April 29, 2026 5:24 pm

ਬਿਹਾਰ ਚੋਣਾਂ ਸਤੰਬਰ-ਅਕਤੂਬਰ ’ਚ

ਨਵੀਂ ਦਿੱਲੀ, 17 ਮਈ (ਪੀ. ਟੀ.)- ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਸਤੰਬਰ-ਅਕਤੂਬਰ ਦੇ ਮਹੀਨੇ ’ਚ ਹੋਣਗੀਆਂ। ਪੀ. ਟੀ. ਆਈ.  ਮੁਤਾਬਿਕ ਮੁੱਖ ਚੋਣ ਕਮਿਸ਼ਨਰ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ।ਮੁੱਖ ਚੋਣ ਕਮਿਸ਼ਨਰ ਨੇ ਫ਼ਿਲਹਾਲ ਤਰੀਕਾਂ ਦਾ ਐਲਾਨ ਅਜੇ ਨਹੀਂ ਕੀਤਾ ਹੈ।ਚੋਣ ਕਮਿਸ਼ਨ ਚਾਹੁੰਦਾ ਹੈ ਕਿ ਦੀਵਾਲੀ ਤੇ ਛੱਠ ਪੂਜਾ ਤੋਂ ਪਹਿਲਾ ਚੋਣਾਂ ਖ਼ਤਮ ਹੋ ਜਾਣੀਆਂ ਚਾਹੀਦੀਆਂ ਹਨ।ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ ਧਨ ਤੇ ਬਾਹੂਬਲ ‘ਤੇ ਰੋਕ ਲਗਾਉਣ ਲਈ ਵਾਧੂ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।

Send this to a friend