April 29, 2026 8:06 pm

ਛੱਤੀਸਗੜ੍ਹ- ਮੁੱਠਭੇੜ ’ਚ ਦੋ ਜਵਾਨ ਸ਼ਹੀਦ ਦੋ ਨਕਸਲੀ ਢੇਰ

ਜਗਦਲ/ਬੀਜਾਪੁਰ, 17 ਮਈ (ਪੀ. ਟੀ.)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ’ਚ ਅੱਜ ਸਵੇਰੇ ਪੁਲਿਸ ਤੇ ਨਕਸਲੀਆਂ ਦੇ ਵਿਚਕਾਰ ਮੁੱਠਭੇੜ ‘ਚ ਦੋ ਜਵਾਨ ਸ਼ਹੀਦ ਹੋ ਗਏ। ਮੁੱਠਭੇੜ ‘ਚ ਦੋ ਨਕਸਲੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।ਪੁਲਿਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਗੰਗਾਲੂਰ-ਮਿਰਤੂਰ ਥਾਣਾ ਖੇਤਰ ਦੇ ਜੱਪੇਮਰਕਾ ਜੰਗਲ ’ਚ ਸਵੇਰੇ ਖੋਜ ਮੁਹਿੰਮ ‘ਤੇ ਨਿਕਲੇ ਜ਼ਿਲ੍ਹਾ ਪੁਲਿਸ ਬਲ ਤੇ ਵਿਸ਼ੇਸ਼ ਕਾਰਜ ਬਲ ਦੀ ਸੰਯੁਕਤ ਟੀਮ ’ਚ ਸ਼ਾਮਲ ਜਵਾਨਾਂ ਦੇ ਨਾਲ ਨਕਸਲੀਆਂ ਦੀ ਮੁੱਠਭੇੜ ਹੋਈ। ਜੱਪੇਮਰਕਾ ਜੰਗਲ ’ਚ ਪਹਿਲਾ ਤੋਂ ਹੀ ਘਾਤ ਲਗਾ ਕੇ ਬੈਠੇ ਨਕਸਲੀਆਂ ਨੇ ਜਵਾਨਾਂ ’ਤੇ ਹਮਲਾ ਕਰ ਦਿੱਤਾ। ਲਗਾਤਾਰ ਹੋਈ ਗੋਲੀਬਾਰੀ ’ਚ ਦੋ ਜਵਾਨ ਸ਼ਹੀਦ ਹੋ ਗਏ। ਇਹ ਮੁੱਠਭੇੜ ਕਰੀਬ ਦੋ ਘੰਟੇ ਤੱਕ ਚਲੀ।

Send this to a friend