April 26, 2026 2:57 pm

ਲੰਬੇ ਸਮੇਂ ਤੋਂ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਰਿਹਾਅ ਕਰੇ ਸਰਕਾਰ : ਚੇਅਰਮੈਨ ਖਾਲਸਾ

ਅੰਮ੍ਰਿਤਸਰ, 30 ਅਪ੍ਰੈਲ (ਜੈਦੀਪ ਸਿੰਘ ਜਿੰਮੀ)- ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਮਨੁੱਖੀ ਅਧਿਕਾਰ ਮੰਚ ਦੇ ਜ਼ਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਨੂੰ ਫੋਰਨ ਹਰਕਤ ਵਿੱਚ ਆਉੇਣਾ ਚਾਹੀਦਾ ਹੈ। ਅਪਰਾਧੀ ਜੇਲ੍ਹਾਂ ਵਿੱਚ ਬੰਦ ਹੋਣੇ ਬਹੁਤ ਵਧੀਆ ਗੱਲ ਹੈ ਪਰ ਅੱਜ ਇਹ ਹਰ ਤਰ੍ਹਾਂ ਵਾਜਬ ਨਹੀਂ ਹੈ ਕਿ ਅਪਰਾਧੀ ਨੂੰ ਜੇਲ੍ਹ ਵਿੱਚ ਹੀ ਖਤਮ ਕੀਤਾ ਜਾਵੇ। ਕਈਆਂ ਜੇਲ੍ਹਾਂ ਵਿੱਚ ਕੈਦੀ ਅਤੇ ਹਵਾਲਾਤੀਆਂ ਨੂੰ ਰੱਖਣ ਦੀ ਸਮਰੱਥਾ ਗਿਣਤੀ 1500- 2000 ਹੈ । ਪਰ ਅੱਜ ਵੇਖਿਆ ਜਾਵੇ ਤਾਂ ਪੰਜਾਬ ਦੀ ਹਰੇਕ ਕੇਂਦਰੀ ਜੇਲ੍ਹ ਵਿੱਚ ਅਤੇ ਜ਼ਿਲ੍ਹਾ ਜੇਲ੍ਹ ਵਿੱਚ ਲੋੜ ਤੋਂ ਵੱਧ ਹਵਾਲਾਤੀ ਅਤੇ ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ। ਇਹ ਮਨੁੱਖੀ ਅਧਿਕਾਰਾਂ ਦਾ ਕਤਲ ਕਰਨਾ ਹੈ। ਇਸ ’ਤੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਵਿਚਾਰ-ਵਟਾਂਦਰਾ ਕਰਕੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ

ਨੂੰ ਤੁਰੰਤ ਛੱਡਿਆ ਜਾਣਾ ਚਾਹੀਦਾ ਹੈ। ਖਾਸ ਕਰਕੇ ਸਿੱਖਾਂ ਨੂੰ ਹੀ ਕਿਉਂ ਦਬਾਇਆ ਜਾ ਰਿਹਾ ਹੈ। ਬਹੁਤ ਲੰਬੇ ਸਮੇਂ ਤੋਂ ਸਿੱਖ ਜੇਲ੍ਹਾਂ ਵਿੱਚ ਬੰਦ ਹਨ। ਸਿੱਖਾਂ ਨੂੰ ਰੋਸ ਸੀ ਤਾਂ ਇਹ ਨੋਜਵਾਨ ਰੋਸ ਵਿੱਚ ਆ ਕੇ ਘਰੋਂ ਭੱਜ ਗਏ ਕਿ ਕੁੱਝ ਸਿੱਖ ਨੌਜਵਾਨ ਰਾਜਨੀਤੀ ਕਰਕੇ ਪੁਰਾਣੀ ਰੰਜਿਸ਼ ਕਰਕੇ ਕੁੱਝ ਰੋਸ ਜਾਹਿਰ ਕਰਨ ਕਰਕੇ ਫਸ ਗਏ। ਤਾਂ ਹੁਣ ਇਨ੍ਹਾਂ ਨੂੰ ਬੰਦ ਜੇਲ੍ਹਾਂ ’ਚ ਅਤੇ ਕਾਲੀ ਸੂਚੀ ’ਚ ਰੱਖਣਾ ਕਤਈ ਵੀ ਠੀਕ ਨਹੀਂ ਕਿਹਾ ਜਾ ਸਕਦਾ। ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਅੱਜ ਚਾਰੇ ਪਾਸੇ ਹਾਹਾ ਕਾਰ ਮੱਚੀ ਹੋਈ ਹੈ ਸਰਕਾਰ ਸੁੱਤੀ ਪਈ ਹੈ। ਸਰਕਾਰ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰੇ ਜੇ ਕਰਦੀ ਹੈ ਤਾਂ ਇਹ ਕੰਮ ਭਾਵੇਂ ਕਾਨੂੰਨੀ ਹੈ ਪਰ ਸਰਕਾਰ ਬਿਮਾਰ, ਬੁੱਢੇ ਕੰਡਮ ਹੋ ਚੁੱਕੇ, ਪਾਗਲ ਸਜਾ ਪੂਰੀ ਕਰ ਚੁੱਕੇ ਕਾਲੀ ਸੂਚੀ ਨੂੰ ਝਟਕੇ ਨਾਲ ਇੱਕ ਮਤਾ ਪਾਸ ਕਰਕੇ ਛੱਡ ਸਕਦੀ ਹੈ। ਜੇ ਕਿਸੇ ਕੈਦੀ ਜਾਂ ਕਾਲੀ ਸੂਚੀ ਵਾਲੇ ਤੋਂ ਡਰ ਹੈ ਉਨ੍ਹਾਂ ਨੂੰ ਸ਼ਰਤਾਂ ਤਹਿਤ ਛੱਡਿਆ ਜਾ ਸਕਦਾ ਹੈ। ਬਿਆਨ ਮਨੁੱਖੀ ਅਧਿਕਾਰ ਮੰਚ ਨੇ ਕਿਹਾ ਕਿ ਸਿੱਖਾਂ ’ਤੇ ਹੀ ਕਿਉਂ ਸ਼ੱਕ ਕੀਤਾ ਜਾਂਦਾ ਹੈ ਸਿੱਖ ਤਾਂ ਅਸਲ ਵਿਚ ਦੇਸ਼ ਦੇ ਰਾਖੇ ਹਨ ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਸਿੱਖ ਰਾਖੇ ਰਹਿਣਗੇ। ਇਹ ਤਾਂ ਕੁਦਰਤੀ ਇਤਲਾਖੇ ਭਾਣੇ ਵਰਤ ਗਏ ਹਨ। ਮੈਂ ਸਿੱਖ ਕੋਮ ਦੇ ਨੁਮਾਂਇੰਦੇ ਨੂੰ ਬੇਨਤੀ ਕਰਦਾ ਹਾਂ ਅਤੇ ਸੱਦਾ ਦਿੰਦਾ ਹਾਂ ਕਿ ਏਕ ਪਿਤਾ ਏਕਸ ਕੇ ਹਮ ਬਾਰਿਕ ਬਣੀਏ ਫਿਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਆਸਾਨ ਹੋ ਜਾਵੇਗਾ। ਇਹ ਮਾਮਲਾ ਗੰਭੀਰ ਹੈ। ਦੇਰ ਅੰਦਰ ਹੋ ਸਕਦੀ ਹੈ ਕੇਂਦਰ ਐਮਰਜੈਂਸੀ ਮੀਟਿੰਗ ਕਰਕੇ ਝੱਟਪੱਟ ਫੈਂਸਲੇ ਕਰ ਸਕਦੀ ਹੈ। ਸਰਕਾਰ ਇਨ੍ਹਾਂ ਦਾ ਫੈਂਸਲਾ ਜਲਦੀ ਕਰੇ ਤਾਂ ਜੋ ਸਿੱਖ ਪਰਿਵਾਰਾ ਅਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿੱਚ ਅਤੇ ਮਨੁੱਖੀ ਅਧਿਕਾਰਾ ਦੇ ਜੋ ਅਧਿਕਾਰ ਹਨ ਉਹ ਰਹੇਕ ਨੂੰ ਮਿਲ ਸਕਣ। ਮਨੁੱਖੀ ਅਧਿਕਾਰ ਮੰਚ ਦਾ ਇਹ ਉਪਰਾਲਾ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਜੋ ਵਿਦੇਸ਼ੀ ਅਤੇ ਪਾਕਿਸਤਾਨੀ ਕੈਦੀ ਲੰਬੇ ਸਮੇਂ ਤੋਂ ਬੰਦ ਹਨ ਅਤੇ ਜਿਨ੍ਹਾਂ ਨੇ ਆਪਣੀ ਸਜ੍ਹਾ ਭੁਗਤਣ ਤੋਂ ਬਾਅਦ ਵੀ ਲੰਬਾ ਸਮਾਂ ਜੇਲ ਵਿੱਚ ਕੱਟ ਲਿਆ ਹੈ। ਉਨ੍ਹਾਂ ਨੂੰ ਤੁਰੰਤ ਪਰਿਵਾਰਾ ਕੋਲ ਭੇਜਣ ਲਈ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਮਨੁੱਖੀ ਅਧਿਕਾਰ ਮੰਚ ਦੇ ਅੰਮ੍ਰਿਤਸਰ ਜਿਲ੍ਹੇ ਦੇ ਅਹੁਦੇਦਾਰ ਅਤੇ ਮੈਂਬਰ ਜਿਲ੍ਹਾ ਚੇਅਰਮੈਨ ਮਨਜੀਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਡੀ.ਜੀ.ਪੀ. ਜੇਲ੍ਹਾਂ ਨਾਲ ਮੁਲਾਕਾਤ ਕਰਕੇ ਉਕਤ ਮਸਲੇ ਨੂੰ ਉਠਾਉਣਗੇ ਅਤੇ ਬੇਨਤੀ ਕਰਨਗੇ ਕਿ ਵਿਦੇਸ਼ੀ ਅਤੇ ਪਾਕਿਸਤਾਨੀ ਕੈਦੀਆਂ ਨੂੰ ਮਨੁੱਖਤਾ ਦੇ ਆਧਾਰ ਤੇ ਰਿਹਾਅ ਕੀਤਾ ਜਾਵੇ ਅਤੇ ਉੇਨ੍ਹਾਂ ਨੂੰ ਉਨ੍ਹਾਂ ਦੇ ਘਰ ਵਾਪਸ ਭੇਜਿਆ ਜਾਵੇ।

Send this to a friend