ਨਵੀਂ ਦਿ¤ਲੀ, 15 ਜੂਨ (ਪੀ. ਟੀ. ਲਾਇਵ)- ਰੱਖਿਆ ਮੰਤਰੀ ਮਨੋਹਰ ਪਾਰੀਕਰ ਦੇ ਬਿਆਨ ਨਾਲ ਇੱਕ ਵਾਰ ਫਿਰ ਵਿਵਾਦ ਖੜ੍ਹਾ ਹੋ ਸਕਦਾ ਹੈ। ਦਰਅਸਲ ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਫੌਜ ਦਾ ਸਨਮਾਨ ਕਾਫੀ ਘਟ ਗਿਆ ਹੈ, ਕਿਉਂਕਿ ਫੌਜ ਨੇ ਪਿਛਲੇ ਕਈ ਦਹਾਕਿਆਂ ਤੋਂ ਕੋਈ ਜੰਗ ਨਹੀਂ ਲੜੀ ਹੈ। ਜੈਪੁਰ ਵਿਖੇ ਇੱਕ ਪ੍ਰੋਗਰਾਮ ਦੌਰਾਨ ਪਾਰੀਕਰ ਨੇ ਕਿਹਾ ‘ਪੁਰਾਣੇ ਸਮੇਂ ਵਿੱਚ ਜੇਕਰ ਫੌਜ ਦਾ ਕੋਈ ਕਮਾਂਡਿੰਗ ਆਫੀਸਰ ਕਿਸੇ ਆਈਏਐਸ ਅਫਸਰ ਨੂੰ ਪੱਤਰ ਲਿਖ ਦਿੰਦਾ ਸੀ ਤਾਂ ਉਸ ਉ¤ਪਰ ਸਭ ਤੋਂ ਵਧ ਧਿਆਨ ਦਿੱਤਾ ਜਾਂਦਾ ਸੀ। ਅੱਜ ਉਹ ਸਨਮਾਨ ਘੱਟ ਹੋ ਗਿਆ ਹੈ, ਜਿਸ ਦਾ ਕਾਰਣ ਇਹ ਹੈ ਕਿ ਪਿਛਲੇ 40-50 ਸਾਲ ਤੋਂ ਫੌਜ ਨੇ ਕੋਈ ਜੰਗ ਨਹੀਂ ਲੜੀ ਹੈ। ਮੈਂ ਇਹ ਨਹੀਂ
ਕਹਿ ਰਿਹਾ ਕਿ ਸਾਨੂੰ ਜੰਗ ਕਰਨੀ ਚਾਹੀਦੀ ਹੈ। ਮੈਂ ਕਹਿ ਰਿਹਾ ਹਾਂ ਕਿ ਅਸੀਂ ਜੰਗ ਨਹੀਂ ਲੜੀ ਹੈ, ਜਿਸ ਨਾਲ ਸਾਡੇ ਦਿਮਾਗਾਂ ਵਿੱਚ ਫੌਜ ਦੀ ਅਹਿਮੀਅਤ ਘੱਟ ਹੋ ਗਈ ਹੈ।’
ਪਾਰੀਕਰ ਦੇ ਇਸ ਬਿਆਨ ਉ¤ਪਰ ਕਈ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਕਾਂਗਰਸ ਨੇ ਇਸ ਬਿਆਨ ਨੂੰ ਦੇਸ਼ ਨੂੰ ਸ਼ਰਮਸਾਰ ਕਰਨ ਵਾਲਾ ਦੱਸਿਆ ਹੈ। ਕਾਂਗਰਸ ਆਗੂ ਪ੍ਰਮੋਦ ਤਿਵਾੜੀ ਨੇ ਕਿਹਾ ‘ਇਸ ਸਰਕਾਰ ਵਿੱਚ ਮੰਤਰੀ ਕੁਝ ਵੀ ਕਹਿੰਦੇ ਹਨ ਅਤੇ ਦੇਸ਼ ਨੂੰ ਸ਼ਰਮਸਾਰ ਕਰਦੇ ਹਨ। ਸਾਨੂੰ ਆਪਣੀ ਫੌਜ ਉ¤ਤੇ ਮਾਣ ਹੈ। ਫੌਜ ਨੇ ਹਮੇਸ਼ਾ ਸਾਨੂੰ ਮਾਣ ਬਖਸ਼ਿਆ ਹੈ।’ ਜਨਤਾ ਦਲ ਯੂਨਾਈਟਿਡ ਦੇ ਆਗੂ ਕੇ ਸੀ ਤਿਆਗੀ ਨੇ ਵੀ ਇਸ ਬਿਆਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਮੰਤਰੀ ਦਾ ਬਿਆਨ ਰਾਸ਼ਟਰ ਵਿਰੋਧੀ ਹੈ।
ਭਾਵੇਂ ਭਾਜਪਾ ਨੇ ਇਸ ਬਿਆਨ ਦਾ ਸਮਰਥਨ ਕੀਤਾ ਹੈ, ਪਰ ਨਾਲ ਹੀ ਪਾਰਟੀ ਨੇ ਕਿਹਾ ਹੈ ਕਿ ਰੱਖਿਆ ਮੰਤਰੀ ਦਾ ਮਕਸਦ ਲੋਕਾਂ ਨੂੰ ਇਹ ਅਪੀਲ ਕਰਨਾ ਸੀ ਕਿ ਉਹ ਫੌਜ ਦਾ ਸਨਮਾਨ ਕਰਨ।
ਰੱਖਿਆ ਮੰਤਰੀ ਵੱਲੋਂ ਫੌਜ ਦੇ ਸਬੰਧ ਵਿੱਚ ਅਜਿਹਾ ਬਿਆਨ ਦੇਣ ਨਾਲ ਸਿਆਸੀ ਹਲਕਿਆਂ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਉਨ੍ਹਾਂ ਦੇ ਇਸ ਬਿਆਨ ਉ¤ਪਰ ਕਾਂਗਰਸ ਸਮੇਤ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਵੱਲੋਂ ਤਿੱਖੇ ਹਮਲੇ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਜਿਹੇ ਬਿਆਨਾਂ ਨਾਲ ਜਿੱਥੇ ਦੇਸ਼ ਦੇ ਵਕਾਰ ਨੂੰ ਢਾਹ ਲੱਗੀ ਹੈ ਉਥੇ ਫੌਜ ਦਾ ਮਨੋਬਲ ਵੀ ਡਿੱਗੇਗਾ।



