April 30, 2026 11:23 am

ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਕੀਤਾ ਸਨਮਾਨਿਤ

ਸੰਗਰੂਰ, 21 ਮਈ (ਗਰੋਵਰ)- ਨੇੜਲੇ ਪਿੰਡ ਥਲੇਸ ਦੇ ਗੁਰੂ ਰਵਿਦਾਸ ਹਾਲ ਵਿਖੇ ਇਕ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਵਿਧਾਇਕ ਸੰਗਰੂਰ ਬਾਬੂ ਪ੍ਰਕਾਸ਼ ਚੰਦ ਗਰਗ, ਸ. ਮਲਕੀਤ ਸਿੰਘ ਚੰਗਾਲ ਪ੍ਰਧਾਨ ਅਨੁਸੂਚਿਤ ਜਾਤੀਆਂ ਵਿੰਗ, ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਬੀਬੀ ਸਰਬਜੀਤ ਕੌਰ ਧਾਲੀਵਾਲ ਚੇਅਰਪਰਸਨ ਬਲਾਕ ਸੰਗਰੂਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸ੍ਰੀ ਪ੍ਰਕਾਸ਼ ਚੰਦ ਗਰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਲਈ ਬਹੁਤ ਵੱਡੀ ਸਹੂਲਤ ਦਿੱਤੀ ਹੈ। ਗ੍ਰਾਮ ਪੰਚਾਇਤ ਦੀ ਸ਼ਾਮਲਾਟ ਜਮੀਨ ਉਹ ਜੋ ਅਨੁਸੂਚਿਤ ਜਾਤੀ ਦੇ ਲੋਕ 15 ਅਗਸਤ 2008 ਤੋਂ ਪਹਿਲਾਂ ਆਪਣੇ ਮਕਾਨ ਬਣਾ ਕੇ ਰਹਿ ਰਹੇ ਹਨ, ਉਨ੍ਹਾਂ ਨੂੰ ਮਾਲਕੀ ਦੇ ਅਧਿਕਾਰ ਦੇ ਦਿੱਤੇ ਹਨ।

ਇਸ ਮੌਕੇ ਸਾਬਕਾ ਸਰਪੰਚ ਥਲੇਸ ਸ. ਵਰਿਆਮ ਸਿੰਘ ਚੰਦੜ ਜ਼ਿਲ੍ਹਾ ਜਨਰਲ ਸਕੱਤਰ ਅਨੁਸੂਚਿਤ ਜਾਤੀਆਂ ਵਿੰਗ ਸੰਗਰੂਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਾਲਕੀ ਦੇ ਅਧਿਕਾਰੀ ਦੇ ਕੇਸ ਨੂੰ ਮੈਂ 2010 ਵਿਚ ਲੋੜੀਂਦੀ ਕਾਰਵਾਈ ਲਈ ਭੇਜਿਆ ਸੀ ਪ੍ਰੰਤੂ ਡੀ.ਡੀ.ਪੀ.ਓ ਦਫ਼ਤਰ ਸੰਗਰੂਰ ਵਲੋਂ ਬਹੁਤ ਲੰਮਾਂ ਸਮਾਂ ਇਸ ਕੇਸ ਨੂੰ ਲਟਕਾ ਕੇ ਰੱਖਿਆ ਗਿਆ। ਲੰਮੇਂ ਸੰਘਰਸ਼ ਕਰ ਕੇ ਅਤੇ ਵਿਧਾਇਕ ਗਰਗ ਦੀ ਸਹਾਇਤਾ ਨਾਲ 21 ਮਈ 2015 ਨੂੰ 21 ਪਰਿਵਾਰਾਂ ਨੂੰ ਮਾਲਕੀ ਦੇ ਅਧਿਕਾਰ ਮਿਲਣ ਦੇ ਅੱਜ ਪੂਰਾ ਹੋਣ ’ਤੇ ਬਾਬੂ ਪ੍ਰਕਾਸ਼ ਚੰਦ ਗਰਗ ਮੁੱਖ ਪਾਰਲੀਮਾਨੀ ਸਕੱਤਰ ਅਤੇ ਬੀ.ਡੀ.ਪੀ.ਓ , ਬੀਬੀ ਸਰਬਜੀਤ ਕੌਰ ਚੇਅਰਪਸਨ ਅਤੇ ਮਲਕੀਤ ਸਿੰਘ ਚੰਗਾਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਲਕੀਤ ਸਿੰਘ ਚੰਗਾਲ ਨੂੰ ਦੂਜੀ ਵਾਰ ਅਨੁਸੂਚਿਤ ਜਾਤੀਆਂ ਵਿੰਗ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਬਣਨ ’ਤੇ ਸਾਬਕਾ ਸਰਪੰਚ ਵਰਿਆਮ ਸਿੰਘ ਚੰਦੜ ਨੇ ਸਨਮਾਨਿਤ ਕੀਤਾ। ਇਸ ਮੌਕੇ ਪਿੰਡ ਦੇ 21 ਵਿਅਕਤੀਆਂ ਜਿਨ੍ਹਾਂ ਨੂੰ ਮਾਲਕੀ ਦਾ ਅਧਿਕਾਰ ਮਿਲਿਆ ਹੈ । ਉਨ੍ਹਾਂ ਸ. ਵਰਿਆਮ ਸਿੰਘ ਚੰਦੜ ਸਾਬਕਾ ਸਰਪੰਚ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਡਾ. ਸੁਖਚੈਨ ਸਿੰਘ, ਕਰਮ ਸਿੰਘ ਬਡਰੁਖਾਂ, ਚੰਦ ਸਿੰਘ ਸਾਬਕਾ ਸਰਪੰਚ ਬਡਰੁੱਖਾਂ, ਸੂਰਜਭਾਨ ਚੌਹਾਨ, ਹਰਨੇਕ ਸਿੰਘ ਦੀਵਾਨਾ, ਜਹਾਂਗੀਰ ਸਿੰਘ, ਸੁਰਜੀਤ ਸਿੰਘ ਚੰਦੜ, ਪ੍ਰੀਤਮ ਸਿੰਘ, ਬੰਤ ਸਿੰਘ, ਨਿਰਭੈ ਸਿੰਘ ਪੰਚਾਇਤ ਸਕੱਤਰ ਆਦਿ ਵੀ ਮੌਜੂਦ ਸਨ।

Send this to a friend