April 29, 2026 4:05 am

ਅੰਮ੍ਰਿਤਸਰ ਅਕਾਲੀ ਦਲ ਬਲਿਊ ਸਟਾਰ ਦੀ 31ਵੀਂ ਬਰਸੀ ਮੌਕੇ ਅਰਦਾਸ ’ਚ ਹੋਵੇਗਾ ਸ਼ਾਮਿਲ

ਫਤਿਹਗੜ੍ਹ ਸਾਹਿਬ, 17 ਮਈ, (ਪੀ. ਟੀ.)- ‘‘ਬਲਿਊ ਸਟਾਰ ਦੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋ ਕੇ ਹਰ ਸਾਲ ਦੀ ਤਰ੍ਹਾਂ ਜੋ ਸਮੁੱਚੀ ਕੌਮ ਇਕੱਤਰ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਸ਼ਹੀਦੀ ਅਰਦਾਸ ਕਰਦੀ ਹੈ। ਇਸ ਸਾਲ ਵੀ ਉਸ ਅਰਦਾਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਪੂਰੀ ਸ਼ਿੱਦਤ, ਸ਼ਰਧਾ ਨਾਲ ਹੁੰਮ-ਹੁਮਾ ਕੇ ਸ਼ਮੂਲੀਅਤ ਕਰੇਗੀ। ਜੋ ਐਸਜੀਪੀਸੀ ਉਤੇ ਕਾਬਜ ਧੜਾ ਬੀਜੇਪੀ, ਆਰ ਐਸ ਐਸ ਅਤੇ ਹੋਰ ਸਿੱਖ ਕੌਮ ਵਿਰੋਧੀ ਜਮਾਤਾਂ ਦੀਆਂ ਸਾਜਿਸ਼ਾਂ ਉਤੇ ਅਮਲ ਕਰਦਾ ਹੋਇਆ ਇਸ ਬਲਿਊ ਸਟਾਰ ਦੀ ਬਰਸੀ ਦੇ ਮਹਾਨ ਸ਼ਹੀਦੀ ਦਿਹਾੜੇ ਉਤੇ ਸ਼ਰਾਰਤੀ ਢੰਗਾਂ ਰਾਹੀਂ ਹੁੱਲੜਬਾਜੀ ਪੈਦਾ ਕਰਕੇ ਸਮੁੱਚੀ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਉਤੇ ਬਦਨਾਮ ਕਰਨ ਜਾਂ ਵੱਖ-ਵੱਖ ਧੜਿਆਂ ਵਿਚ ਨਫ਼ਰਤ ਪੈਦਾ ਕਰਕੇ ਇਸ ਸ਼ਹੀਦੀ ਦਿਹਾੜੇ ਉਤੇ ਹੋਣ ਵਾਲੀ ਅਰਦਾਸ ਵਿਚ ਵਿਘਨ ਪਾਉਣ ਦੀਆਂ ਕਾਰਵਾਈਆਂ ਕਰਨ

ਦਾ ਆਦੀ ਹੈ, ਉਸ ਨੂੰ ਬਿਲਕੁਲ ਵੀ ਅਜਿਹਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਾਂ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਕਿਸੇ ਤਰ੍ਹਾਂ ਦੇ ਡਸਿਪਲਨ ਅਤੇ ਮਰਿਆਦਾਵਾਂ ਨੂੰ ਆਂਚ ਆਉਣ ਦਿੱਤੀ ਜਾਵੇਗੀ। ਇਹ ਅਰਦਾਸ ਸਮੁੱਚੀ ਸਿੱਖ ਕੌਮ ਵੱਲੋਂ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਕੌਮ ਵੱਲੋਂ ਮਿੱਥੇ ਖਾਲਿਸਤਾਨ ਦੇ ਨਿਸ਼ਾਨੇ ਉਤੇ ਕੇਂਦਰਿਤ ਹੋਵੇਗੀ ਅਤੇ ਅਰਦਾਸ ਦੇ ਮਹੱਤਵ ਨੂੰ ਮੁੱਖ ਰੱਖ ਕੇ ਹੀ ਕੌਮੀ ਸੰਦੇਸ਼ ਦਿੱਤੇ ਜਾਣਗੇ।ੂ
    ਇਹ ਫੈਸਲਾ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਕੋਈ 4-5 ਘੰਟੇ ਚੱਲੀ ਮੀਟਿੰਗ ਵਿਚ ਦੀਰਘ ਵਿਚਾਰਾਂ ਉਪਰੰਤ ਸਰਬ ਸੰਮਤੀ ਨਾਲ ਕੀਤੇ ਗਏ ਫੈਸਲੇ ਵਿਚ ਮਤਾ ਪਾਸ ਕੀਤਾ ਗਿਆ। ਇਸੇ ਇਕੱਤਰਤਾ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਸੁਪਰੀਮ ਕੋਰਟ ਵਿਚ ਮੌਜੂਦਾ ਗੈਰ ਕਾਨੂੰਨੀਂ ਤਰੀਕੇ ਕੰਮ ਕਰ ਰਹੀ ਐਸ ਜੀ ਪੀ ਸੀ ਦੇ ਸੰਬੰਧ ਵਿਚ ਚੱਲ ਰਹੇ ਕੇਸ ਦੇ ਫੈਸਲਾ ਹੋਣ ਉਪਰੰਤ ਜਦੋਂ ਵੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਰਨਲ ਚੋਣਾਂ ਦਾ ਐਲਾਨ ਹੋਇਆ ਤਾਂ ਪਾਰਟੀ ਪ੍ਰਧਾਨ ਵੱਲੋਂ ਆੂੳਣ ਵਾਲੇ ਸਮੇਂ ਵਿਚ ਇਸ ਮਕਸਦ ਦੀ ਪ੍ਰਾਪਤੀ ਲਈ ਬਣਾਈ ਜਾਣ ਵਾਲੀ ਪੰਜ ਮੈਂਬਰੀ ਕਮੇਟੀ ਚੋਣਾਂ ਜਿੱਤਣ ਦੇ ਸਮੂਹ ਪੱਖਾਂ ਉਤੇ ਗੌਰ ਕਰਦੀ ਹੋਈ, ਗੁਰੂ ਦੀ ਗੋਲਕ ਅਤੇ ਕੌਮੀ ਸਾਧਨਾਂ ਦੀ ਦੁਰਵਰਤੋਂ ਕਰਨ ਵਾਲੀ ਮੌਜੂਦਾ ਐਸਜੀਪੀਸੀ ਉਤੇ ਕਾਬਜ ਧੜੇ ਨੂੰ ਇਸ ਕੌਮੀ ਪਾਰਲੀਮੈਂਟ ਤੋਂ ਪਾਸੇ ਕਰਨ ਲਈ ਉਹ ਹਰ ਸੰਭਵ ਯਤਨ ਕਰੇਗੀ , ਜਿਸ ਨਾਲ ਉ¤ਚੇ-ਸੁੱਚੇ ਇਖਲਾਕ ਵਾਲੇ ਗੁਰਸਿੱਖ ਮੈਂਬਰਾਂ ਨੂੰ ਜਿਤਾ ਕੇ ਇਸ ਪਾਰਲੀਮੈਂਟ ਦੇ ਪ੍ਰਬੰਧ ਦੀ ਜਿੰਮੇਵਾਰੀ ਸੌਂਪੀ ਜਾਵੇਗੀ। ਇਸ ਮਕਸਦ ਦੀ ਪ੍ਰਾਪਤੀ ਲਈ ਬਾਦਲ-ਬੀਜੇਪੀ ਦੀਆਂ ਬੁਰਾਈਆਂ ਵਿਰੁੱਧ ਸੰਘਰਸ਼ ਕਰਨ ਵਾਲੇ ਸਮੁੱਚੇ ਪੰਥਕ ਗਰੁੱਪਾਂ ਨੂੰ ਇਸ ਦਿਸ਼ਾ ਵੱਲ ਹੋਰ ਵਧੇਰੇ ਸੁਹਿਰਦ ਅਤੇ ਦ੍ਰਿੜ੍ਹ ਹੋਣ ਦੀ ਅੱਜ ਦੀ ਮੀਟਿੰਗ ਅਪੀਲ ਕਰਦੀ ਹੈ ਅਤੇ ਉਮੀਦ ਪ੍ਰਗਟ ਕਰਦੀ ਹੈ ਕਿ ਪੰਥਕ ਧਿਰਾਂ ਐਸਜੀਪੀਸੀ ਦੀ ਆਉਣ ਵਾਲੀ ਜਰਨਲ ਚੋਣ ਵਿਚ ਅਜਿਹਾ ਕੋਈ ਵੀ ਕਦਮ ਨਹੀਂ ਉਠਾਉਣਗੀਆਂ, ਜਿਸ ਨਾਲ ਬਾਦਲ-ਬੀਜੇਪੀ ਜਾਂ ਹੋਰ ਮੁਤੱਸਵੀ ਜਮਾਤਾਂ ਪੰਥ ਵਿਰੋਧੀ ਸੋਚ ਮਜਬੀਤ ਹੋਵੇ। ਇਕ ਹੋਰ ਫੈਸਲੇ ਰਾਹੀਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਥੇਬੰਦਕ ਢਾਂਚੇ ਵਿਚ ਪਿੰਡ, ਸ਼ਹਿਰ ਜਾਂ ਵਾਰਡਾਂ ਦੇ ਯੂਨਿਟਾਂ ਵਿਚ ਜਿਥੇ ਵੀ ਕੋਈ ਕਮੀਂ ਰਹਿੰਦੀ ਹੈ, ਉਸ ਨੂੰ ਸੀਨੀਅਰ ਲੀਡਰਸ਼ਿਪ ਸਮੂਹਿਕ ਤੌਰ ‘ਤੇ ਉ¤ਦਮ ਕਰਦੀ ਹੋਈ ਜਥੇਬੰਦਕ ਢਾਂਚੇ ਨੂੰ ਹਰ ਕੀਮਤ ‘ਤੇ ਆੂੳਣ ਵਾਲੇ 2 ਮਹੀਨਿਆਂ ਵਿਚ ਪੂਰਨ ਵੀ ਕਰੇਗੀ ਅਤੇ ਪਾਰਟੀ ਦੀ ਸੋਚ ਅਤੇ ਮਿਸ਼ਨ ਦਾ ਜਮਹੂਰੀਅਤ ਤਰੀਕੇ ਪ੍ਰਚਾਰ ਕਰਦੀ ਹੋਈ ਪਾਰਟੀ ਦੀ ਮੈਂਬਰਸ਼ਿਪ ਵੀ ਵਾਧਾ ਕਰੇਗੀ। ਅੱਜ ਦੀ ਮੀਟਿੰਗ ਵਿਚ ਚੌਥੇ ਮਤੇ ਰਾਹੀਂ ਫੈਸਲਾ ਕੀਤਾ ਗਿਆ ਹੈ ਕਿ ਪਾਰਟੀ ਦੇ ਸਿਆਸੀ ਮਾਮਲਿਆਂ ਦੀ ਕਮੇਟੀ ਦੀ ਹਰ ਦੋ ਮਹੀਨੇ ਬਾਅਦ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਇਕਤੱਰਤਾ ਹੋਇਆ ਕਰੇਗੀ। ਜਿਸ ਵਿਚ ਪਹਿਲੀ ਮੀਟਿੰਗ ਦੇ ਹੋਏ ਫੈਸਲਿਆਂ ਨੂੰ ਲਾਗੂ ਕਰਨ ਦੀ ਡੂੰਘੀ ਸਮੀਖਿਆ ਕਰਨ ਦੇ ਨਾਲ ਨਾਲ ਪਾਰਟੀ ਦੀ ਇਗਜੈਕੇਟਿਵ ਕਮੇਟੀ ਦੀ ਮੀਟਿੰਗ ਵੀ ਸਾਲ ਵਿਚ 3 ਜਾਂ 4 ਵਾਰ ਅਵੱਸ਼ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਰਨਲ ਇਜਲਾਸ ਵੀ ਨਿਰੰਤਰ ਸਾਲ ਵਿਚ ਮਿਥੇ ਸਮੇਂ ਅਨੁਸਾਰ ਹੋਇਆ ਕਰਨਗੇ।
    ਇਹ ਉਪਰੋਕਤ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੀ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਉਪਰੰਤ ਪਤੱਰਕਾਰਾਂ ਅਤੇ ਪ੍ਰੈਸ ਰੀਲਿਜ ਜਾਰੀ ਕਰਦੇ ਹੋਏ ਦਿੱਤੀ। ਅੱਜ ਦੀ ਮੀਟਿੰਗ ਵਿਚ ਭਾਈ ਧਿਆਨ ਸਿੰਘ ਮੰਡ ਤੋਂ ਇਲਾਵਾ ਸ. ਜਸਵੰਤ ਸਿੰਘ ਮਾਨ ਸਕੱਤਰ ਜਰਨਲ, ਸ.ਕਸ਼ਮੀਰ ਸਿੰਘ ਪੱਟੀ ਚੇਅਰਮੈਨ ਐਸ ਜੀ ਪੀ ਸੀ ਮਾਮਲੇ, ਮਾ: ਕਰਨੈਲ ਸਿੰਘ ਨਾਰੀਕੇ ਅਤੇ ਪ੍ਰੋ: ਮਹਿੰਦਰਪਾਲ ਸਿੰਘ ( ਦੋਵੇਂ ਜਰਨਲ ਸਕੱਤਰ), ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਰਣਦੇਵ ਸਿੰਘ ਦੇਬੀ ਕੌਮੀ ਯੂਥ ਪ੍ਰਧਾਨ, ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਅਵਤਾਰ ਸਿੰਘ ਖੱਖ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਭਾਗੋਵਾਲ, ਬਹਾਦਰ ਸਿੰਘ ਭਸੌੜ, ਗੁਰਨਾਇਬ ਸਿੰਘ ਨੈਬੀ, ਜਰਨੈਲ ਸਿੰਘ ਸ਼ਖੀਰਾ, ਗੁਰਜੰਟ ਸਿੰਘ ਕੱਟੂ ਪੀ ਏ ਸ. ਮਾਨ, ਨੇ ਸ਼ਮੂਲੀਅਤ ਕੀਤੀ।

Send this to a friend