May 1, 2026 9:11 am

ਬਾਦਸ਼ਾਹਪੁਰ ਤੋਂ ਸਮਾਣਾ ਆ ਕੇ ਪਾਣੀ ਦੀ ਟੈਂਕੀ ਉੱਤੇ ਚੜ੍ਹਿਆ ਨੌਜਵਾਨ

ਸਮਾਣਾ, 27 ਮਈ (ਬਲਜੀਤ ਦੋਦੜਾ, ਜਗਤਾਰ ਬਾਦਸ਼ਾਹਪੁਰ)-ਸਵੇਰ ਸਮੇ ਸਥਾਨਕ ਡਾਕਖਾਨਾ ਨੇੜੇ ਬਣੀ ਪੀਣ ਵਾਲੇ ਪਾਣੀ ਦੀ ਟੈਂਕੀ ਤੇ ਚੜ ਕੇ ਨੋਜਵਾਨ ਨੇ ਪੁਲਿਸ ਪ੍ਰਸਾਸਨ ਵਲੋ ਮਾਨਯੋਗ ਪੰਜਾਬ ਤੇ ਹਰਿਾਆਣਾ ਹਾਈਕੋਰਟ ਵਲੋ ਮਿਲੇ ਇਨਸਾਫ ਦੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋ ਆਤਮ ਹੱਤਿਆ ਕਰ ਲੈਣ ਦੀ ਧਮਕੀ ਦਿੱਤੀ ਜਿਸ ਦਾ ਸਥਾਨਕ ਪ੍ਰਸਾਸਨਿਕ ਅਧਿਕਾਰੀ ਨੇ ਸੰਜਮ ਨਾਲ ਕੰਮ ਲੈਂਦੇ ਹੋਏ ਨੋਜਵਾਨ ਨੂੰ ਕੰਮ ਕਰਨ ਦਾ ਭਰੋਸਾ ਦੇ ਕੇ ਟੈਂਕੀ ਤੋ ਹੇਠਾ ਉਤਾਰ ਲਿਆ ਅਤੇ ਸੰਬਧਤ ਕਰਚਾਰੀਆ ਨੂੰ ਇਸ ਨੋਜਵਾਨ ਦਾ ਕੰਮ ਪਹਿਲ ਦੇਅਧਾਰ ਤੇ ਕਰਨ ਦੀ ਸਿਫਾਰਸ ਕੀਤੀ ਪਾਣੀ ਦੀ ਟੈਂਕੀ ਤੇ ਚੜੇ ਨੋਜਵਾਨ ਦੀ ਖਬਰ ਫੈਲਦਿਆ ਹੀ ਹਜਾਰਾ ਲੋਕ ਉਥੇ ਇਕੱਠੇ ਹੋ ਗਏ ਤੇ ਤਰ੍ਹਾ-ਤਰ੍ਹਾ ਦੀਆ ਗੱਲਾ ਹੋਣ ਲਗ ਪਈਆ ਇਸ ਸੰਬਧੀ ਲੋਕਾ ਨੂੰ ਉਕੱਤ ਨੋਜਵਾਨ ਦੀ ਪੀੜਾ ਦਾ ਪਤਾ ਉਸ ਸਮੇ ਲਗਾ ਜਦੋ ਉਸ ਨੇ ਪਾਣੀ ਦੀ ਟੈਂਕੀ ਤਪ ਟਾਪਿ ਕੀਤੇ ਪਰਚੇ ਸੁਟਣੇ ਸੁਰੂ ਕਰ ਦਿਤੇ ਜਿਸ ਵਿਚ

ਉਸਨੇ ਦਸਿਆ ਕਿ ਪਿੰਡ ਦੀ ਸਾਮਲਾਤ ਜਮੀਨ ਦਾ ਕਬਜਾ 62 ਏਕੜ 2 ਕਨਾਲ ਹੈ ਉਸ ਵਿਚ ਸੀਨੀ.ਸੈੰਕ ਸਕੂਲ ਬਨਣ ਦੇ ਨਾਲ-ਨਾਲ ਕਾਫੀ ਜਮੀਨ ਪਿੰਡ ਦੇ ਦੋ ਮੋਹਤਬਰਾ ਪਿਸੋਰਾ ਸਿੰਘ ਤੇ ਸੁਖਵੰਤ ਸਿੰਘ ਨੇ ਨਜਾਇਜ ਕਬਜਾ ਕਰਕੇ ਰੋਕ ਰੱਖੀ ਹੈ ਜਿਸ ਦਾ ਪਿੰਡ ਦੇ ਯੂਥ ਕਲੱਬ ਮੈਂਬਰਾ ਤੇ ਹੋਰਾ ਨੇ 2001 ਵਿਚ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾ ਕੇ ਸਾਮਲਾਤ ਦੀ ਜਮੀਨ ਖਾਲੀ ਕਰਵਾਉਣ ਦੀ ਮੰਗ ਕੀਤੀ ਸੀ ਜਿਸ ਦਾ ਫੈਸਲਾ ਹੇਠਲੀ ਅਦਾਲਤ ਤੋ ਲੈ ਕੇ ਉਪਰਲੀ ਅਦਾਲਤ ਦੇ ਜੱਜ ਸਾਹਿਬਾਨ ਨੇ ਪਿੰਡ ਦੇ ਲੋਕਾ ਦੇ ਹੱਕ ਵਿਚ ਦਿਤਾ ਹੋਇਆ ਹੈ ਪਰ ਸੰਬਧਤ ਅਧਿਕਾਰੀ ਪੀੜੀਤ ਲੋਕਾ ਨੂੰ ਟਾਲ ਮਟੋਲ ਕਰਦੇ ਆ ਰਹੇ ਹਨ ਜਿਸ ਕਾਰਣ ਪਿੰਡ ਦੇ ਲੋਕਾ ਵਿਚ ਕਾਫੀ ਸਮੇ ਤੋ ਰੋਸ ਇਸ ਕਰਕੇ ਵੀ ਵੱਧ ਰਿਹਾ ਸੀ ਕਿ ਉਨਾ ਦੇ ਖੇਡਣ ਲਈ ਪੰਜ ਏਕੜ ਜਮੀਨ ਗਰਾਉੂਂਡ ਦਿਤੀ ਸੀ ਉਸ ਤੇ ਵੀ ਉਕੱਤ ਕਬਜਾਧਾਰੀ ਕਬਜਾ ਨਹੀ ਛੱਡ ਰਹੇ ਸਨ
ਇਸ ਮੋਕੇ ਸਮੂਹ ਯੂੱਥ ਕਲਬ ਦੇ ਮੈਂਬਰਾ ਨੇ ਸੁਖਵਿੰਦਰ ਸਿੰਘ ਵਲੋ ਚੁੱਕੇ ਕਦਮ ਨੂੰ ਤਾਂ ਮਾੜਾ ਦਸਿਆ ਪਰ ਪੁਲਿਸ ਪ੍ਰਸ਼ਾਸਨ ਵਲੋ ਕੀਤੀ ਜਾ ਰਹੀ ਟਾਲ-ਮਟੋਲ ਦੀ ਅਲੋਚਨਾ ਕਰਦਿਆ ਕਿਹਾ ਕਿ ਪਖੱਪਾਤੀ ਰਵੱਈਆ ਜੇ ਅਦਾਲਤ ਦੇ ਮਾਮਲੇ ਲਾਗੂ ਕਰਵਾਉਣ ਚ ਇਹ ਅਧਿਕਾਰੀ ਵਰਤ ਰਹੇ ਹਨ ਤਾਂ ਇਨਾ ਦੀ ਆਮ ਦਫਤਰਾ ਵਿਚ ਲੋਕਾ ਪ੍ਰਤੀ ਕਾਰਗੁਜਾਰੀ ਕਿਹੋ ਜਿਹੀ ਹੋਵੇਗੀ ਉਨਾ ਮੰਗ ਕੀਤੀ ਕਿ ਜਲਦੀ ਸਾਮਲਾਤ ਜਮੀਨ ਉੱਕਤ ਕਬਜਾਧਾਰੀ ਤੇ ਦਿੱਤੀ ਜਾਵੇ। ਜ਼ਿਲ੍ਹਾ ਪਟਿਆਲਾ ਪੰਚਾਇਤ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ ਭੇਜਾ ਨੇ ਕਿਹਾ ਕਿ ਯੂਥ ਕਲੱਬ ਦੇ ਮੈਂਬਰਾ ਦਾ ਕੰਮ ਕਰਵਾਉਣ ਚ ਯੂਨੀਅਨ ਸਹਿਯੋਗ ਦੇਵੇਗੀ। ਇਸ ਸੰਬਧੀ ਐਸ.ਡੀ.ਐਮ ਅਮਰਸੇਵਰ ਸਿੰਘ ਨੇ ਕਿਹਾ ਕਿ ਨੋਜਵਾਨ ਦਾ ਕੰਮ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ।

Send this to a friend