May 1, 2026 5:24 pm

ਦਰਦਨਾਕ ਸੜਕ ਹਾਦਸੇ ’ਚ ਦੋ ਪਰਿਵਾਰਾਂ ਦੇ 6 ਜੀਆਂ ਦੀ ਮੌਤ੍ਯ

ਮਲੋਟ, 29 ਮਈ (ਲੱਖ਼ਾ ਸ਼ਰਮਾ) ਰਾਸ਼ਟਰੀ ਮਾਰਗ ਨੰਬਰ 9 ਤੇ ਦੇਰ ਰਾਤ ਹੋਏ ਅਵਾਰਾ ਜਾਨਵਰ ਕਾਰਨ ਵਾਪਰੇ ਇਕ ਦਰਦਨਾਕ ਸੜਕ ਹਾਦਸੇ ’ਚ ਦੋ ਪਰਿਵਾਰਾਂ ਦੇ 6 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ 3 ਸਾਲਾਂ ਦੀ ਲੜਕੀ ਅਤੇ 5 ਸਾਲਾਂ ਦਾ ਬੱਚਾ ਵੀ ਸ਼ਾਮਲ ਹਨ ਜਦਕਿ ਇਕ 7 ਸਾਲਾਂ ਬੱਚੇ ਸਣੇ ਦੋ ਜਣੇ ਜਖਮੀ ਹੋ ਗਏ ਜੋ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ਼ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਕੇ ਵਾਰਸਾਂ ਨੂੰ ਸੋਂਪ ਦਿੱਤੀਆਂ ਗਈਆਂ। ਸਾਰੇ ਮ੍ਰਿਤਕ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਸਨ ਜੋ ਸਕੂਲਾਂ ’ਚ ਛੁੱਟੀਆਂ ਹੋਣ ਕਾਰਨ ਬੱਚਿਆਂ ਸਮੇਤ ਸ਼੍ਰੀ ਗੰਗਾਨਗਰ ਜਾ ਰਹੇ ਸਨ ਕਿ ਮਲੋਟ ਤੋਂ 3 ਕਿਲੋਮੀਟਰ ਦੂਰ ਪਿੰਡ ਰੱਥੜੀਆਂ ਨੇੜੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾ ਐਨਾ ਭਿਆਨਕ ਸੀ ਕਿ 5 ਜੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇਕ

ਵਿਅਕਤੀ ਨੂੰ ਗੰਭੀਰ ਹਾਲਤ ’ਚ ਬਠਿੰਡਾ ਰੈਫਰ ਕੀਤਾ ਗਿਆ ਸੀ ਜਿਸ ਨੇ ਬਾਅਦ ’ਚ ਦਮ੍ਹ ਤੋੜ੍ਹ ਦਿੱਤਾ। ਹਾਦਸੇ ਵਾਲੀ ਥਾਂ ਦਾ ਦ੍ਰਿਸ਼ ਐਨਾ ਭਿਆਨਕ ਸੀ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਾਰ ’ਚ ਬੁਰੀ ਤਰ੍ਹਾਂ ਫਸੀਆਂ ਪਈਆਂ ਸਨ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਕਾਰ ਨੂੰ ਕੱਟਣਾ-ਵੱਢਣਾ ਪਿਆ। ਜਾਣਕਾਰੀ ਅਨੁਸਾਰ ਹਰਿਆਣਾ ਦੇ ਪਾਣੀਪਤ ਸ਼ਹਿਰ ਦੇ ਸੈਕਟਰ 12 ਦੇ ਨਿਵਾਸੀ ਗੋਰਵ ਖੁਰਾਣਾ (34) ਪੁੱਤਰ ਪ੍ਰੇਮ ਸਾਗਰ, ਸਿਲਕੀ (31) ਪਤਨੀ ਗੋਰਵ ਖੁਰਾਣਾ, ਲੜਕਾ ਯਸ਼ (7) ਲੜਕੀ ਗੁੰਜ਼ਨ (3) ਅਤੇ ਸਾਂਢੂ ਕਮਲਦੀਪ ਚਾਵਲਾ (40) ਪੁੱਤਰ ਮਦਨ ਲਾਲ, ਸਾਲੀ ਪ੍ਰੀਤੀ (35) ਪਤਨੀ ਕਮਲਦੀਪ ਚਾਵਲਾ ਉਸਦਾ ਲੜਕਾ ਪ੍ਰਤਕਸ਼ ਉਰਫ ਪਿੰ੍ਰਸ (5) ਪੁੱਤਰ ਕਮਲਦੀਪ ਚਾਵਲਾ ਅਤੇ ਇਕ ਹੋਰ ਰਿਸ਼ਤੇਦਾਰ ਅਨਮੋਲ ਨਾਰੰਗ ਪੁੱਤਰ ਨਰਿੰਦਰ ਨਾਰੰਗ ਨਾਲ ਦੇਰ ਸ਼ਾਮ ਸਵਿਫਟ ਕਾਰ ਨੰਬਰ ਐਚਆਰ 06 ਸੀ 2932 ਤੇ ਸਵਾਰ ਹੋ ਕੇ ਪਾਣੀਪਤ ਤੋਂ ਸ਼੍ਰੀਗੰਗਾਨਗਰ ਆਪਣੇ ਸਹੁਰੇ ਪਰਿਵਾਰ ਕੋਲ ਜਾ ਰਹੇ ਸਨ ਕਿ ਬੀਤੀ ਰਾਤ 11:00 ਵਜੇ ਦੇ ਕਰੀਬ ਜਦੋਂ ਪਿੱਡ ਰੱਥੜੀਆਂ ਲਾਗੇ ਪੁੱਜੇ ਤਾਂ ਅਚਾਨਕ ਕੋਈ ਜਾਨਵਰ ਕਾਰ ਦੇ ਅੱਗੇ ਆ ਗਿਆ ਜਿਸ ਕਾਰਨ ਤੇਜ਼ ਰਫਤਾਰ ਕਾਰ ਜਿਸ ਨੂੰ ਗੋਰਵ ਖੁਰਾਣਾ ਚਲਾ ਰਿਹਾ ਸੀ ਬੇਕਾਬੂ ਹੋ ਕੇ ਕਿੱਕਰ ਦੇ ਦਰੱਖਤ ਨਾਲ ਜਾ ਟਕਰਾਈ ਜਿਸ ਦੇ ਸਿੱਟੇ ਵਜੋ ਚਾਲਕ ਗੋਰਵ ਖੁਰਾਣਾ ਉਸਦੀ ਪਤਨੀ ਸਿਲਕੀ, ਸਾਲੀ ਪ੍ਰੀਤੀ ਇਕ ਲੜਕੀ ਸਮੇਤ ਦੋਹਾਂ ਪਰਿਵਾਰਾਂ ਦੇ 5 ਜੀਆਂ ਦੀ ਹਾਦਸੇ ਵਾਲੀ ਥਾਂ ਤੇ ਹੀ ਮੌਤ ਹੋ ਗਈ ਜਦਕਿ ਗੰਭੀਰ ਹਾਲਤ ’ਚ ਕਮਲਦੀਪ ਚਾਵਲਾ ਲੜਕੇ ਯਸ਼  ਅਤੇ ਅਨਮੋਲ ਨਾਰੰਗ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਲਿਆਦਾਂ ਗਿਆ ਜਿਥੇ ਡਾਕਟਰਾਂ ਨੇ ਅਨਮੋਲ ਨਾਰੰਗ ਦੀ ਗੰਭੀਰ ਹਾਲਤ ਹੋਣ ਕਾਰਨ ਬਠਿੰਡਾ ਰੈਫਰ ਕਰ ਦਿੱਤਾ ਜਿਸ ਦੀ ਰਸਤੇ ’ਚ ਜ਼ਖਮਾ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ ਜਦਕਿ ਕਮਲਦੀਪ ਚਾਵਲਾ ਅਤੇ ਲੜਕੇ ਯਸ਼ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਸਿਟੀ ਪੁਲਿਸ ਨੇ ਕਮਲਦੀਪ ਚਾਵਲਾ ਦੇ ਬਿਆਨਾਂ ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀਆਂ।

Send this to a friend