ਖੁਜਾਲਾ, 21 ਮਈ (ਸਿਕੰਦਰ ਸਿੰਘ ਖਾਲਸਾ, ਵਰੁਣ ਸੋਨੀ)- ਜੁਗੋ ਜੁਗੋ ਅਟੱਲ ਤਿੰਨ ਗੁਰੁ ਸਹਿਬਾਨਾਂ ਦੀਆ ਪਾਵਨ ਨਿਸ਼ਾਨੀਆਂ ਦੀਆ ਦਰਸ਼ਨ ਦੀਦਾਰ ਯਾਤਰਾ ਮਹਿਤਾ ਚੌਂਕ ਦਮਦਮੀ ਟਕਸਾਲ ਪਹੁੰਚਣ ’ਤੇ ਸੰਗਤਾਂ ਵੱਲੋਂ ਸ਼ਾਹਾਨਾ ਸਵਾਗਤ ਕੀਤਾ ਗਿਆ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਗੁਰੂ ਸਾਹਿਬਾਨ ਅੱਗੇ ਰੁਮਾਲਾ ਭੇਟ ਕਰਕੇ ਨਤਮਸਤਕ ਹੋਏ ਅਤੇ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਪਾਵਨ ਨਿਸ਼ਾਨੀਆਂ ਦੇ ਦਰਸ਼ਨ ਦੀਦਾਰ ਕਰਨ ’ਤੇ ਲੱਖ-ਲੱਖ ਵਧਾਈਆਂ ਦਿੱਤੀਆਂ। ਇਸ ਮੌਕੇ ਜਥੇਦਾਰ ਅਜੀਤ ਸਿੰਘ ਤੇ ਹੋਰ ਮਹਿਤਾ ਚੌਂਕ ਦੇ ਸਿੰਘਾਂ ਵੱਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਸਤਿਕਾਰ ਕੀਤਾ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਗੁਰੂ ਸਾਹਿਬ ਜੀ ਦੀ ਪਾਲਕੀ ਉ¤ਪਰ ਫੁੱਲਾਂ ਦੀ ਵਰਖਾ ਕੀਤੀ। ਇਸ ਦੇ ਨਾਲ ਹੀ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਨੇ ਆਈਆਂ
ਸੰਗਤਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਮਹਿਤਾ ਚੌਕ ਅਤੇ ਵੱਖ-ਵੱਖ ਪਿੰਡਾਂ ਨੇ ਕਈ ਤਰ੍ਹਾਂ ਦੇ ਪਕਵਾਨਾਂ ਤੇ ਫਲਾਂ ਅਤੇ ਛਬੀਲਾਂ ਦੇ ਅਟੁੱਟ ਲੰਗਰ ਲਗਾਏ। ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਵੱਖ-ਵੱਖ ਆਏ ਪੱਤਰਕਾਰਾਂ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋ ਸ਼ੁਰੂ ਕੀਤਾ ਗਿਆ ਧਾਰਮਿਕ ਯਾਤਰਾ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਕਿ ਗੁਰੂ ਸਾਹਿਬ ਦੀਆਂ ਪਾਵਨ ਨਿਸ਼ਾਨੀਆਂ ਦੇ ਸੰਗਤਾਂ ਨੂੰ ਪੂਰੇ ਪੰਜਾਬ ਵਿੱਚ ਦਰਸ਼ਨ ਕਰਵਾ ਰਹੇ ਹਨ। ਇਸ ਮੌਕੇ ਹਰਗੋਪਾਲ ਸਿੰਘ ਰੰਧਾਵਾ ਮਹਿਤਾ ਚੌਕ, ਹਰਜਿੰਦਰ ਸਿੰਘ ਨੰਗਲੀ, ਗੁਰਦੀਪ ਸਿੰਘ ਰੰਧਾਵਾ, ਹਰਸ਼ਦੀਪ, ਐ¤ਸ.ਐ¤ਚ.ਓ. ਦਵਿੰਦਰ ਸਿੰਘ ਬਾਜਵਾ, ਸਰਪੰਚ ਰਜਿੰਦਰ ਸਿੰਘ ਰਾਜੂ ਉਦੋਨੰਗਲ, ਗੁਰਜਿੰਦਰ ਸਿੰਘ ਚੇਅਰਮੈਨ, ਗੋਲਡੀ ਚੇਅਰਮੈਨ, ਪ੍ਰਿੰ. ਤਰਸਿੱਕਾ ਬਚਿੱਤਰ ਸਿੰਘ, ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਦਲੇਰ ਸਿੰਘ ਸਾਧਪੁਰ, ਐਸ.ਐਚ.ਓ. ਮੁਖਵਿੰਦਰ ਸਿੰਘ ਤੇ ਹੋਰ ਨਾਮਲੇਵਾ ਸੰਗਤਾਂ ਹਾਜ਼ਰ ਸਨ।