ਬਾਦਸ਼ਾਹਪੁਰ, “25 ਮਈ (ਜਗਤਾਰ ਸਿੰਘ)- ਬਾਦਸ਼ਾਹਪੁਰ ਦੇ ਨੇੜੇ ਪਿੰਡ ਹਰਚੰਦਪੁਰ ਦੀ 554ਕਨਾਲਾਂ 19 ਮਰਲੇ ਸਰਕਾਰੀ ਜ਼ਮੀਨ ਤੇ ਕੁੱਝ ਸਰਮਾਏਦਾਰ ਲੋਕਾਂ ਨੇ ਨਾਜਾਇਜ ਕਬਜਾ ਕਰਕੇ ਪਿਛਲੇ ਕਾਫੀ ਸਮੇਂ ਤੋਂ ਖੇਤੀ ਸ਼ੁਰੂ ਕੀਤੀ ਹੋਈ ਹੈ।ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਉਹ ਹਰ ਵਾਰ ਫ਼ਸਲ ਬੀਜਦੇ ਤੇ ਵੱਡਦੇ ਹਨ ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ।ਪਿੰਡ ਦੇ ਕੁਝ ਵਿਅਕਤੀਆ ਵੱਲ ਇਸ ਸਬੰਧੀ ਵਾਰ ਵਾਰ ਸ਼ਕਾਇਤ ਕਰਨ ਦੇ ਬਾਵਜੂਦ ਅਧਿਕਾਰੀਆ ਨੇ ਨਾਜਾਇਜ ਕਬਜਦਾਰਾ ਵਿਰੁਧ ਕੋਈ ਕਾਰਵਾਈ ਨਹੀਂ ਤੇ ਮਾਮਲਾ ਜਿਉ ਦਾ ਤਿਉ ਬਣਿਆ ਹੋਇਆ ਹੈ।ਮਿਲੀ ਜਾਣਕਾਰੀ ਮੁਤਾਬਿਕ ਪਿੰਡ ਦੀ 554 ਕਨਾਲਾਂ 19 ਮਰਲੇ ਜ਼ਮੀਨ ਬਾ-ਹੁਕਮ ਵਿੱਤੀ ਕਮਿਸ਼ਨਰ ਮਾਲ ਨੇ ਪੰਜਾਬ ਲੈਂਡ ਰਿਫਾਰਮਜ ਐਕਟ 1973 ਤਹਿਤ 2 ਨਵੰਬਰ1993 ਨੂੰ ਸਰਪਲੱਸ ਕਰਾਰ ਦਿੱਤੀ ਹੋਈ ਸੀ।ਜ਼ਮੀਨ ਮਾਲਕ ਨੇ ਇਸ ਚੋਂ ਕੁਝ ਏਕੜ ਜ਼ਮੀਨ ਧੋਖੇ ਨਾਲ ਅੱਗੇ ਕੁਝ ਵਿਅਕਤੀਆ ਨੂੰ ਵੇਚ ਦਿੱਤੀ।ਵੱਖ-ਵੱਖ ਅਦਾਲਤਾ ‘ਚ ਮੁਕੱਦਮਾ ਚੱਲਣ ਤੋਂ ਬਾਅਦ ਇਸ ਜ਼ਮੀਨ ਦਾ ਕਬਜ਼ਾ ਸਰਕਾਰ ਨੇ ਹਾਸਿਲ ਕਰ ਲਿਆ।ਪਰਾਪਤ ਜਾਣਕਾਰੀ ਅਨੁਸਾਰ ਇਸ ਸਰਪਲੱਸ ਜ਼ਮੀਨ ਨੂੰ ਕੁਝ ਸਮੇਂ ਲਈ ਬੋਲੀ ‘ਤੇ ਦਿੱਤਾ ਗਿਆ।ਇਸ ਬੋਲੀ ਦੀ ਰਕਮ ਭਾਵੇਂ ਨਾ ਮਾਤਰ ਸੀ ਪਰ ਸਰਕਾਰੀ ਕਾਗ਼ਜ਼ਾਂ ‘ਚ ਖਾਨਾਂ ਪੂਰਤੀ ਕੀਤੀ ਗਈ।
ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਉਪ-ਮੰਡਲ ਮੈਜਿਸਟ?ਟ ਪਾਤੜਾਂ ਨੂੰ ਲਿਖਤੀ ਸ਼ਕਾਇਤ ‘ਚ ਦੋਸ਼ ਲਾਇਆ ਹੈ ਕਿ ਸਰਪਲੱਸ ਕੀਤੀ ਜ਼ਮੀਨ ਦੀ ਮਾਲ ਰਿਕਾਰਡ ਵਿਚ ਮਾਲਕੀ ਤੇ ਗਿਰਦਾਵਰੀ ਸਰਕਾਰ ਦਾ ਨਾਅ ਚੱਲ ਰਹੀ ਹੈ ਪਰ ਇਸ‘ਤੇ ਕਾਸ਼ਤ ਹੋਰ ਲੋਕ ਕਰ ਰਹੈ ਹਨ।ਪਿਛਲੇ ਕਾਫੀ ਸਮੇਂ ਤੋਂ ਇਸ ਜ਼ਮੀਨ ਦੀ ਬੋਲੀ ਨਹੀਂ ਕੀਤੀ ਜਾ ਰਹੀ।ਸ਼ਕਾਇਤ ਕਰਤਾ ਨੇ ਹਲਫ਼ੀਆ ਬਿਆਨ ਰਹੀ ਦੋਸ਼ ਲਾਇਆ ਹੈ ਕਿ ਅਧਿਕਾਰੀਆ ਦੀ ਲਾਪਰਵਹੀ ਇਸ ਕਦਰ ਵੇਖੀ ਜਾ ਸਕਦੀ ਹੈ ਕਿ ਕਬਜ਼ਾ ਹਾਸਿਲ ਕਰਨ ਤੋਂ ਕੁਝ ਸਮਾਂ ਬਾਅਦ ਹੀ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਕੁਝ ‘ਪਰਭਾਵਸ਼ਾਲੀ ਆਦਮੀਆ‘ ਦੇ ਖਾਣ ਨੂੰ ਛੱਡ ਦਿੱਤੀ।ਸ਼ਕਾਇਤ ਕਰਤਾ ਨੇ ਪੰਜਾਬ ਟਾਇਮਜ ਦੇ ਪੱਤਰਕਾਰ ਨੂੰ ਦੱਸਿਆ ਕਿ ਅਧਿਕਾਰੀਆ ਨੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਕੁੱਝ ਸਮਾਂ ਇਹ ਜ਼ਮੀਨ ਠੇਕੇ‘ਤੇ ਦੇਣ ਦਾ ਡਰਾਮਾ ਕੀਤਾ ਗਿਆ ਪਰ ਬਾਅਦ ਵਿਚ ਜਾਣਬੱਝ ਕੇ ਨਾਜਾਇਜ ਕਬਜ਼ਾ ਕਰਵਾ ਦਿੱਤਾ। ਆਪਣਾ ਨਾਮ ਗੁਪਤ ਰੱਖਣ ਤੇ ਪਿੰਡ ਇਕ ਵਿਆਕਤੀ ਨੇ ਦੱਸਿਆ ਕਿ ਇਸ ਜ਼ਮੀਨ ਵਿਚ ਮਿਲੀਭੁਗਤ ਨਾਲ ਇਕ ਬਿਜਲੀ ਦਾ 5 ਪਾਵਰਜ ਦਾ ਕੁਨੈਕਸ਼ਨ ਚੱਲ ਰਿਹਾ ਹੈ।ਪੰਜਾਬ ਸਰਕਾਰ ਦੇ ਪ?ਸੋਨਲ ਵਿਭਾਗ ਨੇ ਮਾਲ, ਪੁਨਰਵਾਸ‘ਤੇ ਡਿਜਾਸਟਰ ਮੈਨੇਜਮੈਂਟ ਵਿਭਾਗ (ਭੂਮੀ ਸੁਧਾਰ)ਸ਼ਾਖਾ ਨੂੰ ਪੱਤਰ ਲਿਖ ਕੇ ਇਸ ਜ਼ਮੀਨ ਦੀ ਜਾਣਕਾਰੀ ਮੰਗੀ ਸੀ ਪਰ ਉਹਨਾ ਅੱਗੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਰਿਪੋਰਟ ਕਰਨ ਲਈ ਕਿਹਾ ਸੀ। ਪਰ ਸਾਲ ਬੀਤ ਗਿਆ ਹੈ ਪ?ਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਨਾਜਾਇਜ ਕਬਾਜਦਾਰਾਂ ਦੇ ਹੋਸਲੇ ਬਲੰਦ ਹਨ। ਸ਼ਕਾਇਤ ਕਰਤਾ ਨੇ ਆਰ ਟੀ ਆਈ ਤਹਿਤ ਜਾਣਕਾਰੀ ਮੰਗੀ ਉਹ ਵੀ ਮੁਹਈਆ ਨਹੀਂ ਕਰਵਾਈ ਗਈ। ਉਪ-ਮੰਡਲ ਮੈਜਿਸਟ?ਏਟ ਪਾਤੜਾਂ ਨੂੰ ਫਿਰ ਕੀਤੀ ਸ਼ਕਾਇਤ‘ਤੇ ਉਪ-ਮੰਡਲ ਮੈਜਿਸਟਰੇਟ ਨੇ ਤਹਿਸੀਲਦਾਰ ਨੂੰ ਦੋ ਦਿਨਾ ਅੰਦਰ ਰਿਪੋਰਟ ਦੇਣ ਲਈ ਕਿਹਾ ਸੀ ਪਰ ਫਿਰ ਵੀ ਪਰਨਾਲਾ ਉੱਥੇ ਦਾ ਉੱਥੇ ਹੈ।
ਸੁਖਵਿੰਦਰ ਸਿੰਘ ਨੇ ਅੱਕ ਕੇ ਸੁਖਵੀਰ ਸਿੰਘ ਬਾਦਲ ਵੱਲੋਂ ਲੋਕਾਂ ਦੀਆਂ ਸ਼ਕਾਇਤਾ ਦਾ ਹੱਲ ਕਰਨ ਲਈ ਟੋਲ ਫ਼ਰੀ ਨੰਬਰ 1905 ਤੇ ਮਿਤੀ 23ਮਈ 2015 ਨੂੰ ਸ਼ਕਾਇਤ ਦਰਜ਼ ਕਰਵਾਈ ਗਈ ਹੈ ਹੁਣ ਵੇਖਣਾ ਏ ਹੈ ਕਿ ਸ਼ਕਾਇਤ ਕਰਤਾ ਵੱਲੋਂ ਕੀਤੀ ਸ਼ਕਾਇਤ ਦਾ ਇਨਸਾਫ਼ ਕਦੋਂ ਮਿਲਦਾ ਹੈ ‘ਤੇ ਨਾਜਾਇਜ ਕਬਜਦਾਰਾ ਤੇ ਕੀ ਕਾਰਵਾਈ ਹੁੰਦੀ ਹੈ ਜਿਸ ਦੇ ਪਿੰਡ ਵਾਸੀਆ ਨੂੰ ਬੜੀ ਬੇਸਵਰੀ ਨਾਲ ਇੰਤਜਾਰ ਹੈ‘ਤੇ ਲੱਖਾਂ ਰੁਪਏ ਬੋਲੀ ਦੇ ਪੈਸੇ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਹੋਣ।