ਬਰਨਾਲਾ, 7 ਮਈ (ਰਾਮ ਧਨੌਲਾ, ਖੁੱਡੀ ਕਲਾਂ, ਸਰਾਜ ਘਨੌਰ)- ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਗੁਰੂ ਸਾਹਿਬਾਨਾਂ ਦੇ ਵਸਤਰਾਂ, ਸ਼ਸਤਰਾਂ, ਪਵਿੱਤਰ ਤੇ ਦੁਰਲੱਭ ਨਿਸ਼ਾਨੀਆਂ ਦੇ ਦਰਸ਼ਨ ਕਰਵਾਉਣ ਹਿੱਤ ਗੁਰਦੁਆਰਾ ਸ੍ਰੀ ਦੂਖ ਨਿਵਾਰਣ ਸਾਹਿਬ ਪਟਿਆਲਾ ਤੋਂ ਨਗਰ ਕੀਰਤਨ ਦੇ ਰੂਪ ਵਿੱਚ 6 ਮਈ ਨੂੰ ਆਰੰਭ ਕੀਤੀ ਗਈ ਧਾਰਮਿਕ ਯਾਤਰਾ ਦਾ ਜ਼ਿਲ੍ਹਾ ਬਰਨਾਲਾ ਦੇ ਕਸਬਾ ਬਡਬਰ ’ਚ ਪ੍ਰਵੇਸ਼ ਕਰਨ ’ਤੇ ਜ਼ਿਲ੍ਹਾ ਪ੍ਰਸਾਸ਼ਨ, ਸਿਆਸੀ ਪਾਰਟੀਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ ਜੱਥੇਬੰਦੀਆਂ ਦੇ ਆਗੂਆ ਅਤੇ ਇਲਾਕੇ ਦੀਆਂ ਸੰਗਤਾ ਵੱਲੋਂ ਬੜੀ ਹੀ ਸਰਧਾਂ-ਭਾਵਨਾ ਅਤੇ ਫੁੱਲਾ ਦੀ ਵਰਖਾ ਕਰਕੇ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਰੂਪੀ ਯਾਤਰਾ ਤਕਰੀਬਨ ਸਵਾ ਦਸ ਵਜੇ ਕਸਬਾ ਬਡਬਰ ਵਿਖੇ ਪੁੱਜੀ। ਇਸ ਮੌਕੇ ਸਵਾਗਤ ਕਰਨ ਵਾਲਿਆ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ
ਘੁੰਨਸ, ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ, ਐ¤ਸ. ਐ¤ਸ. ਪੀ. ਸ. ਉਪਿੰਦਰਜੀਤ ਸਿੰਘ ਘੁੰਮਣ, ਮੁੱਖ ਮੰਤਰੀ ਪੰਜਾਬ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਸ. ਦਰਬਾਰਾ ਸਿੰਘ ਗੁਰੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਰੁਪਿੰਦਰ ਸਿੰਘ ਸੰਧੂ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ. ਪਰਮਜੀਤ ਸਿੰਘ ਖਾਲਸਾ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ੍ਰੀ ਸੰਜੀਵ ਸ਼ੋਰੀ, ਚੇਅਰਮੈਨ ਮਾਰਕੀਟ ਕਮੇਟੀ ਸ. ਭੋਲਾ ਸਿੰਘ ਵਿਰਕ, ਮੈਂਬਰ ਐਸ. ਜੀ. ਪੀ. ਸੀ. ਸੰਤ ਦਲਬਾਰ ਸਿੰਘ ਛੀਨੀਵਾਲ, ਮੈਂਬਰ ਐਸ. ਜੀ. ਪੀ. ਸੀ. ਸ. ਬਲਦੇਵ ਸਿੰਘ ਚੁੰਘਾ, ਬੀਬੀ ਪਰਮਿੰਦਰ ਕੌਰ ਰੰਧਾਵਾ ਜੱਥੇਬੰਦਕ ਸਕੱਤਰ ਸ੍ਰੋਮਣੀ ਅਕਾਲੀ ਦਲ ਬਾਦਲ, ਬੀਬੀ ਜਸਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਸ੍ਰੋਮਣੀ ਅਕਾਲੀ ਦਲ ਬਾਦਲ, ਸੰਤ ਟੇਕ ਸਿੰਘ ਧਨੋਲਾ, ਸ. ਜਰਨੈਲ ਸਿੰਘ ਭੋਤਨਾ, ਸ. ਕੁਲਵੰਤ ਸਿੰਘ ਕੰਤਾ, ਇੰਜ. ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ੍ਰੋਮਣੀ ਅਕਾਲੀ ਦਲ ਅਤੇ ਸ. ਗੁਰਤੇਜ ਸਿੰਘ ਖੁੱਡੀ ਆਦਿ ਹਾਜ਼ਰ ਸਨ। ਇਸ ਤੋਂ ਪਹਿਲਾਂ ਕਸਬਾ ਬਡਬਰ ਅਤੇ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਸਾਹਿਬ ਵਿਖੇ ਵੱਖ-ਵੱਖ ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜ਼ੌਹਰ ਦਿਖਾਏ ਗਏ ਅਤੇ ਰਾਗੀ ਢਾਡੀ ਤੇ ਕਵੀਸ਼ਰੀ ਜੱਥਿਆਂ ਵੱਲੋਂ ਗੁਰੂ ਇਤਿਹਾਸ ਸੁਣਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਧਾਰਮਿਕ ਯਾਤਰਾ ਦੇ ਸਵਾਗਤ ’ਚ ਕਸਬਾ ਬਡਬਰ ਤੋਂ ਲੈਕੇ ਪੱਖੋ ਕਲਾਂ ਤੱਕ ਦੇ ਸਾਰੇ ਰਸਤਿਆਂ ’ਚ ਪੈਂਦੇ ਹੋਟਲਾ, ਪੈਟਰੋਲ ਪੰਪਾ, ਵਿਦਿਅਕ, ਕਾਰੋਬਾਰੀ ਅਦਾਰਿਆਂ ਅਤੇ ਰਿਹਾਇਸ਼ੀ ਖੇਤਰਾਂ ਤੋਂ ਇਲਾਵਾ ਵੱਖ-ਵੱਖ ਚੌਂਕਾ ਆਦਿ ਨੂੰ ਦੀਪਮਾਲਾ, ਝੰਡਿਆਂ ਅਤੇ ਸਵਾਗਤੀ ਗੇਟਾ ਨਾਲ ਖੂਬ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਚੱਲ ਰਹੀ ਇਸ ਧਾਰਮਿਕ ਯਾਤਰਾ ਦੌਰਾਨ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਬੱਸ ਵਿਚ ਬਿਰਾਜਮਾਨ ਗੁਰੂ ਸਾਹਿਬਾਨਾਂ ਦੇ ਵਸਤਰਾਂ, ਸ਼ਸਤਰਾਂ ਦੁਰਲੱਭ ਤੇ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਨ ਲਈ ਸੰਗਤਾ ’ਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਯਾਤਰਾ ਨਾਲ ਅਨੇਕਾ ਸੰਗਤਾ ਬੜੀ ਸਰਧਾਂ-ਭਾਵਨਾ ਨਾਲ ਪੈਦਲ ਵੀ ਚੱਲ ਰਹੀਆਂ ਹਨ। ਯਾਤਰਾ ਦੇ ਨਾਲ ਚੱਲ ਰਹੀ ਵਿਸ਼ੇਸ਼ ਬੱਸ ’ਚ ਬਿਰਾਜਮਾਨ ਵਸਤਰਾਂ, ਸ਼ਸਤਰਾਂ, ਪਵਿੱਤਰ ਅਤੇ ਦੁਰਲੱਭ ਨਿਸ਼ਾਨੀਆਂ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਤ 46 ਇੰਚ ¦ਬੀ ਕੀਰਪਾਨ ਅਤੇ 22 ਇੰਚ ¦ਮਾ ਕੋਰੜਾ ਸ਼ਾਮਲ ਹੈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਸਬੰਧਤ ਇੱਕ ਸ੍ਰੀ ਸਾਹਿਬ ਹੈ, ਜਿਸ ’ਤੇ ‘ਸਤ ਸ੍ਰੀ ਅਕਾਲ ਗੁਰੂ ਤੇਗ ਬਹਾਦਰ’ ਉਕਰਿਆ ਹੋਇਆ ਹੈ। ਇਸ ਦੇ ਨਾਲ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਤ 10 ਪਵਿੱਤਰ ਨਿਸ਼ਾਨੀਆਂ ਜ਼ਿਨ੍ਹਾ ਵਿੱਚੋ ਤਿੰਨ ਕਿਰਪਾਨਾਂ, ਚੋਲਾ ਸਾਹਿਬ, ਹੱਥ ਲਿਖਤ ਬਾਣੀ, ਕੇਸ, ਕੰਘਾ ਤੇ ਦਸਤਾਰ, 20 ਇੰਚ ¦ਮਾ ਲੋਹੇ ਦਾ ਤੀਰ, ਸਾਢੇ ਤਿੰਨ ਇੰਚ ¦ਬੀ ਸਿਰੀ ਸਾਹਿਬ, ਲਕੱੜ ਦੇ ਦਸਤੇ ਵਾਲਾ 30 ਇੰਚ ¦ਮਾ ਬਰਛਾ ਅਤੇ ਪੰਜ ਤੀਰ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੀ ਹੱਥ ਲਿਖਤ ਬਾਣੀ ਵੀ ਪਵਿੱਤਰ ਨਿਸ਼ਾਨੀਆਂ ’ਚ ਸ਼ਾਮਲ ਹਨ। ਇਸ ਤੋ ਪਹਿਲਾਂ ਕਸਬਾ ਬਡਬਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ. ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਇਹ ਯਾਤਰਾ ਕਸਬਾ ਧਨੋਲਾ, ਬਠਿੰਡਾ ਟੀ-ਪੁਆਇੰਟ, ਆਈ. ਟੀ. ਆਈ. ਚੌਂਕ, ਕਚਹਿਰੀ ਚੌਂਕ, ਬਾਜਾਖਾਨਾ ਟੀ-ਪੁਆਇੰਟ, ਤਰਕਸ਼ੀਲ ਚੌਂਕ, ਗੁਰਦੁਆਰਾ ਬੀਬੀ ਪ੍ਰਧਾਨ ਕੌਰ ਸਾਹਿਬ, ਤਰਕਸ਼ੀਲ ਚੌਂਕ, ਬਾਜਾਖਾਨਾ ਟੀ-ਪੁਆਇੰਟ, ਕਚਿਹਰੀ ਚੌਂਕ, ਹੰਡਿਆਇਆ ਚੌਂਕ, ਪਿੰਡ ਧੋਲਾ, ਰੂੜੇਕੇ ਅਤੇ ਪੱਖੋਕਲਾਂ ਤੋਂ ਹੁੰਦੇ ਹੋਏ ਜ਼ਿਲ੍ਹਾ ਮਾਨਸਾ ਵਿੱਚ ਪ੍ਰਵੇਸ਼ ਕਰੇਗੀ। ਜਿੱਥੇ ਇਸ ਨਗਰ ਕੀਰਤਨ ਰੂਪੀ ਯਾਤਰਾ ਨੂੰ ਵਿਦਾਇਗੀ ਦਿੱਤੀ ਜਾਵੇਗੀ। ਅੱਗੋ ਇਹ ਧਾਰਮਿਕ ਯਾਤਰਾ ਆਪਣੇ ਅਗਲੇ ਪੜਾਅ ਲਈ ਮਾਨਸਾ, ਮੋੜ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੇਗੀ।