Skip to content
Independent perspectives. Global stories.
BREAKING

‘ਧਾਰਾ 370 ਹਟਾਉਣ ਦਾ ਮੁੱਦਾ ਭਾਜਪਾ ਨੇ ਨਹੀਂ ਛੱਡਿਆ : ਜਤਿੰਦਰ ਸਿੰਘ

Share this story

ਨਵੀਂ ਦਿੱਲੀ, 31 ਮਈ (ਪੀ. ਟੀ.)- ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦੇ ਸੰਦਰਭ ’ਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਹੈ ਕਿ ਭਾਜਪਾ ਜਨ ਸੰਘ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਵਿਚਾਰਾਂ ਅਨੁਸਾਰ ਇਸ ਧਾਰਾ ਨੂੰ ਹਟਾਉਣ ਦੇ ਆਪਣੇ ਰੁਖ ’ਤੇ ਕਾਇਮ ਹੈ।ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਸਹਿਯੋਗੀ ਪੀ.ਡੀ.ਪੀ. ਦੇ ਨਾਲ ਗਠਜੋੜ ਧਰਮ ਨੂੰ ਧਿਆਨ ’ਚ ਰੱਖਦੇ ਹੋਏ ਜੰਮੂ-ਕਸ਼ਮੀਰ ’ਚ ਸੰਵੇਦਨਸ਼ੀਲ ਮੁੱਦਿਆਂ ਨੂੰ ਫ਼ਿਲਹਾਲ ਪਿੱਛੇ ਕਰ ਦਿੱਤਾ ਗਿਆ ਹੈ। ਰਾਜ ਨਾਲ ਜੁੜੇ ਮੁੱਦਿਆਂ ਦੇ ਬਾਰੇ ’ਚ ਇਕ ਇੰਟਰਵਿਊ ’ਚ ਜਤਿੰਦਰ ਨੇ ਕਈ ਮੁੱਦਿਆਂ ’ਤੇ ਗੱਲ ਕੀਤੀ ਪਰ ਵਿਵਾਦਗ੍ਰਸਤ ਮੁੱਦਿਆਂ ‘ਤੇ ਜ਼ਿਆਦਾ ਗੱਲ ਨਹੀਂ ਕੀਤੀ।

WRITTEN BY