April 30, 2026 4:09 am

ਇਕਜੁ¤ਟ ਏਸ਼ੀਆ ਦੇਵੇਗਾ ਵਿਸ਼ਵ ਨੂੰ ਆਕਾਰ : ਪ੍ਰਧਾਨ ਮੰਤਰੀ ਮੋਦੀ

fU6NY-EI_400x400 ਸਿਓਲ, 19 ਮਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਏਸ਼ੀਆਈ ਦੇਸ਼ਾਂ ਵਿਚਕਾਰ ਏਕਤਾ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਵਿਸ਼ਵ ਨੂੰ ਆਕਾਰ ਦੇਣ ਲਈ ਤੇ ਸੰਯੁਕਤ ਰਾਸ਼ਟਰ ਸਮੇਤ ਵਿਸ਼ਵ ਸੰਸਥਾਵਾਂ ’ਚ ਸੁਧਾਰ ਲਈ ਏਸ਼ੀਆਈ ਹੋਣ ਦੇ ਤੌਰ ’ਤੇ ਕੰਮ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਦ¤ਖਣੀ ਕੋਰੀਆ ਦੀ ਰਾਜਧਾਨੀ ਸਿਓਲ ‘ਚ ਆਯੋਜਿਤ ਛੇਵੀਂ ਏਸ਼ੀਆ ਅਗਵਾਈ ਸੰਮੇਲਨ ’ਚ ਕਿਹਾ ਕਿ ਜੇ ਏਸ਼ੀਆ ਨੂੰ ਇਕ ਬਣ ਕੇ ਉ¤ਭਰਨਾ ਹੈ ਤਾਂ ਉਸ ਨੂੰ ਆਪਣੇ ਆਪ ਨੂੰ ਖੇਤਰੀ ਧੜੇ ਦੇ ਰੂਪ ’ਚ ਨਹੀਂ ਸੋਚਣਾ ਚਾਹੀਦਾ। ਵਿਰੋਧਤਾ ਦੇ ਕਾਰਨ ਏਸ਼ੀਆ ਮਹਾਂਦੀਪ ਦੇ ਪਛੜਨ ਦਾ

ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਏਸ਼ੀਆਈ ਦੇਸ਼ਾਂ ਤੋਂ ਆਪਣੀ ਸਾਂਝੀ ਵਿਰਾਸਤ ਤੇ ਨੌਜਵਾਨ ਊਰਜਾ ਦਾ ਇਸਤੇਮਾਲ ਇਕ ਸਾਂਝੇ ਉਦੇਸ਼ ਨੂੰ ਹਾਸਲ ਕਰਨ ਲਈ ਕਿਹਾ। ਮੋਦੀ ਨੇ ਕਿਹਾ ਕਿ ਇਕਜੁ¤ਟ ਏਸ਼ੀਆ ਵਿਸ਼ਵ ਨੂੰ ਆਕਾਰ ਦੇਵੇਗਾ।

Send this to a friend