ਵਾਸ਼ਿੰਗਟਨ, 11 ਜੂਨ (ਪੀ. ਟੀ.)- ਵਿਸ਼ਵ ਬੈਂਕ ਨੇ ਕਿਹਾ ਹੈ ਕਿ ਜਾਰੀ ਵਿ¤ਤੀ ਸਾਲ ‘ਚ ਭਾਰਤ ਦੀ ਵਿਕਾਸ ਦਰ 7. 5 ਫ਼ੀਸਦੀ ਹੋਵੇਗੀ ਤੇ ਭਾਰਤ ਵਿਕਾਸ ਦਰ ਦੇ ਮਾਮਲੇ ‘ਚ ਚੀਨ ਤੋਂ ਅ¤ਗੇ ਨਿਕਲ ਜਾਵੇਗਾ। ਵਿਸ਼ਵ ਬੈਂਕ ਨੇ ਇਹ ਗ¤ਲ ਪ੍ਰਮੁ¤ਖ ਅਰਥ ਵਿਵਸਥਾਵਾਂ ਦੀ ਵਾਧਾ ਦਰ ਲਈ ਜਾਰੀ ਸੂਚੀ ‘ਚ ਕਹੀ ਹੈ। ਵਿਸ਼ਵ ਬੈਂਕ ਦੇ ਮੁ¤ਖ ਅਰਥ ਸ਼ਾਸਤਰੀ ਤੇ ਸੀਨੀਅਰ ਉਪ ਪ੍ਰਧਾਨ ਕੌਸ਼ਿਕ ਬਸੁ ਨੇ ਵਿਸ਼ਵ ਆਰਥਕ ਆਕਲਨ ਦੀ ਨਵੀਂ ਸੂਚੀ ਜਾਰੀ ਕਰਨ ਤੋਂ ਬਾਅਦ ਕਿਹਾ ਕਿ ਇਸ ਸਾਲ ਸਾਢੇ ਸ¤ਤ ਫ਼ੀਸਦੀ ਦੀ ਵਾਧਾ ਦਰ ਦੇ ਨਾਲ ਭਾਰਤ ਪਹਿਲੀ ਵਾਰ ਵਿਸ਼ਵ ਬੈਂਕ ਦੀ ਪ੍ਰਮੁ¤ਖ ਅਰਥ ਵਿਵਸਥਾਵਾਂ ਦੀ ਵਾਧਾ ਦਰ ‘ਚ ਪ੍ਰਮੁ¤ਖ ਸਥਾਨ ‘ਤੇ ਹੈ। ਉਨ੍ਹਾਂ ਨੇ ਦ¤ਸਿਆ ਕਿ ਚੀਨ ਦੀ ਵਿਕਾਸ ਦਰ ਇਸ ਸਾਲ 7. 1 ਫ਼ੀਸਦੀ ਰਹਿਣ ਦਾ ਅਨੁਮਾਨ ਹੈ।



