ਸੰਗਰੂਰ, 1 ਮਈ (ਰਾਕੇਸ਼ ਜਿੰਦਲ ਘਾਬਦਾਂ)- ਭੱਠਾ ਮਜ਼ਦੂਰ ਯੂਨੀਅਨ ਦੀਆਂ ਤਿੰਨ ਜਥੇਬੰਦੀਆਂ ਵੱਲੋਂ ਵੱਧਦੀ ਮਹਿੰਗਾਈ ਮੁਤਾਬਕ ਉਜਰਤਾਂ ਵਿੱਚ ਵਾਧਾ ਅਤੇ ਕਿਰਤ ਕਾਨੂੰਨ ਨੂੰ ਲਾਗੂ ਕਰਾਉਣ ਲਈ ਡਿਪਟੀ ਕਮਿਸ਼ਨਰ ਦਫਤਰ ਅੱਗੇ ਲਾਇਆ ਪੱਕਾ ਧਰਨਾ ਅੱਜ ਤੀਸਰੇ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਤਰਸੇਮ ਯੋਧਾ, ਸੂਬਾ ਪ੍ਰਧਾਨ ਹਰਭਗਵਾਨ ਭੀਖੀ ਨੇ ਕਿਹਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਆਮ ਮਿਹਨਤਕਸ਼ ਜਨਤਾ ਕੋਲੋਂ ਸਿਖਿਆ, ਰੁਜ਼ਗਾਰ, ਸੇਹਤ ਸੇਵਾਵਾਂ, ਬਿਜਲੀ ਤੇ ਪੀਣ ਵਾਲਾ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਵੀ ਖੋਹ ਕੇ ਸਰਮਾਏਦਾਰ੍ਵਾਂ ਲਈ ਰਾਖਵੀਆਂ ਕੀਤੀਆਂ ਜਾ ਰਹੀਆਂ ਹਨ। ਬਾਦਲ ਸਰਕਾਰ ਵੱਲੋਂ ਪੰਜਾਬ ਦੀ ਧਰਤੀ ਨੂੰ ਨਸ਼ੇ ਦੇ ਕਾਲੇ ਕਾਰੋਬਾਰੀਆਂ ਅਤੇ ਭੌ ਮਾਫੀਆਂ ਦੇ ਹਵਾਲੇ ਕੀਤਾ ਜਾ
ਰਿਹਾ ਹੈ। ਉਨਾਂ ਕਿਹਾ ਕਿ ਮਜਦੂਰ ਆਪਣੀਆਂ ਹੱਕੀ ਮੰਗਾਂ ਲਈ ਲੜ ਰਹੇ ਹਨ,ਪਰ ਪ੍ਰਸਾਸ਼ਨ ਨੂੰ ਸਮਝ ਤੱਕ ਨਹੀ ਆ ਰਿਹਾ ਕਿ ਉਹ ਕੀ ਕਰਨ। ਮਜਦੂਰ ਆਗੂਆਂ ਨੇ ਕਿ ਮਜਦੂਰ ਆਪਣੇ ਹੱਕਾਂ ਲਈ ਪਿਛਲੇ ¦ਮੇ ਸਮੇ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹੋ ਰਹੇ ਹਨ,ਪਰ ਹੁਣ ਵੀ ਪ੍ਰਸਾਸ਼ਨ ਅਤੇ ਕਿਰਤ ਵਿਭਾਗ ਸ਼ਰੇਆਮ ਭੱਠਾ ਮਾਲਕਾਂ ਦਾ ਪੱਖ ਪੂਰ ਰਿਹਾ ਹੈ। ਉਨਾਂ ਕਿਹਾ ਕਿ ਗੈਰ-ਕਾਨੂੰਨੀ ਤੌਰ ਤੇ ਭੱਠੇ ਚਲਾਉਣ ਵਾਲੇ ਕਾਨੂੰਨ ਦਾ ਪਾਠ ਪੜ੍ਹਾ ਰਹੇ ਹਨ।ਉਨਾਂ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਜਲਦੀ ਨਾ ਮੰਨੀਆਂ ਗਈਆਂ,ਤਾਂ ਮਜਦੂਰ ਵਿੱਤ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨਗੇ। ਇਸ ਧਰਨੇ ਨੂੰ ਦਰਸ਼ਨ ਸਿੰਘ ਕੰਗਣਵਾਲ,ਚਰਨਜੀਤ ਹਿਮਾਯੂੰਪੁਰਾ,ਪਰਮਜੀਤ ਸਿੰਘ ਬੰਗਾ,ਨਿਰਭੈ ਕਣਕਵਾਲ,ਜੱਗੀ ਸਿੰਘ ਉਗਰਾਹਾਂ,ਮੇਜਰ ਸਿੰਘ ਢੰਡੋਲੀ,ਹਰੀ ਸਿੰਘ ਤੋਲਾਵਾਲ ਆਦਿ ਨੇ ਸੰਬੋਧਨ ਕੀਤਾ।