ਜਲੰਦਰ, 30 ਅਪ੍ਰੈਲ (ਸੁਖਵਿੰਦਰ ਦਕੋਹਾ)- ਰੋਡਵੇਜ਼ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਵੀਰਵਾਰ ਨੂੰ ਬੱਸਾਂ ਦੇ ਪਹਿਏ ਪੂਰੀ ਤਰ੍ਹਾਂ ਜਾਮ ਰਹੇ?ਕੇਂਦਰ ਸਰਕਾਰ ਦੇ ਰੋਡ ਸੇਫਟੀ ਬਿਲ 2014 ਦੇ ਵਿਰੋਧ ਸਵਰੂਪ ਸਰਕਾਰੀ ਬੱਸਾਂ ਦੇ ਨਾਲ- ਨਾਲ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵੀ ਨਹੀਂ ਚੱਲੀਆਂ?ਬੱਸਾਂ ਦੀ ਹੜਤਾਲ ਕਾਰਨ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਵਿੱਚ ਲਗਭਗ 1500 ਸਰਕਾਰੀ ਬੱਸਾਂ ਅਤੇ ਲਗਭਗ 5 ਹਜਾਰ ਪ੍ਰਾਈਵੇਟ ਬੱਸਾਂ ਦੇ ਪਹਿਏ ਰੁਕਣ ਨਾਲ ਆਵਾਜਾਈ ਅਸਤ – ਵਿਅਸਤ ਹੋ ਗਈ ? ਬਸ ਸਟੈਂਡ ਸੁੰਨਸਾਨ ਰਿਹਾ ਅਤੇ ਯਾਤਰੀਆਂ ਨੂੰ ਆਟੋ ਰਿਕਸ਼ਾ ਅਤੇ ਹੋਰ ਸਾਧਨਾਂ ਤੇ ਨਿਰਭਰ ਕਰਨਾ ਪਿਆ?ਬੱਸਾਂ ਦੀ ਹੜਤਾਲ ਕਾਰਨ ਰੇਲਵੇ ਸਟੇਸ਼ਨ ਤੇ ਪੈਰ ਰੱਖਣ ਲਈ ਜਗ੍ਹਾ ਨਹੀਂ ਸੀ?ਪੰਜਾਬ ਰੋਡਵੇਜ਼ ਕਰਮਚਾਰੀ ਸਾਂਝੀ ਐਕਸ਼ਨ ਕਮੇਟੀ ਦੇ ਬੁਲਾਵੇ ਤੇ ਹੜਤਾਲ ਤੇ ਗਏ ਮੁਲਜ਼ਮਾਂ ਨੇ ਰੋਡਵੇਜ਼ ਦੇ ਡਿਪੂਆਂ ਅਤੇ ਬੱਸ ਅੱਡਿਆਂ ਤੇ
ਜਮਕੇ ਰੋਸ ਪ੍ਰਦਰਸ਼ਨ ਕੀਤਾ ? ਐਕਸ਼ਨ ਕਮੇਟੀ ਦੇ ਸਕੱਤਰ ਅਵਤਾਰ ਸਿੰਘ ਤਾਰੀ ਨੇ ਪਤਰਕਾਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਰੋਡ ਸੇਫਟੀ ਐਕਟ 2014 ਵਿੱਚ ਸੰਸ਼ੋਧਨ ਕਰਕੇ ਡਰਾਈਵਰਾਂ ਨਾਲ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ?ਉਹਨਾਂ ਕਿਹਾ ਕਿ ਪੂਰੇ ਦੇਸ਼ ਵਿਚ ਰੋਡਵੇਜ਼ ਕਰਮਚਾਰੀਆਂ ਦੀ ਮੰਗ ਹੈ ਕਿ ਰੋਡ ਸੇਫਟੀ ਐਕਟ ਤੁਰੰਤ ਵਾਪਸ ਲਿਆ ਜਾਵੇ?ਅਵਤਾਰ ਸਿੰਘ ਨੇ ਅੱਗੇ ਕਿਹਾ ਕਿ ਰੋਡਵੇਜ਼ ਕਰਮਚਾਰੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ 2407 ਬੱਸਾਂ ਦੀ ਫਲੀਟ ਨੂੰ ਪੂਰਾ ਕੀਤਾ ਜਾਵੇ,58 ਸਾਲ ਤੱਕ ਦੀ ਨੌਕਰੀ ਤੋਂ ਬਾਅਦ ਬਣਦੇ ਸਾਰੇ ਲਾਭ ਅਤੇ ਨੌਕਰੀ ਦੌਰਾਨ ਮੌਤ ਤੇ ਵਾਰਿਸ ਨੂੰ ਨੌਕਰੀ ਦਾ ਹਕ ਦਿੱਤਾ ਜਾਵੇ, ਇਸ ਤੋਂ ਇਲਾਵਾ ਏ.ਸੀ. ਬਸਾਂ ਦਾ ਬਣਦਾ ਟੈਕਸ ਵਸੂਲਿਆ ਜਾਵੇ? ਇਹੀ ਹਾਲਾਤ ਕਪੂਰਥਲਾ ਦੇ ਵੀ ਸਨ ?