April 28, 2026 10:20 am

ਜੈਲਲਿਤਾ ਆਮਦਨ ਤੋਂ ਵਧ ਜਾਇਦਾਦ ਮਾਮਲੇ ’ਚੋਂ ਬਰੀ

index ਬੈਂਗਲੁਰੂ, 11 ਮਈ (ਪੀ. ਟੀ.)- ਕਰਨਾਟਕ ਹਾਈਕੋਰਟ ਨੇ ਸੋਮਵਾਰ ਨੂੰ ਆਮਦਨ ਤੋਂ ਵਧ ਜਾਇਦਾਦ ਮਾਮਲੇ ’ਚ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਨੂੰ ਬਰੀ ਕਰ ਦਿੱਤਾ। ਅਦਾਲਤ ਨੇ ਜੈਲਲਿਤਾ ਦੇ ਨਾਲ ਇਸ ਮਾਮਲੇ ਵਿੱਚ ਸ਼ਾਮਿਲ 3 ਹੋਰਨਾਂ ਨੂੰ ਵੀ ਬਰੀ ਕਰ ਦਿੱਤਾ ਹੈ। ਭਾਜਪਾ ਨੇ ਅਦਾਲਤ ਵੱਲੋਂ ਰਾਹਤ ਮਿਲਣ ’ਤੇ ਜੈਲਲਿਤਾ ਨੂੰ ਵਧਾਈ ਦਿੱਤੀ ਹੈ। ਜੈਲਲਿਤਾ ਦੇ ਬਰੀ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਮੁੜ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਜੈਲਲਿਤਾ 17 ਮਈ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਸਹੁੰ ਚੁੱਕ ਸਕਦੀ ਹੈ। ਜ਼ਿਕਰਯੋਗ ਹੈ ਕਿ

ਜੈਲਲਿਤਾ ਸਮੇਤ ਸਾਰੇ 4 ਮੁਲਜ਼ਿਮਾਂ ਨੂੰ ਪਿਛਲੇ ਸਾਲ ਵਿਸ਼ੇਸ਼ ਜੱਜ ਮਾਇਕਲ ਡੀ ਕੁਨਹਾ ਵੱਲੋਂ ਸੁਣਾਏ ਗਏ ਫੈਸਲੇ ਵਿਰੁੱਧ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ। 27 ਸਤੰਬਰ 2014 ਨੂੰ ਵਿਸ਼ੇਸ਼ ਅਦਾਲਤ ਨੇ ਜੈਲਲਿਤਾ ਅਤੇ ਤਿੰਨ ਹੋਰਨਾਂ ਮੁਲਜ਼ਿਮਾਂ ਨੂੰ ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਜੈਲਲਿਤਾ ਨੂੰ 4 ਸਾਲ ਅਤੇ 100 ਕਰੋੜ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਤਿੰਨ ਹੋਰ ਮੁਲਜ਼ਿਮਾਂ ਨੂੰ 4 ਸਾਲ ਦੀ ਕੈਦ ਦੇ ਨਾਲ 10-10 ਕਰੋੜ ਰੁਪਏ ਜੁਰਮਾਨਾ ਲਗਾਇਆ ਗਿਆ ਸੀ। ਇਸ ਫੈਸਲੇ ਦੇ ਬਾਅਦ ਜੈਲਲਿਤਾ ਨੂੰ ਆਪਣਾ ਮੁੱਖ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।
ਅਦਾਲਤ ਵੱਲੋਂ ਜੈਲਲਿਤਾ ਅਤੇ ਉਨ੍ਹਾਂ ਦੇ ਤਿੰਨ ਹੋਰ ਕਰੀਬੀਆਂ ਨੂੰ ਬਰੀ ਕੀਤੇ ਜਾਣ ’ਤੇ ਉਨ੍ਹਾਂ ਦੇ ਹਿਮਾਇਤੀਆਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਹਨ। ਸੜਕਾਂ ’ਤੇ ਉ¤ਤਰੇ ਲੋਕਾਂ ਨੇ ਜਗ੍ਹਾ-ਜਗ੍ਹਾ ਪਟਾਖੇ ਚਲਾਏ ਅਤੇ ਮਠਿਆਈਆਂ ਵੰਡੀਆਂ।
ਅਦਾਲਤ ਦਾ ਇਹ ਫੈਸਲਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਫੈਸਲੇ ਨਾਲ ਰਾਜ ਦੀ ਸਿਆਸੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ। ਤਾਮਿਲਨਾਡੂ ਵਿੱਚ ਤਕਰੀਬਨ ਇੱਕ ਸਾਲ ਬਾਅਦ ਵਿਧਾਨਸਭਾ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਜੈਲਲਿਤਾ ਦੀ ਅਪੀਲ ’ਤੇ ਸੁਣਵਾਈ ਪੂਰਾ ਕਰਨ ਲਈ 2 ਮਹੀਨੇ ਦੀ ਸਮਾਂ ਹੱਦ ਨਿਸ਼ਚਿਤ ਕੀਤੀ ਸੀ। ਇਹ ਫੈਸਲਾ ਸਮਾਂ ਹੱਦ ਬੀਤਣ ਤੋਂ ਇੱਕ ਦਿਨ ਪਹਿਲਾਂ ਸੁਣਾਇਆ ਗਿਆ ਹੈ।
ਐਤਵਾਰ ਚੇਨਈ ਵਿਖੇ ਅੰਨਾਦਰਮੁਕ ਵਰਕਰਾਂ ਨੇ ਜੈਲਲਿਤਾ ਦੇ ਹੱਕ ਵਿੱਚ ਫੈਸਲਾ ਆਉਣ ਦੇ ਲਈ ਮੰਦਰਾਂ ਵਿੱਚ ਪੂਜਾ ਅਰਚਨਾ ਅਤੇ ਪ੍ਰਾਰਥਨਾ ਕੀਤੀਆਂ ਗਈਆਂ ਸਨ।

Send this to a friend