ਸ਼ੰਘਾਈ, 16 ਮਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੰਨ ਦਿਨ ਦੀ ਚੀਨ ਯਾਤਰਾ ਦੇ ਅ¤ਜ ਅੰਤਿਮ ਦਿਨ ਭਾਰਤ ਤੇ ਚੀਨ ਦੀਆਂ ਕੰਪਨੀਆਂ ਵਿਚਕਾਰ 22 ਅਰਬ ਡਾਲਰ ਤੋਂ ਵ¤ਧ ਮੁ¤ਲ ਦੇ 26 ਵਪਾਰਿਕ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ। ਇਨ੍ਹਾਂ ’ਚ ਅਡਾਨੀ ਸਮੂਹ, ਭਾਰਤੀ ਏਅਰਟੇਲ, ਤੇ ਵੈਲਸਪਨ ਵਲੋਂ ਕੀਤੇ ਗਏ ਸਮਝੌਤੇ ਸ਼ਾਮਲ ਹਨ।ਇਹ ਸਮਝੌਤੇ ਨਵਿਆਉਣਯੋਗ ਊਰਜਾ, ਬਿਜਲੀ ਢਾਂਚਾ, ਇਸਪਾਤ, ਛੋਟੇ ਤੇ ਦਰਮਿਆਨੇ ਉਦਯੋਗਾਂ ਸਮੇਤ ਵ¤ਖ ਵੱਖ ਖੇਤਰਾਂ ’ਚ ਕੀਤੇ ਗਏ। ਇਕ ਬਿਆਨ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਸਮਝੌਤਿਆਂ ਤੋਂ ਫ਼ਿਲਮ ਤੇ ਮਨੋਰੰਜਨ ਉਦਯੋਗ ‘ਚ ਭਾਰਤ ਤੇ ਚੀਨ ਦੀਆਂ ਕੰਪਨੀਆਂ ਵਿਚਕਾਰ ਸਹਿਯੋਗ ‘ਚ ਸਹੂਲਤ ਮਿਲੇਗੀ ਤੇ ਵ¤ਧ ਗਿਣਤੀ ‘ਚ ਚੀਨੀ ਦਰਸ਼ਕ ਇਸ ਖੇਤਰ ‘ਚ ਭਾਰਤ ਦੀ ਮਜ਼ਬੂਤ ਸਥਿਤੀ ਤੋਂ ਵਾਕਫ਼ ਹੋ ਸਕਣਗੇ।