ਮੁਕੰਦਪੁਰ, 30 ਅਪ੍ਰੈਲ (ਅਮਰੀਕ ਕਟਾਰੀਆ)- ਮੋਗੇ ਵਿਖੇ ਵਾਪਰੀ ਘਟਨਾ ਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਅਕਾਲੀ-ਭਾਜਪਾ ਸਰਕਾਰ ਵਲੋਂ ਸੁਰੱਖਿਆ ਦੇ ਫੋਕੇ ਦਾਵਿਆਂ ਦੀ ਉਦੋਂ ਜਦੋਂ ਥਾਣਾ ਮੁਕੰਦਪੁਰ ਦੇ ਪਿੰਡ ਤਲਵੰਡੀ ਦੇ ਅਕਾਲੀ ਦਲ ਬਾਦਲ ਦੀ ਪਾਰਟੀ ਨਾਲ ਸਬੰਧਤ ਪਿੰਡ ਦੇ ਨੰਬਰਦਾਰ ਨੂੰ ਅਣਪਛਾਤੇ ਮੋਟਰ ਸਾਇਕਲ ਸਵਾਰ ਨੌਜਵਾਨਾਂ ਨੇ ਬੁਰੀ ਤਰ੍ਹਾਂ ਕੁੱਟ ਸੁੱਟਿਆ। ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਜ਼ੇਰੇ ਇਲਾਜ਼ ਨੰਬਰਦਾਰ ਇਕਬਾਲ ਸਿੰਘ ਬੀਸਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਅਪਣੇ ਘਰ ਦੇ ਕੋਲ ਖੜ੍ਹਾ ਸੀ ਕਿ ਅਚਾਨਕ 5-6 ਮੋਟਰ ਸਾਇਕਲਾਂ ’ਤੇ ਆਏ 10-12 ਨਕਾਬਪੋਸ਼ਾਂ ਨੇ ਮੇਰੇ ’ਤੇ ਬੇਸਬਾਲਾਂ ਨਾਲ ਹਮਲਾ ਕਰ ਦਿੱਤਾ ਤੇ ਮੈਨੂੰ ਜਖਮੀ ਕਰਕੇ ਨਕਾਬਪੋਸ਼ ਮੌਕੇ ਤੋਂ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਤੁਰੰਤ ਮੈਨੂੰ ਜਖਮੀ ਹਾਲਤ ਵਿੱਚ ਹਸਪਤਾਲ ਮੁਕੰਦਪੁਰ ਵਿਖੇ ਭਰਤੀ ਕਰਵਾਇਆ। ਮੌਕੇ ’ਤੇ ਪਹੁੰਚੇ ਆਈ ਓ ਏ ਐਸ ਆਈ ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦੀ ਭਾਲ ਲਈ ਨਾਕਾਬੰਦੀ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਹੈ।