May 1, 2026 2:11 pm

ਸਤਿਗੁਰ ਦਾ ਓਟ ਆਸਰਾ ਲੈ ਕੇ ਔਲਖ ਜਾਂਚ ਸੈਂਟਰ ਦਾ ਕੀਤਾ ਸ਼ੁਭ ਮਹੂਰਤ

ਸਾਦਿਕ, 28 ਮਈ (ਗੁਲਜ਼ਾਰ ਮਦੀਨਾ)- ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਡਾ. ਗੁਰਵਿੰਦਰ ਸਿੰਘ ਔਲਖ ਵੱਲੋਂ ‘ਔਲਖ ਡਾਇਗਨੋਸਟਿਕਸ ਸੈਂਟਰ’ ਦੇ ਨਾਂਅ ’ਤੇ ਚਲਾਈ ਜਾ ਰਹੀ ਲੈਬੋਰੇਟਰੀ ਜੋ ਕਿ ਪਹਿਲਾਂ ਜੰਡ ਸਾਹਿਬ ਰੋਡ ਸਬ-ਤਹਿਸੀਲ ਦੇ ਸਾਹਮਣੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਸਨ, ਨੇ ਆਪਣੇ ਨਵੇਂ ਬਣੇ ਮਕਾਨ ਜੋ ਕਿ ਗਿੱਲ ਮਾਰਕੀਟ ਦੇ ਪਿੱਛੇ ਜੰਡ ਸਾਹਿਬ ਰੋਡ ਉੱਪਰ ਹੀ ਸਥਿਤ ਹੈ, ਵਿੱਚ ‘ਡਾਇਗਨੋਸਟਿਕ ਸੈਂਟਰ’ ਦਾ ਸਤਿਗੁਰੂ ਜੀ ਦਾ ਓਟ ਆਸਰਾ ਲੈ ਕੇ ਸ਼ੁੱਭ ਮਹੂਰਤ ਕਰ ਦਿ¤ਤਾ ਹੈ। ਇਸ ਮੌਕੇ ਗੱਲ ਕਰਦਿਆਂ ਡਾ. ਗੁਰਵਿੰਦਰ ਔਲਖ ਨੇ ਕਿਹਾ ਕਿ ਇਸ ਫੁਲੀ ਕੰਪਿਊਟਰਾਈਜ਼ਡ ਲੈਬ ਵਿੱਚ ਐਕਸ-ਰੇ, ਲੈਬੋਰੇਟਰੀ ਅਤੇ ਈ.ਸੀ.ਜੀ. ਤੋਂ ਇਲਾਵਾ ਹਰ ਤਰ੍ਹਾਂ ਦੇ ਟੈਸਟ ਕੀਤੇ ਜਾਣਗੇ। ਇਸ ਮੌਕੇ  ਡਾ. ਸੰਤੋਖ ਸਿੰਘ ਸੰਧੂ, ਡਾ. ਸੁਖਜਿੰਦਰ ਅਰੋੜਾ, ਡਾ. ਮੀਤ, ਡਾ. ਸੁਦੀਪ ਨਰੂਲਾ (ਸੋਨੂੰ), ਡਾ. ਹਰਨੇਕ ਭੁੱਲਰ, ਰਵਿੰਦਰ ਰਵੀ

ਸੰਗਰਾਹੂਰ, ਬਲਜੀਤ ਸਿੰਘ, ਸਤਨਾਮ ਸਿੰਘ, ਨੱਥੂ ਰਾਮ, ਰਵੀ, ਬਲਰਾਜ ਠੇਕੇਦਾਰ ਵੱਲੋਂ ਸ਼ੁਭ ਮਹੂਰਤ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

Send this to a friend