April 23, 2026 6:29 am

ਸੈਂਟਰ ਫਾਰ ਸੋਸ਼ਲ ਚੇਂਜ ਦੇ ਅਧਿਕਾਰੀਆਂ ਨੇ ਬਾਲਟੀਮੋਰ ਸੀਨੀਅਰ ਸਿਟੀਜ਼ਨਜ਼ ਦੀ ਸਪਲਾਈ ਬਹਾਲ ਕਰਵਾਈ

ਮੈਰੀਲੈਂਡ, 5 ਮਈ (ਗਿੱਲ)- ਬਾਲਟੀਮੋਰ ਵਿੱਚ ਦੰਗਿਆਂ ਤੋਂ ਬਾਅਦ ਜਿੱਥੇ ਕਈ ਵਪਾਰਕ ਅਤੇ ਘਰੇਲੂ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਉੱਥੇ ਸਰਕਾਰ ਵੱਲੋਂ ਨੈਸ਼ਨਲ ਗਾਰਡ ਸੇਵਾਵਾਂ ਨੇ ਹਾਲਾਤ ਕੰਟਰੋਲ ਤਾਂ ਕਰ ਲਏ ਪਰ ਕੁਝ ਐਸੇ ਘਰਾਂ ਅਤੇ ਸੀਨੀਅਰ ਸਿਟੀਜ਼ਨ ਹੋਮਜ਼ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਸ ਕਰਕੇ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਵਸਤਾਂ ਤੋਂ ਵੀ ਵਾਂਝਾ ਰਹਿਣਾ ਪਿਆ ਜਿਸ ਕਰਕੇ ਉਨ੍ਹਾਂ ਨੂੰ ਮੁਸ਼ਕਿਲ ਦੀਆਂ ਘੜੀਆਂ ਕਾਰਨ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ।ਗੌਰਤਲਬ ਹੈ ਕਿ ਜਦੋਂ ਇਨ੍ਹਾਂ ਹਾਲਾਤਾਂ ਬਾਰੇ ਸੈਂਟਰ ਫਾਰ ਸੋਸ਼ਲ ਚੇਂਜ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਅਤੇ ਡਾਇਰੈਕਟਰ ਸਾਜਿਦ ਤਰਾਰ ਨੂੰ ਪਤਾ ਚੱਲਿਆ ਤਾਂ ਉਹ ਤੁਰੰਤ ਆਪਣਾ ਲਾਮ ਲਸ਼ਕਰ ਲੈ ਕੇ ਔਕੜ ਸਥਿਤੀ ਵਾਲੇ ਸੀਨੀਅਰ ਸਿਟੀਜ਼ਨ ਹੋਮਜ਼ ਵਿੱਚ ਪਹੁੰਚੇ ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ ਦੀ ਸਪਲਾਈ ਬਹਾਲ ਹੀ ਨਹੀਂ ਕਰਵਾਈ ਸਗੋਂ ਯਕੀਨੀ

ਬਣਾਇਆ ਕਿ ਬਿਨਾ ਸੀਨੀਅਰ ਸਿਟੀਜ਼ਨ ਹੋਮਜ਼ ਵਿੱਚ ਰਹਿੰਦਿਆਂ ਸੀਨੀਅਰਜ਼ ਨੂੰ ਕੋਈ ਵੀ ਮੁਸ਼ਕਿਲ ਨਾ ਆਏ ਅਤੇ ਸਮੇਂ-ਸਮੇਂ ਹਰੇਕ ਵਸਤ ਉਹ ਆਸਾਨੀ ਨਾਲ ਪ੍ਰਾਪਤ ਕਰ ਸਕਣ। ਵਸਤਾਂ ਦੀ ਪਹਿਲੀ ਖੇਪ ਉਨ੍ਹਾਂ ਆਪਣੀ ਹਾਜ਼ਰੀ ਵਿੱਚ ਸੀਨੀਅਰ ਹੋਮਜ਼ ਦੀ ਕੁਆਰਡੀਨੇਟਰ ਨੂੰ ਮੁਹੱਈਆ ਕਰਵਾ ਕੇ ਸੀਨੀਅਰ ਸਿਟੀਜ਼ਨ ਹੋਮਜ਼ ਵੱਲੋਂ ਰਹਿੰਦਿਆਂ ਵਿਅਕਤੀਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿ ਸਾਊਥ ਏਸ਼ੀਅਨ ਇਨ੍ਹਾਂ ਦੋਹਾਂ ਲੀਡਰਾਂ ਜੱਸੀ ਅਤੇ ਸੀ ਜੇ ਵੱਲੋਂ ਅਜਿਹੇ ਕਾਰਜ ਕਰਕੇ ਸਹੂਲਤਾਂ ਦਿੱਤੀਆਂ ਹਨ। ਉਹ ਹਮੇਸ਼ਾ ਹੀ ਲੋਕ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਲੋਕਾਂ ਪ੍ਰਤੀ ਸਹੂਲਤਾਂ ਪ੍ਰਦਾਨ ਕਰਕੇ ਵਾਹ-ਵਾਹ ਖੱਟਦੇ ਹਨ।

Send this to a friend