ਨਵੀਂ ਦਿੱਲੀ, 31 ਮਈ (ਪੀ. ਟੀ.)- ਪਿਛਲੀ ਗੱਠਜੋੜ ਸਰਕਾਰ ਦੇ ਸਮੇਂ ਹੋਏ 126 ਰਾਫੇਲ ਲੜਾਕੂ ਜਹਾਜ਼ਾਂ ਦੇ ਪ੍ਰਸਤਾਵਿਤ ਸੌਦੇ ਨੂੰ ਆਰਥਿਕ ਰੂਪ ਨਾਲ ਨਾ ਕਾਬਲੇ ਅਮਲ ਤੇ ਗੈਰ ਜ਼ਰੂਰੀ ਦੱਸਦੇ ਹੋਏ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਐਨ.ਡੀ.ਏ ਸਰਕਾਰ ਕੇਵਲ 36 ਫਰਾਂਸੀਸੀ ਲੜਾਕੂ ਜਹਾਜ਼ ਖਰੀਦੇਗੀ, ਜਿਨ੍ਹਾਂ ਦਾ ਇਸਤੇਮਾਲ ਰਣਨੀਤਕ ਉਦੇਸ਼ ਤੋਂ ਕੀਤਾ ਜਾਵੇਗਾ। ਪਾਰੀਕਰ ਨੇ ਸਾਬਕਾ ਰੱਖਿਆ ਮੰਤਰੀ ਏ.ਕੇ. ਐਂਟਨੀ ਦੁਆਰਾ ਸ਼ੁਰੂ ਕੀਤੀ ਗਈ ਟੈਂਡਰ ਪ੍ਰਕਿਰਿਆ ‘ਤੇ ਸਵਾਲ ਖੜੇ ਕੀਤੇ ਤੇ ਕਿਹਾ ਕਿ ਐਂਟਨੀ ਨੇ ਟੈਂਡਰ ਪ੍ਰਕਿਰਿਆ ‘ਚ ਇਸ ਤਰ੍ਹਾਂ ਦੀਆਂ ਅੜਚਣਾਂ ਪਾਈਆਂ ਕਿ ਇਹ ਸੌਦਾ ਨਾ ਹੋਵੇ। ਉਨ੍ਹਾਂ ਨੇ ਕਾਂਗਰਸ ਦੀ ਇਸ ਆਲੋਚਨਾ ਨੂੰ ਖਾਰਜ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿੱਤ ਮੰਤਰਾਲਾ ਤੇ
ਸੈਨਿਕ ਯੋਜਨਾਵਾਂ ‘ਤੇ ਫੈਸਲਾ ਲੈਣ ਵਾਲੀ ਰੱਖਿਆ ਮੰਤਰਾਲਾ ਦੀ ਉੱਘੀ ਇਕਾਈ ਰੱਖਿਆ ਖਰੀਦ ਪ੍ਰੀਸ਼ਦ ਦੀ ਅਣਗਹਿਲੀ ਕੀਤੀ।