ਸੰਗਰੂਰ, 6 ਜੂਨ (ਹਰਜੀਤ ਸਿੰਘ ਹਸਨਪੁਰੀ)- ਜਗਸੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਦੁੱਗਾਂ ਤਹਿ: ਵਾ ਜ਼ਿਲ੍ਹਾ ਸੰਗਰੂਰ ਦਲਿਤ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਇਸ ਤੋਂ ਪਿੰਡ ਦੇ ਕੁਝ ਜੋਰਾਵਰ ਬੰਦੇ ਪਹੀ ਮੰਗਦੇ ਸਨ ਜੋ ਕਿ ਮਾਲ ਰਿਕਾਰਡ ਵਿੱਚ ਨਹੀਂ ਲੱਗੀ ਹੋਈ। ਇਹ ਆਪਣੇ ਖੇਤ ਵਿੱਚ ਕੰਮ ਕਰਦਾ ਸੀ ਤਾਂ ਕੁਝ ਜੋਰਵਰ ਵਿਅਕਤੀਆਂ ਨੇ ਜਗਸੀਰ ਸਿੰਘ ਅਤੇ ਉਸਦੀ ਪਤਨੀ ਬਲਜੀਤ ਕੌਰ ਦੀ ਕੁੱਟਮਾਰ ਕੀਤੀ। ਜਗਸੀਰ ਸਿੰਘ ਦੇ ਦੱਸਣ ਅਨੁਸਾਰ ਕੁੱਟਮਾਰ ਹੀ ਨਹੀਂ ਕੀਤੀ ਸਗੋਂ ਉਸਦੀ ਪਤਨੀ ਨੂੰ ਬਾਂਹ ਤੋਂ ਫੜਕੇ ਘੜੀਸੀਆ ਤੇ ਉਸਦੇ ਪਹਿਨੇ ਹੋਏ ਕੱਪੜੇ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਬਲਜੀਤ ਕੌਰ ਨੇ ਦੱਸਿਆ ਕਿ ਇੰਨ੍ਹਾਂ ਜੋਰਾਵਰ ਵਿਅਕਤੀਆਂ ਨੇ ਮੇਰੀ ਛਾਤੀ ਨੂੰ ਘੁੱਟਿਆ ਅਤੇ ਮੇਰੇ ਮੂੰਹ ਤੇ ਦੰਦੀ ਵੱੜਣ ਦੀ ਕੋਸ਼ਿਸ਼ ਕੀਤੀ। ਅਸੀਂ ਮਾਰਤਾ-ਮਾਰਤਾ ਦਾ ਰੌਲਾ ਪਾਇਆ ਤਾਂ ਕੁਝ ਬੰਦੇ ਸਾਡੇ ਬਚਾਅ ਲਈ ਆਏ ਅਤੇ ਹਮਲਵਰ ਵਿਅਕਤੀ ਉਥੋਂ
ਭੱਜ ਗਏ। ਉਸ ਤੋਂ ਬਾਅਦ ਜਗਸੀਰ ਸਿੰਘ ਅਤੇ ਉਸਦੀ ਪਤਨੀ ਨੂੰ 5 ਜੂਨ 2015 ਨੂੰ ਸਿਵਲ ਹਸਪਤਾਲ, ਸੰਗਰੂਰ ਵਿੱਚ ਲਿਆਂਦਾ ਅਤੇ ਡਾ ਬਲਜੀਤ ਸਿੰਘ ਮੈਡੀਕਲ ਅਫਸਰ ਦੀ ਐਮਰਜੈਂਸੀ ਵਿੱਚ ਡਿਊਟੀ ਸੀ। ਉਸਨੇ ਦਾਖਲ ਕਰਨ ਤੋਂ ਇੰਨਕਾਰ ਕਰ ਦਿੱਤਾ ਪਰ ਫੇਰ ਕਿਸੇ ਪ੍ਰਭਾਵਸ਼ਾਲੀ ਸੰਗਰੂਰ ਸ਼ਹਿਰ ਦੇ ਵਿਅਕਤੀ ਨੇ ਡਾ ਬਲਜੀਤ ਸਿੰਘ ਮੈਡੀਕਲ ਅਫਸਰ ਸਿਵਲ ਹਸਪਤਾਲ ਸੰਗਰੂਰ ਇੰਨ੍ਹਾਂ ਨੂੰ ਦਾਖਲ ਕਰਨ ਵਾਸਤੇ ਅਤੇ ਇਲਾਜ ਕਰਨ ਵਾਸਤੇ ਕਿਹਾ। ਡਾ ਬਲਜੀਤ ਸਿੰਘ ਨੇ ਜਗਸੀਰ ਸਿੰਘ ਅਤੇ ਉਸਦੀ ਪਤਨੀ ਦੀ ਐਮ ਲਿਖੀ ਜਿਸ ਵਿੱਚ ਤਿੰਨ ਸੱਟਾਂ ਜਗਸੀਰ ਸਿੰਘ ਦੇ ਵੱਜੀਆਂ ਹੋਈਆਂ ਅਤੇ ਚਾਰ ਸੱਟਾਂ ਜਗਸੀਰ ਸਿੰਘ ਦੀ ਪਤਨੀ ਦੀਆਂ ਲਿਖੀਆਂ ਹੋਈਆਂ ਹਨ। ਜਗਸੀਰ ਸਿੰਘ ਦੇ ਦੱਸਣ ਅਨੁਸਾਰ ਹਮਲਾਵਰ ਉਸਨੂੰ ਕੁੱਟਣ ਤੋਂ ਬਾਅਦ ਜਾਣ ਸਮੇਂ ਉਸਦੀ ਜੇਬ ਵਿੱਚੋਂ ਦੋ ਹਜ਼ਾਰ ਰੁਪਏ ਕੱਢਕੇ ਲੈ ਗਏ ਹਨ ਤੇ ਜਾਂਦੇ ਹੋਏ ਧਮਕੀ ਦੇ ਗਏ ਕਿ ਅੱਜ ਤਾਂ ਬੱਚ ਗਿਆ ਫੇਰ ਤੈਨੂੰ ਅਤੇ ਤੇਰੀ ਪਤਨੀ ਨੂੰ ਮਾਰਕੇ ਛੱਡਾਂਗੇ। 5 ਜੂਨ 2015 ਨੂੰ ਸ਼ਾਮ ਦੇ ਲੱਗਭਗ 7 ਵਜੇ ਪੁਲਿਸ ਚੌਕੀ ਬਡਰੁੱਖਾਂ ਦਾ ਇੱਕ ਹਵਾਲਦਾਰ ਜਗਸੀਰ ਸਿੰਘ ਦੇ ਬਿਆਨ ਲਿਖਣ ਲਈ ਸਿਵਲ ਹਸਪਤਾਲ ਸੰਗਰੂਰ ਦੇ ਸਰਜੀਕਲ ਵਾਰਡ ਵਿੱਚ ਆਇਆ। ਉਸਨੇ ਆਪਣੀ ਮਰਜੀ ਅਨੁਸਾਰ ਬਿਆਨ ਲਿਖ ਲਏ ਅਤੇ ਧੋਖੇ ਨਾਲ ਜਗਸੀਰ ਸਿੰਘ ਤੋਂ ਅੰਗੂਠਾ ਲਗਵਾ ਲਿਆ।
ਜਗਸੀਰ ਸਿੰਘ ਨੇ ਪੰਜਾਬ ਟਾਈਮਜ਼ ਦੇ ਪੱਤਰਕਾਰ ਨੂੰ ਪੁਲਿਸ ਹਵਾਲਦਾਰ ਵੱਲੋਂ ਲਿਖੇ ਗਏ ਬਿਆਨਾ ਬਾਰੇ ਦੱਸਿਆ ਤਾਂ ਪੱਤਰਕਾਰ ਮੌਕੇ ਤੇ ਪਹੁੰਚ ਗਿਆ।
ਪੁਲਿਸ ਹਵਾਲਦਾਰ ਅਜੇ ਜਗਸੀਰ ਸਿੰਘ ਦੇ ਨਜਦੀਕ ਹੀ ਬੈਠਾ ਸੀ ਤਾਂ ਪੰਜਾਬ ਟਾਈਮਜ਼ ਦੇ ਅਖਬਾਰ ਦੇ ਪੱਤਰਕਾਰ ਨਰਿੰਦਰ ਸਿੰਘ ਕੈਂਥ ਨੇ ਫੋਟੋ ਖਿਚ ਲਈ ਤਾਂ ਹਵਾਲਦਾਰ ਵੱਲੋਂ ਲਿਖਿਆ ਹੋਇਆ ਬਿਆਨ ਜਗਸੀਰ ਸਿੰਘ ਅਤੇ ਉਸਦੀ ਪਤਨੀ ਨੂੰ ਪੜ੍ਹ ਕੇ ਸੁਣਾਇਆ ਤਾਂ ਉਨ੍ਹਾਂ ਨੇ ਕਿਹਾ ਇਹ ਬਿਆਨ ਅਸੀਂ ਨਹੀਂ ਲਿਖਾਇਆ ਹੈ।
ਇਹ ਪੁਲਿਸ ਹਵਾਲਦਾਰ ਨੇ ਆਪ ਹੀ ਲਿਖਿਆ ਹੈ ਅਤੇ ਜਗਸੀਰ ਸਿੰਘ ਤੋਂ ਧੌਖੇ ਨਾਲ ਅੰਗੂਠਾ ਲਗਵਾਲਿਆ ਹੈ ਅਤੇ ਹੋਰ ਸਫੈਦ ਕਾਗਜਾਂ ਤੇ ਵੀ ਅੰਗੂਠੇ ਲਗਵਾਏ ਹਨ। ਪੁਲਿਸ ਹਵਾਲਦਾਰ ਪੱਤਰਕਾਰਾਂ ਦੇ ਪਹੁੰਚਣ ਕਾਰਨ ਕਾਹਲੀ ਉ¤ਥੋਂ ਚਲਿਆ ਗਿਆ।



