April 30, 2026 11:23 am

ਅਮਰੀਕੀ ਰਾਜਦੂਤ ਰਿਚਰਡ ਵਰਮਾ ਨੇ ਜਲੰਧਰ ’ਚ ਦੇਖਿਆ ਆਪਣੀ ਨਾਨੀ ਦਾ ਘਰ

ਜਲੰਧਰ, 21 ਮਈ- ਭਾਰਤ ’ਚ ਅਮਰੀਕਾ ਦੇ ਰਾਜਦੂਤ ਰਿਚਰਡ ਰਾਹੁਲ ਵਰਮਾ ਨੇ ਆਪਣੇ ਪੰਜਾਬ ਦੌਰੇ ਦੇ ਦੂਸਰੇ ਦਿਨ ਅ¤ਜ ਜਲੰਧਰ ’ਚ ਆਪਣੀ ਨਾਨੀ ਦਾ ਘਰ ਦੇਖਿਆ ਤੇ ਬੜੀ ਦੇਰ ਤ¤ਕ ਉਹ ਘਰ ਨੂੰ ਨਿਹਾਰਦੇ ਰਹੇ।ਉਨ੍ਹਾਂ ਨੇ ਉਸ ਘਰ ‘ਚ ਰਹਿਣ ਵਾਲੇ ਲੋਕਾਂ ਨਾਲ ਵੀ ਗ¤ਲਬਾਤ ਕੀਤੀ ਤੇ ਆਪਣੇ ਚਚੇਰੇ ਮਾਮਾ ਤੋਂ ਇਲਾਵਾ ਉਸ ਦੁਕਾਨਦਾਰ ਨਾਲ ਵੀ ਮੁਲਾਕਾਤ ਕੀਤੀ ਜਿਸ ਨੇ ਉਨ੍ਹਾਂ ਦੀ ਮਾਂ ਦਾ ਘਰ ਤਲਾਸ਼ ਕੀਤਾ।ਜਲੰਧਰ ਸ਼ਹਿਰ ਦੀ ਬਸਤੀ ਸ਼ੇਖ ਇਲਾਕੇ ਦੀ ਸੰਕਰੀ ਗਲੀ ‘ਚ ਪਿਛਲੇ ਦੋ ਦਿਨ ਤੋਂ ਕਾਫੀ ਚਹਿਲ ਪਹਿਲ ਸੀ ਜਿਥੇ ਅਮਰੀਕੀ ਰਾਜਦੂਤ ਦੀ ਨਾਨੀ ਮਾਇਆ ਦੇਵੀ ਦਾ ਘਰ ਸੀ। ਇਸੇ ਘਰ ‘ਚ ਉਨ੍ਹਾਂ ਦੀ ਮਾਂ ਨੇ ਜਨਮ ਲਿਆ ਸੀ। ਅ¤ਜ ਸਵੇਰ ਤੋਂ ਹੀ ਉਸ ਇਲਾਕੇ ‘ਚ ਢੋਲ-ਵਾਜੇ ਵਜਾਏ ਜਾ ਰਹੇ ਸਨ

। ਇਸ ਤੋਂ ਪਹਿਲਾ ਵਰਮਾ ਬਚਪਨ ‘ਚ ਇਕ ਵਾਰ ਇਥੇ ਆਏ ਸਨ। ਉਨ੍ਹਾਂ ਦੀ ਨਾਨੀ ਇਕ ਸਕੂਲ ‘ਚ ਅਧਿਆਪਕਾ ਸੀ। ਵਰਮਾ ਦੇ ਪਿਤਾ ਕੇ.ਡੀ. ਵਰਮਾ ਅਪਰਾ ਪਿੰਡ ਦੇ ਰਹਿਣ ਵਾਲੇ ਸਨ।ਸ੍ਰੀ ਵਰਮਾ ਨੇ ਅੱਜ ਡੀਏਵੀ ਕਾਲਜ ਜਲੰਧਰ ਦੇ ਸਾਲਾਨਾ ਡਿਗਰੀ ਵੰਡ ਸਮਾਰੋਹ ਵਿੱਚ 600 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕੀਤੀ।

Send this to a friend