June 18, 2026 12:02 am

ਜ਼ਿਲ੍ਹਾ ਫਰੀਡਮ ਫਾਈਟਰ ਜਥੇਬੰਦੀ ਵਲੋਂ ਮੁੱਖ ਮੰਤਰੀ ਨੂੰ ਮੰਗ ਪੱਤਰ

ਸੰਗਰੂਰ 5 ਅਗਸਤ (ਦੀਪਕ ਗਰੋਵਰ/ਰਾਜ ਵਰਮਾ)  ਮੁੱਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ ਦੀ ਸੰਗਰੂਰ ਆਮਦ ਤੇ ਪੰਜਾਬ ਸਟੇਟ ਫਰੀਡਮ ਫਾਈਟਰ ਜਿਲਾ ਜਥੇਬੰਦੀ ਸੰਗਰੂਰ ਦਾ ਇਕ ਵਾਫਦ ਫਰੀਡਮ ਫਾਈਟਰ ਗੁਰਦੇਵ ਸਿੰਘ, ਕਪੂਰ ਸਿੰਘ, ਜਿਲਾ ਪ੍ਰਧਾਨ ਹਰਿੰਦਰਪਾਲ ਖਾਲਸਾ, ਸਕੱਤਰ ਪਰਮਜੀਤ ਸਿੰਘ, ਮੀਤ ਪ੍ਰਧਾਨ ਦਰਸ਼ਨ ਸਿੰਘ, ਚਮਕੌਰ ਸਿੰਘ ਘਨੌਰੀ ਕਲਾਂ, ਵਿਸਾਖਾ ਸਿੰਘ ਜਨਾਲ ਦੀ ਅਗਵਾਈ ਵਿਚ   ਇਕ ਮੰਗ ਪੱਤਰ ਰਣਬੀਰ ਕਲੱਬ ਵਿਚ ਬਣੇ ਹੈਲੀਪੈਡ ਤੇ ਮੁੱਖ ਮੰਤਰੀ ਨੂੰ ਸੌਪਿਆਂ। ਇਸ ਵਿਚ ਲੰਬੇ ਸਮੇ ਤੋ ਲਟਕਦੀਆਂ ਮੰਗਾਂ ਜਿਸ ਵਿਚ ਫਰੀਡਮ ਫਾਈਟਰ ਯਾਦਗਾਰੀ ਹਾਲ  ਸੰਗਰੂਰ ਵਿਖੇ ਬਣਾਉਣ ਸੰਬੰਧੀ ਅਤੇ ਲਾਈਟਾਂ  ਵਾਲੇ ਚੌਂਕ ਦਾ ਨਾਮ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਨਾਮ ਤੇ ਰੱਖਣ ਲਈ, ਜਿਲੇ ਦੇ ਫਰੀਡਮ ਫਾਈਟਰ ਦੇ ਉਨਾ ਦੇ ਪਿੰਡਾਂ ਦੇ ਸਕੂਲ ਦਾ ਨਾਮ ਫਰੀਡਮ ਫਾਈਟਰ ਦੇ ਨਾਮ ਤੇ ਰੱਖਣ ਸੰਬੰਧੀ, ਹਸਪਤਾਲਾਂ ਵਿਚ ਫਰੀਡਮ ਫਾਈਟਰ ਦੇ ਤੇ ਉਨਾਂ ਦੇ ਪੁੱਤ-ਪੋਤਿਆਂ , ਧੀ-ਦੋਹਤਿਆਂ ਨੂੰ ਸਿਹਤ ਸਹੂਲਤਾਂ ਫਰੀ ਦੇਣ ਸੰਬੰਧੀ ਅਤੇ ਫਰੀਡਮ ਫਾਈਟਰ ਦੇ ਨੋਕਰੀਆਂ ਵਿਚ  ਕੋਟਾ 5% ਕਰਨ ਸੰਬੰਧੀ ਇਕ ਮੰਗ ਪੱਤਰ ਦਿੱਤਾ।  ਅਤੇ ਇਹ ਵੀ ਮੰਗ ਰੱਖੀ ਕਿ 15 ਅਗਸਤ ਤੇ 26 ਜਨਵਰੀ ਰਾਸ਼ਟਰੀ ਪ੍ਰੋਗਰਾਮਾਂ ਤਹਿਤ ਝੰਡਾ ਝਲਾਉਣ ਅਤੇ ਸਲਾਮੀ ਲੈਣ ਸਮੇਂ ਫਰੀਡਮ ਫਾਈਟਰ ਜਾਂ ਫਰੀਡਮ ਫਾਈਟਰ ਦੇ ਜਿਲਾ ਪ੍ਰਧਾਨ ਮੁੱਖ ਮਹਿਮਾਨ ਦੇ ਨਾਲ ਖੜ ਕੇ ਝੰਡਾ ਝਲਾਉਣ ਤੇ ਸਲਾਮੀ ਲੈਣ ਦਾ ਹੱਕ ਦਿੱਤਾ ਜਾਵੇ। ਬਾਦਲ ਸਾਹਿਬ ਨੇ ਜਥੇਬੰਦੀ ਦੇ ਵਾਫਦ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਫਰੀਡਮ ਫਾਈਟਰਜ ਦੀਆਂ ਜੋ ਮੰਗਾਂ ਹਨ ਜਲਦ ਹੀ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਇਸ ਸਮੇ ਡਿਪਟੀ ਕਮਿਸ਼ਨਰ ਸੰਗਰੂਰ ਕੁਮਾਰ ਰਾਹੁਲ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਫਰੀਡਮ ਫਾਈਟਰਜ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦੀ ਸਿਫਾਰਸ਼ ਕੀਤੀ।

Send this to a friend