ਸ੍ਰੀ ਆਨੰਦਪੁਰ ਸਾਹਿਬ, 17 ਜੂਨ (ਅਰਵਿੰਦਰ ਭਾਰਦਵਾਜ)- ਗੁਰੂ ਸਾਹਿਬਾਨ ਵੱਲੋਂ ਵਰੋਸਾਏ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਵਰ੍ਹੇ ਨੂੰ ਧਾਰਮਿਕ ਸ਼ਰਧਾ, ਜੋਸ਼ ਅਤੇ ਮਾਣ ਨਾਲ ਮਨਾਉਣ ਲਈ ਦੇਸ਼ ਵਿਦੇਸ਼ ਤੋਂ ਸ਼ਰਧਾਲੂਆਂ ਦੀ ਵੱਡੀ ਆਮਦ ਹੋਈ ਹੈ। ਸਥਾਪਨਾ ਵਰ੍ਹੇ ਨੂੰ ਮਨਾਉਣ ਲਈ ਸ਼ੁਰੂ ਹੋਏ ਤਿੰਨ ਦਿਨਾਂ ਸਮਾਗਮਾਂ ਦੇ ਪਹਿਲੇ ਹੀ ਦਿਨ ਅੱਜ ਇਹ ਪਵਿੱਤਰ ਨਗਰੀ ਖਾਲਸਾਈ ਜਲੌਅ ਵਿੱਚ ਰੰਗੀ ਗਈ।ਨ੍ਹਾਂ ਸਥਾਪਨਾ ਵਰ੍ਹੇ ਸਬੰਧੀ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਪੁੱਜ ਰਹੀਆਂ ਦੇਸ਼ ਦੇ ਹੋਰਨਾਂ ਹਿੱਸਿਆਂ ਦੀਆਂ ਸੰਗਤਾਂ ਨੂੁੰ ਸਹੂਲਤ ਦੇਣ ਲਈ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਵਿਸ਼ੇਸ਼ ਯਾਤਰੀ ਟ੍ਰੇਨ ਪੁੱਜ ਰਹੀ ਹੈ, ਜੋ ਦਿੱਲੀ ਤੋਂ 18 ਜੂਨ ਰਾਤ 11 ਵਜੇ ਦੋ ਕਰੀਬ ਚੱਲੇਗੀ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ 19 ਜੂਨ ਸਵੇਰੇ 8.45 ਦੇ ਕਰੀਬ ਪੁੱਜੇਗੀ। ਸਟੇਸ਼ਨ ਸੁਪਰਡੈਂਟ ਸ੍ਰੀ ਆਨੰਦਪੁਰ ਸਾਹਿਬ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਯਾਤਰੀ ਟ੍ਰੇਨ ਵਿੱਚ ਮੁਲਕ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੂ ਪਹੁੰਚਣਗੇ। ਉਨ•ਾਂ ਕਿਹਾ ਕਿ ਸਿੱਖ ਵਿਰਾਸਤ ਨੂੰ ਸਮੋਈ ਬੈਠੀ ਨਗਰੀ ਸ੍ਰੀ
ਆਨੰਦਪੁਰ ਸਾਹਿਬ ਦੇ ਦਰਸ਼ਨਾ ਲਈ ਮੁਲਕ ਦੇ ਹੋਰਨਾ ਹਿੱਸਿਆਂ ਦੇ ਲੋਕਾਂ ਵਿੱਚ ਪਿਛਲੇ ਸਮੇਂ ਵਿੱਚ ਕਾਫੀ ਦਿਲਚਸਪੀ ਵਧੀ ਹੈ।
ਪਵਿੱਤਰਤਾ ਦੇ ਪ੍ਰਤੀਕ ਸਫੈਦ ਰੰਗ ਵਿੱਚ ਰੰਗੇ ਹੋਏ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਸ਼ੁਰੂ ਹੋਏ ਸਮਾਗਮਾਂ ਵਿੱਚ ਸ਼ਿਰਕਤ ਕਰਨ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਖਾਸਕਰ ਮਹਿਲਾਵਾਂ ਦੂਰ-ਦੂਰ ਦੇ ਇਲਾਕਿਆਂ ਤੋਂ ਪੁੱਜ ਰਹੀਆਂ ਸਨ। ਧਾਰਮਿਕ ਜਾਹੋ-ਜਲਾਲ ਤੇ ਜੋਸ਼ ਨਾਲ ਮਨਾਏ ਜਾ ਰਹੇ ਸਥਾਪਨਾ ਵਰ੍ਹੇ ਦੇ ਸਮਾਗਮਾਂ ਦਾ ਹਿੱਸਾ ਬਣਨ ਲਈ ਸੂਬੇ ਦੇ ਕੋਨੇ-ਕੋਨੇ ਤੋਂ ਸਮੂਹਾਂ ਦੇ ਰੂਪ ਵਿੱਚ ਸੰਗਤਾਂ ਵੱਖ-ਵੱਖ ਆਵਾਜਾਈ ਦੇ ਸਾਧਨਾਂ ਰਾਹੀਂ ਤੜਕਸਾਰ ਤੋਂ ਹੀ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਜ਼ਿਆਦਾਤਰ ਮਹਿਲਾਵਾਂ ਵੱਲੋਂ ਆਪਣੇ ਸਿਰਾਂ ਉ¤ਪਰ ਕੇਸਰੀ ਰੰਗ ਦੀਆਂ ਚੁੰਨੀਆਂ ਲਈਆਂ ਹੋਈਆਂ ਸਨ। ਸਿਹਤ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਆਰਜ਼ੀ ਡਿਸਪੈਂਸਰੀਆਂ ਦੀ ਸਥਾਪਤੀ ਕੀਤੀ ਗਈ ਹੈ। ਸਥਾਪਨਾ ਵਰ੍ਹੇ ਦੇ ਸਬੰਧ ਵਿੱਚ ਹੋ ਰਹੇ ਸਮਾਗਮਾਂ ਦੀ ਸ਼ੁਰੂਆਤ ਅੱਜ ਗੁਰਦੁਆਰਾ ਭੋਰਾ ਸਾਹਿਬ ਵਿਖੇ ਸ੍ਰੀ ਆਖੰਡ ਸਾਹਿਬ ਦਾ ਪ੍ਰਕਾਸ਼ ਕਰਨ ਨਾਲ ਹੋਈ। ਇਸ ਉਪਰੰਤ ਸਮਾਗਮਾਂ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਮਾਤਾ ਨਾਨਕੀ ਹਾਲ ਵਿਖੇ ਮਾਤਾ ਨਾਨਕੀ ਗੁਰਮਤਿ ਸੰਮੇਲਨ ‘ਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਿਰਕਤ ਕੀਤੀ। ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਚੱਲ ਰਹੀ ਦਰਸ਼ਨ ਦੀਦਾਰ ਯਾਤਰਾ ਭਲਕੇ 18 ਜੂਨ ਨੂੁੰ ਇਥੇ ਪੁੱਜੇਗੀ। ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਵਾਲੀ ਬੱਸ ਦੇ ਠਹਿਰਾ ਲਈ ਵਿਸ਼ੇਸ਼ ਪੰਡਾਲ ਸਜਾਇਆ ਗਿਆ ਹੈ।



