ਲੰਡਨ, 6 ਜੂਨ (ਨਰਪਾਲ ਸਿੰਘ ਸ਼ੇਰਗਿੱਲ)- ਭਾਰਤ ਦੇ ਚੋਟੀ ਦੇ ਆਧੁਨਿਕ ਕਲਾਕਾਰਾਂ ’ਚੋਂ ਇੱਕ ਅੰਮ੍ਰਿਤਾ ਸ਼ੇਰਗਿੱਲ ਦੀ ਉਸ ਵੱਲੋਂ 1931 ਦੇ ਵਿੱਚ 18 ਸਾਲ ਦੀ ਉਮਰ ਵਿੱਚ ਤਿਆਰ ਕੀਤਾ ਗਿਆ ਸਵੈ ਚਿੱਤਰ ਦੀ ਨਿਲਾਮੀ ਪ੍ਰਸਿੱਧ ਨਿਲਾਮੀਕਾਰ ਕ੍ਰਿਸਟੀ ਵੱਲੋਂ ਲੰਡਨ ਵਿਖੇ 10 ਜੂਨ ਨੂੰ ਕਰਵਾਈ ਜਾ ਰਹੀ ਹੈ। ਅੰਮ੍ਰਿਤਾ ਦੀ ਇਹ ਪੇਂਟਿੰਗ ਉਸ ਦੀਆਂ ਉਨ੍ਹਾਂ 8 ਪੇਂਟਿੰਗਾਂ ਵਿੱਚ ਸ਼ਾਮਿਲ ਪਹਿਲੀ ਪੇਂਟਿੰਗ ਹੈ ਜਿਨ੍ਹਾਂ ਦੀ ਦੁਨੀਆ ਭਰ ਵਿੱਚ ਨਿਲਾਮੀ ਕੀਤੀ ਜਾ ਰਹੀ ਹੈ। ਇਸ ਪੇਂਟਿੰਗ ਦੀ ਬੋਲੀ ਦਾ ਅਨੁਮਾਨ 1.0-1.8 ਮਿਲੀਅਨ ਪੌਂਡ (ਤਕਰੀਬਨ 10 ਕਰੋੜ ਤੋਂ 18 ਕਰੋੜ ਰੁਪਏ) ਲਗਾਇਆ ਗਿਆ ਹੈ।
ਅੰਮ੍ਰਿਤਾ ਸ਼ੇਰਗਿੱਲ ਦੀ ਨਾਯਾਬ ਪੇਂਟਿੰਗ ਦੀ ਨਿਲਾਮੀ 10 ਜੂਨ ਨੂੰ ਲੰਡਨ ਵਿਖੇ



