ਜ਼ਮੀਨ ਪ੍ਰਾਪਤੀ ਬਿ¤ਲ ਨੂੰ ਕਿਸਾਨਾਂ ਤੇ ਦੇਸ਼ ਦੇ ਵਿਕਾਸ ਦੇ ਹਿ¤ਤ ਵਿਚ ਦ¤ਸਿਆ
ਫਿਰੋਜ਼ਪੁਰ, 1 ਜੂਨ (ਵਿਨੇ ਹਾਂਡਾ, ਮਨੋਹਰ ਲਾਲ)- ਕੇਂਦਰ ਦੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਨੇ ਆਪਣੇ ਇਸ ਸਾਲ ਦੇ ਕਾਰਜਕਾਲ ਵਿਚ ਉਹ ਇਤਿਹਾਸਕ ਕੰਮ ਕੀਤੇ ਹਨ ਜੋਂ ਕਾਂਗਰਸ ਤੇ ਭਾਈਵਾਲਾਂ ਦੀਆਂ ਸਰਕਾਰਾਂ ਪਿਛਲੇ 50 ਸਾਲ ਵਿਚ ਨਹੀ ਕਰ ਸਕੀਆਂ। ਕੇਂਦਰ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਨਾਲ ਭਾਰਤ ਦਾ ਨਾਮ ਪੂਰੇ ਵਿਸ਼ਵ ਵਿਚ ਰੋਸ਼ਨ ਹੋਇਆ ਹੈ। ਇਹ ਪ੍ਰਗਟਾਵਾ ਕੇਂਦਰੀ ਬਾਲ ਭਲਾਈ ਤੇ ਮਹਿਲਾ ਵਿਕਾਸ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਸਰਕਟ ਹਾਊਸ ਵਿਖੇ ਪ¤ਤਰਕਾਰਾਂ ਨਾਲ ਵਿਸ਼ੇਸ਼ ਗ¤ਲਬਾਤ ਦੌਰਾਨ ਕੀਤਾ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਸਮੇਤ ਵ¤ਡੀ ਗਿਣਤੀ ਵਿਚ ਪਾਰਟੀ ਆਗੂ ਹਾਜਰ ਸਨ।
> ਕੇਂਦਰ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਦੇ ਪ੍ਰਚਾਰ ਸਬੰਧੀ ਪੰਜਾਬ ਦੇ ਕਈ ਜਿਲ੍ਹਿਆਂ ਦਾ ਦੌਰਾ ਕਰ ਰਹੀ ਕੇਂਦਰੀ ਮੰਤਰੀ ਸ੍ਰੀਮਤੀ ਮੇਨਕਾ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਮਹਿਸੂਸ ਕੀਤਾ ਹੈ ਕਿ ਦੇਸ਼ ਦੇ ਲੋਕਾਂ ਨੂੰ ਸਰਕਾਰ ਦੀਆਂ ਇਕ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਵਿਸਥਾਰ ਸਾਹਿਤ ਦ¤ਸਿਆ ਜਾਵੇ। ਉਨ੍ਹਾਂ ਇਸ ਮੌਕੇ ਕਾਲੇ ਧੰਨ ਸਬੰਧੀ ਕਾਨੂੰਨ, ਜਮੀਨ ਪ੍ਰਾਪਤੀ ਬਿ¤ਲ, ਸਰਕਾਰ ਦੀ ਵਿਦੇਸ਼ ਨੀਤੀ, ਰ¤ਖਿਆ ਨੀਤੀ, ਸੁਰ¤ਖਿਆ ਆਦਿ ਸਬੰਧੀ ਖੁ¤ਲ ਕੇ ਚਰਚਾ ਕੀਤੀ ਤੇ ਕੇਂਦਰ ਸਰਕਾਰ ਵ¤ਲੋਂ ਸ਼ੁਰੂ ਕੀਤੀ ਜਨ-ਧਨ ਯੋਜਨਾਂ ਅਤੇ ਪੈਨਸ਼ਨ ਯੋਜਨਾਵਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿ¤ਤੀ।
ਉਨ੍ਹਾਂ ਕਿਹਾ ਕਿ ਜਮੀਨ ਪ੍ਰਾਪਤੀ ਬਿਲ ਪੂਰੀ ਤਰਾਂ ਕਿਸਾਨਾਂ ਤੇ ਪੂਰੇ ਦੇਸ਼ ਦੇ ਲੋਕਾਂ ਦੇ ਹਿ¤ਤ ਵਿਚ ਹੈ ਤੇ ਇਸ ਨਾਲ ਵਿਕਾਸ ਦੇ ਨਵੇਂ ਦਰਵਾਜੇ ਖੁ¤ਲ੍ਹਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਬਿ¤ਲ ਸਬੰਧੀ ਬੇਲੋੜਾ ਵਿਵਾਦ ਖੜਾ ਕਰ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਵ¤ਲੋਂ ਕਿਸਾਨ ਚੈਨਲ ਸ਼ੁਰੂ ਕਰਨ ਨੂੰ ਖੇਤੀਬਾੜੀ ਦੇ ਖੇਤਰ ਵਿਚ ਮੀਲ ਪ¤ਥਰ ਦ¤ਸਿਆ।ਇਸ ਤੋਂ ਪਹਿਲਾਂ ਸ੍ਰੀਮਤੀ ਮੇਨਕਾ ਗਾਂਧੀ ਤੇ ਸ੍ਰੀ ਕਮਲ ਸ਼ਰਮਾ ਨੇ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁ¤ਲ ਭੇਂਟ ਕੀਤੇ ਤੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾਂ ਹੀ ਉਨ੍ਹਾਂ ਨੂੰ ਸ¤ਚੀ ਸ਼ਰਧਾਂਜਲੀ ਹੈ। ਇਸ ਮੌਕੇ ਕਮਿਸ਼ਨਰ ਫਿਰੋਜ਼ਪੁਰ ਮੰਡਲ ਸ੍ਰੀ ਵੀ.ਕੇ.ਮੀਨਾ, ਡਿਪਟੀ ਕਮਿਸ਼ਨਰ ਸ.ਰਾਵਿੰਦਰ ਸਿੰਘ, ਜਿਲ੍ਹਾ ਪੁਲੀਸ ਮੁ¤ਖੀ ਸ.ਹਰਦਿਆਲ ਸਿੰਘ ਮਾਨ ਵੀ ਹਾਜ਼ਰ ਸਨ। ਇਸ ਉਪਰੰਤ ਉਨ੍ਹਾਂ ਹਰੀਸ਼ ਰਿਜੋਰਟ ਵਿਖੇ ਭਾਜਪਾ ਵ¤ਲੋਂ ਕੇਂਦਰ ਸਰਕਾਰ ਦੀਆਂ ਇਸ ਸਾਲ ਦੀਆਂ ਪ੍ਰਾਪਤੀਆਂ ਸਬੰਧੀ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ ਅਤੇ ਜਨ ਸਭਾ ਨੂੰ ਸੰਬੋਧਨ ਕੀਤਾ।



