Skip to content
Independent perspectives. Global stories.
BREAKING

ਬੀਬੀ ਹਰਸਿਮਰਤ ਕੌਰ ਦੀ ਅਗਵਾਈ ’ਚ ਯੋਗ ਦਿਵਸ ਮੌਕੇ ਅੰਮ੍ਰਿਤਸਰ ਸੂਬਾ ਸਮਾਗਮ

Share this story

ਅੰਮ੍ਰਿਤਸਰ, 21 ਜੂਨ (ਪੀ. ਟੀ.)- ਅ¤ਜ ਪਹਿਲੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਅੰਮ੍ਰਿਤਸਰ ’ਚ ਸੂਬਾ ਪ¤ਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ‘ਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਰੂਪ ‘ਚ ਸ਼ਿਰਕਤ ਕਰਨ ਪਹੁੰਚੇ। ਉਨ੍ਹਾਂ ਤੋਂ ਇਲਾਵਾ ਇਸ ਮੌਕੇ ‘ਤੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਤੇ ਹੋਰ ਆਗੂ ਮੌਜੂਦ ਸਨ। ਯੋਗ ਦਿਵਸ ‘ਚ ਹਿ¤ਸਾ ਲੈਣ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਹੀ 177 ਦੇਸ਼ ਇਕ¤ਠੇ ਯੋਗ ਦਿਵਸ ਮਨਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਯੋਗਾ ਨੂੰ ਕਿਸੇ ਜਾਤ, ਵਿਸ਼ੇਸ਼ ਧਰਮ ਜਾਂ ਰਾਜਨੀਤੀ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਯੋਗ ਅਭਿਆਸੀ ਹਾਜ਼ਰ ਸਨ।

WRITTEN BY