June 18, 2026 4:45 am

ਵੰਦੇ ਮਾਤਰਮ ਦਾ ਕਰਾਂਗਾ ਬਾਈਕਾਟ : ਸ਼ਫੀਕੁਰ ਰਹਿਮਾਨ

ਸੰਭਲ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਉੱਤਰ ਪ੍ਰਦੇਸ਼ ‘ਚ ਸੰਭਲ ਲੋਕ ਸਭਾ ਸੀਟ ਤੋਂ ਬਸਪਾ ਸੰਸਦ ਮੈਂਬਰ ਡਾ. ਸ਼ਫੀਕੁਰ ਰਹਿਮਾਨ ਬਕਰ ਨੇ ਕਿਹਾ ਕਿ ਉਹ ਮਾਨਸੂਨ ਇਜਲਾਸ ‘ਚ ਵੀ ਸੰਸਦ ‘ਚ ਗੈਰ ਹਾਜ਼ਰ ਰਹਿ ਕੇ ਵੰਦੇ ਮਾਤਰਮ ਦਾ ਬਾਈਕਾਟ ਕਰਨਗੇ। ਬਕਰ ਨੇ ਦੇਰ ਚੰਦੋਸੀ ‘ਚ ਮੁਸਲਿਮ ਵਿਕਾਸ ਮੰਚ ਦੁਆਰਾ ਆਯੋਜਿਤ ਰੋਜ਼ਾ ਇਫਤਾਰ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ 1997 ‘ਚ ਵੀ ਸੰਸਦ ਮੈਂਬਰਾਂ ਦੇ 50 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ‘ਚ ਵੀ ਵੰਦੇ ਮਾਤਰਮ ਦਾ ਵਿਰੋਧ ਕੀਤਾ ਸੀ ਅਤੇ 5 ਅਗਸਤ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਇਜਲਾਸ ‘ਚ ਵੀ ਗੈਰ ਹਾਜ਼ਰ ਰਹਿ ਕੇ ਇਸਦਾ ਵਿਰੋਧ ਕਰਨਗੇ।ਇਸ ਮੁੱਦੇ ‘ਤੇ ਬਸਪਾ ਪਾਰਟੀ ਉਨ੍ਹਾਂ ਦੇ ਨਾਲ ਹੈ।

Send this to a friend