ਜਲੰਧਰ, 1 ਜੂਨ (ਪੀ. ਟੀ.)- ਐਮ ਜੀ ਐਨ ਟਰੱਸਟ ਦੀਆਂ ਹਾਲ ਹੀ ’ਚ ਹੋਈਆਂ ਚੋਣਾਂ ਵਿੱਚ ਸ. ਜਰਨੈਲ ਸਿੰਘ ਪਸਰੀਚਾ ਨਿਰਵਿਰੋਧ ਸਕੱਤਰ ਚੁਣੇ ਗਏ। ਉਹ 1979 ਤੋਂ ਆਪਣੀਆਂ ਸੇਵਾਵਾਂ ਟਰੱਸਟ ਨੂੰ ਦੇ ਰਹੇ ਹਨ। ਸਕੂਲ ਅਤੇ ਟਰੱਸਟ ਉਨ੍ਹਾਂ ਦੀ ਦੇਖ-ਰੇਖ ਹੇਠਾਂ ਦਿਨ-ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ।ਉਨ੍ਹਾਂ ਨੂੰ ਵਧਾਈ ਦੇਣ ਲਈ ਸਮੂਹ ਟੀਚਿੰਗ ਸਟਾਫ, ਆਫਿਸ ਸਟਾਫ ਅਤੇ ਸੇਵਾਦਾਰ ਆਏ। ਇਸ ਵੇਲੇ ਸ. ਰਮਣੀਕ ਸਿੰਘ ਕਾਲੜਾ ਮੈਨੇਜਰ, ਸਤਵੰਤ ਗਾਖਲ ਡਾਇਰੈਕਟਰ, ਪ੍ਰਿੰਸੀਪਲ ਸ੍ਰੀਮਤੀ ਬਰਿੰਦਰ ਬਡਵਾਲ ਵੀ ਮੌਜੂਦ ਸਨ।



