ਕਰਾਂਚੀ-ਪਾਕਿਸਤਾਨ 3 ਮਈ (ਰਮੇਸ਼ ਸਿੰਘ ਖਾਲਸਾ)– ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ ਚੀਫ ਤੇ ਮਨਿਓਰਿਟੀ ਕਮਿਸ਼ਨ ਗਵਰਨਮੈਂਟ ਆਫ ਸਿੰਧ ਦੇ ਮੈਂਬਰ ਸ. ਰਮੇਸ਼ ਸਿੰਘ ਖਾਲਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਵਕਫ ਬੋਰਡ ਦੇ ਚੇਅਰਮੈਨ ਸਿਦੀਕੀ ਅਲ ਫਾਰੂਕ ਨੂੰ ਪਾਕਿਸਤਾਨ ਸਿੱਖ ਕੌਂਸਲ ਦੇ ਪੈਟਰਨ ਚੀਫ ਅਤੇ ਪ੍ਰਧਾਨ ਸ. ਤਾਰਾ ਸਿੰਘ ਦੀ ਅਗਵਾਈ ਵਿਚ ਸਿੱਖਾਂ ਦਾ ਇਕ ਫਫਦ ਮਿਲਿਆ ਫਫਦ ਵਲੋਂ ਕਰਾਚੀ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜ਼ਮੀਨ ਦੀ ਮੰਗ ਕੀਤੀ ਗਈ ਸੀ। ਇਸ ਤੇ ਉਹਨਾਂ ਸਮੂਹ ਸਿੱਖਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਕਰਾਚੀ ਵਿਚ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਕੁਝ ਸਮੇਂ ਬਾਅਦ ਵਕਫ ਬੋਰਡ ਦੇ ਚੇਅਰਮੈਨ ਕਰਾਚੀ ਵਿਚ ਆ ਕੇ ਇਹ ਜ਼ਮੀਨ ਕਰਾਂਚੀ ਦੀ ਸਿੱਖ ਕਮਿਊਨਿਟੀ ਦੇ ਸਪੁਰਦ ਕਰਨਗੇ।
ਸ. ਰਮੇਸ਼ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸਾਹਿਬ ਕਰਾਚੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ।ਪਾਕਿਸਤਾਨ ਸਿਖ ਕੌਂਸਲ ਵਲੋਂ ਚੇਅਰਮੈਨ ਵਕਫ ਬੋਰਡ ਸਦੀਕ ਉਲ ਫਰੂਕ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰਾਂਚੀ ਦੇ ਸਿੱਖਾਂ ਦੀ ਇਸ ਮੰਗ ਨੂੰ ਸਵੀਕਾਰ ਕੀਤਾ ਹੈ ਅਤੇ ਪਾਕਿਸਤਾਨ ਵਕਫ ਬੋਰਡ ਚੇਅਰਮੈਨ ਸਦੀਕ ਅਲ ਫਰੂਕ ਨੂੰ ਸਿੰਧ ਦੀ ਅਜਰਕ ਪੇਸ਼ ਕੀਤੀ ਗਈ ਪਾਕਿਸਤਾਨ ਸਿੱਖ ਕੌਂਸਲ ਦੇ ਡੈਲੀਗੇਸ਼ਨ ਵਿੱਚ ਪਾਕਿਸਤਾਨ ਸਿੱਖ ਕੌਂਸਲ ਦੇ ਉਪ ਪ੍ਰਧਾਨ ਅਰਸ਼ਦ ਜੀਤ ਸਿੰਘ ਗਿੱਲ ਪਾਕਿਸਤਾਨ ਸਿੱਖ ਕੌਂਸਲ ਦੇ ਖਜਾਨਚੀ ਸ. ਮਨਮੋਹਨ ਸਿੰਘ ਤੇ ਕੌਂਸਲ ਦੇ ਮੈਂਬਰ ਜਸਵਿੰਦਰ ਸਿੰਘ, ਭਾਈ ਗਿਆਨ ਸਿੰਘ ਜਵਾਹਰ ਸਿੰਘ, ਅਤੇ ਸਕੱਤਰ ਵਕਫ ਬੋਰਡ ਖਾਲਿਦ ਅਲੀ ਵੀ ਨਾਲ ਹਨ।
ਪ੍ਰਧਾਨ ਮੰਤਰੀ ਮੋਦੀ ਦੀ ਚੀਨ ਯਾਤਰਾ ਦੌਰਾਨ ਕੰਟਰੌਲ ਰੇਖਾ ਸਮੇਤ ਕਈ ਮੁੱਦਿਆਂ ’ਤੇ ਹੋਵੇਗੀ ਚਰਚਾ
ਨਵੀਂ ਦਿੱਲੀ, 3 ਮਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਹੁਦਾ ਸੰਭਾਲਨ ਤੋਂ ਬਾਅਦ ਪਹਿਲੀ ਚੀਨ ਯਾਤਰਾ ਦੌਰਾਨ ਮੇਕ ਇਨ ਇੰਡੀਆ ਪ੍ਰਾਜੈਕਟ ਤੇ ਬੁਨਿਆਦੀ ਢਾਂਚਾ ਖੇਤਰ ‘ਚ ਚੀਨ ਦੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਨਗੇ। ਇਸ ਦੌਰਾਨ ਦੋਵਾਂ ਦੇਸ਼ਾਂ ਵਲੋਂ ਸਰਹੱਦੀ ਮਾਮਲਿਆਂ ‘ਤੇ ਕੋਈ ਵੱਡਾ ਐਲਾਨ ਕਰਨ ਦੀ ਕੋਈ ਉਮੀਦ ਨਹੀਂ ਜਤਾਈ ਜਾ ਰਹੀ ਪਰ ਵਿਸ਼ਵਾਸ ਬਹਾਲੀ ਲਈ ਜਰੂਰੀ ਕੁਝ ਕਦਮ ਚੁੱਕੇ ਜਾਣ ਦਾ ਐਲਾਨ ਹੋ ਸਕਦਾ ਹੈ। ਚੀਨ ਦੀ ਇਸ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਮੋਦੀ ਰਾਜਧਾਨੀ ਸ਼ੰਘਾਈ ਤੇ ਰਾਸ਼ਟਰਪਤੀ ਸ਼ੀ ਜਿਨਫਿੰਗ ਦੇ ਸ਼ਾਂਕਸੀ ਪ੍ਰਾਂਤ ਦੇ ਸ਼ਿਆਨ ਸ਼ਹਿਰ ਦੀ ਯਾਤਰਾ ਕਰਨਗੇ। ਰਾਸ਼ਟਰਪਤੀ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਕੁਝ ਉਸੇ ਤਰੀਕੇ ਨਾਲ ਸਵਾਗਤ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਦਾ ਮੋਦੀ ਨੇ ਅਹਿਮਦਾਬਾਦ ‘ਚ ਕੀਤਾ ਸੀ। ਪ੍ਰਧਾਨ ਮੰਤਰੀ ਚੀਨ ਤੋਂ ਇਲਾਵਾ ਮੰਗੋਲੀਆਂ ਤੇ ਦੱਖਣੀ ਕੋਰੀਆ ਵੀ ਜਾ ਰਹੇ ਹਨ।