Skip to content
Independent perspectives. Global stories.
BREAKING

ਚਾਰ ਦਿਨਾਂ ’ਚ ਪੁਲਿਸ ਨੇ ਸੁਲਝਾਇਆ ਵੀਨਾ ਮੋਦੀ ਕਤਲ ਕੇਸ

Share this story

ਬਰਨਾਲਾ, 19 ਜੂਨ (ਸਤਬਚਨ/ਖੁੱਡੀ ਕਲਾਂ)- ਪਿਛਲੇ ਦਿਨੀ ਬਰਨਾਲਾ ਸਹਿਰ ਵਿੱਚ ਵੀਨਾ ਮੋਦੀ ਪਤਨੀ ਸ੍ਰੀ ਸਤੀਸ ਕੁਮਾਰ ਮੋਦੀ ਦਾ ਹੋਏ ਕਤਲ ਕੇਸ ਦੀ ਬਰਨਾਲਾ ਪੁਲਿਸ ਦੇ ਚਾਰ ਦਿਨਾਂ ਅੰਦਰ ਹੀ ਕੇਸ ਸੁਲਝਾਕੇ ਮੁਲਜਮਾਂ ਨੂੰ ਕਾਬੂ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਐਸ ਪੀ ਡੀ ਸ. ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਐਸ ਐਸ ਪੀ ਸ. ਉਪਿੰਦਰਜੀਤ ਸਿੰਘ ਘੁਮੰਣ ਦੇ ਦਿਸਾ ਨਿਰਦੇਸਾ ਹੇਠ ਇੱਕ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਸੀ। ਉਹਨਾਂ ਦੱਸਿਆ ਕਿ ਮਿਤੀ 15 ਜੂਨ, 2015 ਨੂੰ ਕੁੱਝ ਵਿਅਕਤੀਆਂ ਵੱਲੋਂ ਸ੍ਰੀ ਸਤੀਸ ਕੁਮਾਰ ਮੋਦੀ ਦੇ 22 ਏਕੜ ਕਲੋਨੀ ਬਰਨਾਲਾ ਵਿੱਚ ਸਥਿਤ ਮਕਾਨ ਵਿੱਚ ਉਸਦੀ ਪਤਨੀ ਵੀਨਾ ਮੋਦੀ ਦਾ ਦਿਨ-ਦਿਹਾੜੇ ਘਰ ਵਿੱਚ ਦਾਖਲ ਹੋ ਕੇ ਤੇਜ਼ ਧਾਰ ਹਥਿਆਰਾਂ ਨਾਲ ਕਤਲ ਕੀਤਾ। ਉਹਨਾਂ ਦੱਸਿਆ ਕਿ ਤਫਤੀਸ਼ ਦੌਰਾਨ ਕਤਲ ਕਰਨ ਵਾਲੇ ਇਸਾਨ ਮੋਦੀ ਪੁਤੱਰ ਨਰੇਸ ਮੋਦੀ, ਸਤੀਸ ਕੁਮਾਰ ਪੁੱਤਰ ਤਰਸੇਮ ਲਾਲ, ਅਮ੍ਰਿਤਪਾਲ ਸਿੰਘ ਪੁੱਤਰ ਜੋਰਾ ਸਿੰਘ, ਆਜਾਦ ਕੁਮਾਰ ਪੁੱਤਰ ਸੁਰੇਸ ਕੁਮਾਰ ਨਾਮਜ਼ਦ ਹੋਏ ਹਨ। ਇਹਨਾਂ ਤੇ ਹਸਬ ਕਾਇਦਾ ਮੁਕੱਦਮਾ ਨੰਬਰ 150 ਮਿਤੀ 15 ਜੂਨ, 2015 ਅ/ਧ 302, 392, 34 ਆਈ ਪੀ ਸੀ ਧਾਰਾ ਥਾਣਾ ਸਿਟੀ ਬਰਨਾਲਾ ਵਿੱਚ ਦਰਜ ਕੀਤੀ ਗਈ ਹੈ।  ਸ. ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਇਸਾਨ ਮੋਦੀ ਅਤੇ ਸਤੀਸ ਕੁਮਾਰ ਆਪਸ ਵਿੱਚ ਦੋਸਤ ਹਨ। ਪਿਛਲੇ ਦਿਨੀ ਸਤੀਸ ਕੁਮਾਰ ਨੂੰ ਟਰਮਿਲਨ ਦੇ ਕੰਮ ਵਿੱਚ ਲਗਭਗ 35 ਲੱਖ ਰੁਪਏ ਦਾ ਘਾਟਾ ਪਿਆ। ਇਸ ਲਈ ਇਹਨਾਂ ਨੂੰ ਲੱਖਾ ਰੁਪਏ ਦੀ ਲੋੜ ਸੀ। ਇਸ ਦੌਰਾਨ ਇਸਾਨ ਮੋਦੀ ਨੇ ਸਤੀਸ ਕੁਮਾਰ ਨੂੰ ਦੱਸਿਆ ਕਿ ਉਸਦੇ ਤਾਏ ਸਤੀਸ ਕੁਮਾਰ ਮੋਦੀ ਨੇ ਦੁਕਾਨ ਦੀ ਅਦਲਾ-ਬਦਲੀ ਕੀਤੀ ਹੈ, ਜਿਸਦੀ ਕਾਫੀ ਵੱਡੀ ਰਕਮ ਇਹਨਾਂ ਦੇ ਘਰ ਆਈ ਹੋਈ ਹੈ। ਇਸ ਉਪਰੰਤ ਸਤੀਸ ਕੁਮਾਰ ਜਿੰਦਲ ਨੇ ਅਮ੍ਰਿਤਪਾਲ ਸਿੰਘ ਅਤੇ ਆਜਾਦ ਕੁਮਾਰ ਨੂੰ ਇਸ ਕੰਮ ਲਈ ਤਿਆਰ ਕੀਤਾ, ਜਿਹਨਾਂ ਨੂੰ ਵੀ ਰੁਪਈਆਂ ਦੀ ਜਰੂਰਤ ਸੀ। ਇਸ ਲਈ ਗਿਣੀ-ਮਿਣੀ ਸਾਜਿਸ ਤਹਿਤ 3 ਦਿਨ ਇਹਨਾਂ ਨੇ ਘਰ ਦੀ ਰੈਕੀ ਕਰਨ ਤੋਂ ਬਾਅਦ ਤੇਜ ਧਾਰ ਹਥਿਆਰਾਂ ਨਾਲ ਲੈਸ ਹੋ ਕੇ ਦੋ ਮੋਟਰ ਸਾਇਕਲਾਂ ਤੇ ਸਵਾਰ ਹੋ ਕੇ ਇਸ ਕੰਮ ਨੂੰ ਅੰਜਾਮ ਦਿੱਤਾ। ਇਸ ਕੰਮ ਦੌਰਾਨ ਘਰ ਵਿੱਚ ਸਤੀਸ ਕੁਮਾਰ ਮੋਦੀ ਦੀ ਪਤਨੀ ਮ੍ਰਿਤਕ ਵੀਨਾ ਮੋਦੀ ਹੀ ਮੋਜੂਦ ਸੀ। ਜਿਸਨੂੰ ਉਸਦੇ ਕਮਰੇ ਵਿੱਚ ਆਜਾਦ ਕੁਮਾਰ ਅਤੇ ਅਮ੍ਰਿਤਪਾਲ ਸਿੰਘ ਵੱਲੋਂ ਕਾਬੂ ਕਰ ਲਿਆ ਸੀ ਅਤੇ ਦੂਸਰੇ ਦੋਵੇਂ ਸਾਥੀ ਇਸਾਨ ਮੋਦੀ ਅਤੇ ਸਤੀਸ ਕੁਮਾਰ ਕਮਰਿਆਂ ਦੀ ਤਲਾਸੀ ਲੈ ਰਹੇ ਸਨ ਤਾਂ ਵੀਨਾ ਮੌਦੀ ਦੇ ਵਿਰੋਧ ਕਰਨ ਤੇ ਅਮ੍ਰਿਤਪਾਲ ਸਿੰਘ ਨੇ ਵੀਨਾ ਮੌਦੀ ਨੂੰ ਫੜ ਲਿਆ ਅਤੇ ਆਜਾਦ ਕੁਮਾਰ ਵੱਲੋਂ ਚਾਕੂ ਦੇ ਵਾਰ ਕੀਤੇ ਗਏ ਜਿਸ ਦੀ ਬਾਦ ਵਿੱਚ ਮੌਤ ਹੋ ਗਈ। ਇਸ ਦੌਰਾਨ ਇਹਨਾਂ ਚਾਰਾਂ ਵੱਲੋਂ ਹਫੜਾ-ਦਫੜੀ ਦੌਰਾਨ ਘਰ ਵਿੱਚੋ 9300/- ਰੁਪਏ ਕੁੱਝ ਜੇਵਰਾਤ, ਸੋਨਾ ਅਤੇ ਮ੍ਰਿਤਕਾ ਵੀਨਾ ਮੋਦੀ ਦਾ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਤਫਤੀਸ ਦੌਰਾਨ ਮੌਕੇ ਤੇ ਵਰਤੇ ਹਥਿਆਰ, ਮ੍ਰਿਤਕਾ ਦਾ ਮੋਬਾਇਲ ਬ੍ਰਾਮਦ ਹੋ ਚੁੱਕਾ ਹੈ।

WRITTEN BY