Skip to content
Independent perspectives. Global stories.
BREAKING

ਪੁਲਿਸ ਵਧ ਤੇ ਸ਼ਰਧਾਲੂ ਘੱਟ ਨਜ਼ਰ ਆਏ

Share this story

ਸ੍ਰੀ ਅਨੰਦਪੁਰ ਸਾਹਿਬ- ਮੁੱਖ ਸਮਾਗਮ ਵਿੱਚ ਜਿੱਥੇ ਰਾਸ਼ਟਰੀ ਲੀਡਰਸ਼ਿਪ ਨੂੰ ਖੁਸ਼ ਕਰਨ ਲਈ ਪੰਜਾਬ ਸਰਕਾਰ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਪ੍ਰੰਤੂ ਸਰਕਾਰ ਦੇ ਹੱਥ ਕਾਨਫਰੰਸ ਵਿੱਚ ਮੌਜੂਦ ਸ਼ਰਧਾਲੂਆਂ ਦੀ ਤਾਦਾਦ ਨੂੰ ਲੈ ਕੇ ਕਾਫੀ ਨਿਰਾਸ਼ਾ ਹੱਥ ਲੱਗੀ। ਅੱਜ ਦੇ ਸਮਾਗਮ ਵਿੱਚ ਸਰਕਾਰ ਵੱਲੋਂ ਘੱਟੋ-ਘੱਟ ਇੱਕ ਲੱਖ ਸ਼ਰਧਾਲੂਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਗਿਆ ਸੀ, ਪ੍ਰੰਤੂ ਸਰਕਾਰ ਐਨੀ ਭੀੜ ਇਕੱਤਰ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ। ਅੱਜ ਦੇ ਸਮਾਗਮ ਦੀ ਕਵਰੇਜ ਲਈ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਨੁਮਾਇੰਦੇ ਦੇਸ਼ ਭਰ ਤੋਂ ਆਏ ਹੋਏ ਸਨ। ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਪ੍ਰੈ¤ਸ ਗੈਲਰੀ ਵਿੱਚ ਸ਼ਰਧਾਲੂਆਂ ਦੀ ਗਿਣਤੀ ਨੂੰ ਲੈ ਕੇ ਹੀ ਚਰਚਾ ਚਲਦੀ ਰਹੀ ਪ੍ਰੰਤੂ ਪੰਡਾਲ ਦੇ ਉਲਟ ਸਟੇਜ ’ਤੇ ਰਾਜਸੀ ਆਗੂਆਂ ਦੀ ਭੀੜ ਨੇ ਜ਼ਰੂਰ ਸਾਰੇ ਰਿਕਾਰਡ ਤੋੜ ਦਿੱਤੇ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਸੁਰੱਖਿਆ ਪ੍ਰਬੰਧਾਂ ਲਈ ਬੁਲਾਈ ਗਈ ਪੰਜਾਬ ਪੁਲਿਸ ਦੇ ਜਵਾਨ

ਅਤੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਪੰਡਾਲ ਵਿੱਚ ਬੇ ਮਿਸਾਲ ਨਫਰੀ ਵਿੱਚ ਤਾਇਾਤ ੀਕਤਾ ਹੋਇਆ ਸੀ ਪ੍ਰੰਤੂ ਘੱਟ ਭੀੜ ਹੋਣ ’ਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਇਨਾਤ ਲੇਡੀ ਪੁਲਿਸ, ਪੁਲਿਸ ਜਵਾਨ, ਹੋਮ ਗਾਰਡ ਜਵਾਨਾਂ ਤੋਂ ਇਲਾਵਾ ਐਨ ਐਸ ਸੀ ਜਵਾਨ ਅਤੇ ਸਕਾਊਟਸ ਐਂਡ ਗਾਈਡਜ਼ ਬੱਚਿਆਂ ਨੂੰ ਵੀ ਪੰਡਾਲ ਵਿੱਚ ਸ਼ਰਧਾਲੂਆਂ ਦੀ ਗਿਣਤੀ ਵਧਾਉਣ ਲਈ ਬੈਠਣ ਦੇ ਆਦੇਸ਼ ਦਿੱਤੇ ਗਏ ਸਨ।
ਅਤਿ ਦੀ ਗਰਮੀ ਵੀ ਸ਼ਰਧਾਲੂਆਂ ਦੀ ਗੱਟ ਆਮਦ ਦਾ ਕਾਰਣ ਬਣੀ ਜਦੋਂ ਕਿ ਸ਼ਹਿਰ ਵਿੱਚ  ਸ਼ਰਧਾਲੂਆਂ ਦੀ ਭੀੜ ਪੂਰੇ ਜੋਬਨ ’ਤੇ ਸੀ। ਪੰਜਾਬ ਸਰਕਾਰ ਵੱਲੋਂ ਆਸ-ਪਾਸ ਦੇ 40 ਕਿਲੋਮੀਟਰ ਦੇ ਇਲਾਕੇ ਵਿੱਚੋਂ ਸੰਗਤ ਨੂੰ ਲਿਆਉਣ ਲਈ ਮੁਫਤ ਬੱਸ ਸੇਵਾ ਸਹੂਲਤ ਦਿੱਤੀ ਗਈ ਸੀ ਪ੍ਰੰਤੂ ਇਸ ਦਾ ਵੀ ਕੋਈ ਖਾਸ ਫਾਇਦਾ ਨਹੀਂ ਹੋਇਆ।

WRITTEN BY