸੂਨ ਇਜਲਾਸ ’ਚ ਅੜਚਣ ਪੈਦਾ ਕਰਨ ਦੀ ਵਿਰੋਧੀ ਧਿਰ ਦੀ ਯੋਜਨਾ ਦੇ ਸਬੰਧ ’ਚ ਪੁੱਛੇ ਗਏ ਸਵਾਲ ’ਤੇ ਜੇਤਲੀ ਨੇ ਕਿਹਾ ਕਿ ਸੰਸਦ ਚਰਚਾ ਲਈ ਬਣੀ ਹੈ ਕਾਰਵਾਈ ’ਚ ਅੜਚਣ ਪਾਉਣ ਲਈ ਨਹੀਂ।

WRITTEN BY