Skip to content
Independent perspectives. Global stories.
BREAKING

ਪੰਜਾਬ ਸਰਕਾਰ ਨਵੀਂ ਪੀੜ੍ਹੀ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਨਾਲ ਜੋੜਨ ਦੀ ਰਾਹ ’ਤੇ

Share this story

ਜਲੰਧਰ/ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਅਤੇ ਖਾਸਕਰ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਆਪਣੇ ਨਾਲ ਜੋੜਨ ’ਤੇ ਜੋਰ ਦਿੱਤਾ ਜਾ ਰਿਹਾ ਹੈ ਤਾਂ ਕਿ ਸਰਕਾਰ ਦੇ ਲੋਕ ਪੱਖੀ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਪੰਜਾਬ ਵਾਸੀਆਂ ਨਾਲ ਦੋ-ਤਰਫਾ ਸੰਚਾਰ ਕਾਇਮ ਕੀਤਾ ਜਾ ਸਕੇ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਫੇਸਬੁੱਕ, ਟਵਿਟਰ, ਯੂਟਿਯੂਬ ਅਤੇ ਵਰਡਪ੍ਰੈਸ ਵਰਗੇ ਲੋਕਪ੍ਰਿਯ ਸੋਸ਼ਲ ਮੀਡੀਆ ਪਲੈਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਅੱਜ ਇਥੇ ਜਾਰੀ ਇੱਕ ਬਿਆਨ ਰਾਹੀਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਸੋਸ਼ਲ ਮੀਡੀਆ ਦੀ ਦੁਨੀਆ ’ਚ ਠੋਸ ਹਾਜਰੀ ਲਵਾਉਣ ਲਈ ਅਹਿਮ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਫੇਸਬੁੱਕ,

ਟਵਿਟਰ, ਵਰਡਪ੍ਰੈਸ ਅਤੇ ਯੂਟਿਯੂਬ ’ਤੇ ਪੰਜਾਬ ਸਰਕਾਰ ਦੇ ਅਧਿਕਾਰਤ ਪੇਜ ਅਤੇ ਅਕਾਊਂਟ ਬਣਾਏ ਗਏ ਹਨ।
        ਸੋਸ਼ਲ ਮੀਡੀਆ ਰਾਹੀਂ ਵੀ ਲੋਕਾਂ ਨਾਲ ਰਾਬਤਾ ਕਾਇਮ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੀਤੀਆਂ, ਪ੍ਰੋਗਰਾਮਾਂ ਅਤੇ ਪਹਿਲਕਦਮੀਆਂ ਬਾਰੇ ਸੂਬੇ ਦੇ ਲੋਕਾਂ ਅਤੇ ਵਿਸ਼ਵਭਰ ਦੇ ਲੋਕਾਂ ਤੱਕ ਤਰੁੰਤ ਅਤੇ ਤੇਜੀ ਨਾਲ ਸੰਦੇਸ਼ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਜਿੱਥੇ ਪੰਜਾਬੀਆਂ ਅਤੇ ਪ੍ਰਵਾਸੀ ਪੰਜਾਬੀਆਂ ਤੱਕ ਸਰਕਾਰ ਸੰਚਾਰ ਸਥਾਪਿਤ ਕਰ ਸਕੇਗੀ ਉਥੇ ਇਸ ਨਾਲ ਲੋਕਾਂ ਤੋਂ ਤੇਜੀ ਨਾਲ ਫੀਡਬੈਕ, ਸੁਝਾਅ ਅਤੇ ਸ਼ਿਕਾਇਤਾਂ ਲੈਣ ’ਚ ਵੀ ਆਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰ ਨੂੰ ਹੰਗਾਮੀ ਹਾਲਾਤ ਜਾਂ ਕਿਸੇ ਕੁਦਰਤੀ ਆਫਤ ਮੌਕੇ ਪ੍ਰਭਾਵਤ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ’ਚ ਵੀ ਆਸਾਨੀ ਹੋਵੇਗੀ।
        ਇੰਨਾ ਆਨਲਾਈਨ ਸਾਈਟਾਂ ਨੂੰ ਦੇਖਣ ਸਬੰਧੀ ਵਿਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਜ ਜਾਂ ਅਕਾਊਂਟ ਨੂੰ ਸਬੰਧਤ ਸੋਸ਼ਲ ਮੀਡੀਆ ਸਾਈਟ ਦੇ ‘ਸਰਚ ਬਾਕਸ’ ਵਿੱਚ ‘ਪੁਨਜੳਬਗੋਵਟਨਿਦੳਿ’ ਜਾਂ ‘7ੋਵੲਰਨਮੲਨਟ ੋਡ ਫੁਨਜੳਬ 9ਨਦੳਿ’ ਟਾਈਪ ਕਰਕੇ ਆਸਾਨੀ ਨਾਲ ਖੋਜਿਆ ਜਾ ਸਕਦਾ ਹੈ ਜਾਂ ਇੰਟਰਨੈ¤ਟ ਐਕਸਪਲੋਰ ’ਚ ਇਹ ਲਿੰਕ ਟਾਈਪ ਕਰਕੇ ਵੀ  ਹਟਟਪਸ://ਾ.ਡੳਚੲਬੋਕ.ਚੋਮ/ਫੁਨਜੳਬ7ੋਵਟ9ਨਦੳਿ, ਹਟਟਪਸ://ਟਾਟਿਟੲਰ.ਚੋਮ/ ਫੁਨਜੳਬ7ੋਵਟ9ਨਦੳਿ, ਹਟਟਪਸ://ਪੁਨਜੳਬਗੋਵਟਨਿਦੳਿ.ਾੋਰਦਪਰੲਸਸ.ਚੋਮ ੳਨਦ ਹਟਟਪਸ://ਾ.ੇੋੁਟੁਬੲ. ਚੋਮ/ਚਹੳਨਨੲਲ/ੂ3੍ਰੲੌੜਝ9ਚਂੳਡਸਨਦ642ਲ਼ਤਬਲ7ਾ ਦੇਖਿਆ ਜਾ ਸਕਦਾ ਹੈ।
ਪੰਜਾਬ ਦੇ ਪੱਤਰਕਾਰਾਂ ਅਤੇ ਹੋਰਨਾਂ ਲੋਕਾਂ ਤੋਂ ਫੀਡਬੈਕ ਮੰਗਦਿਆਂ ਬੁਲਾਰੇ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਮਾਧਿਅਮ ਰਾਹੀਂ ਲੋਕਾਂ ਤੱਕ ਆਪਣੀ ਪਹੁੰਚ ਨੂੰ ਹੋਰ ਬੇਹਤਰ ਬਨਾਉਣ ਲਈ ਈਮੇਲ ਪਤੇ ਪਬਗੋਵਟ.ਸੋਚੳਿਲਮੲਦੳਿ0ਗਮੳਲਿ.ਚੋਮ ’ਤੇ ਭੇਜੇ ਜਾਣ ਵਾਲੇ ਫੀਡਬੈਕ ਅਤੇ ਸੁਝਾਵਾਂ ਦਾ ਸਵਾਗਤ ਕਰੇਗੀ।

WRITTEN BY